Appam - Punjabi

ਮਈ 18 – ਉਸਦੀ ਸ਼ਕਤੀ ਦੀ ਮਹਾਨਤਾ!

“ਕਿ ਤੁਹਾਡੇ ਮਨ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ….ਉਸ ਦੀ ਸਮਰੱਥਾ, ਸਾਡੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਬਹੁਤ ਮਹਾਨ ਹੈ! ਇਹ ਸਭ ਉਸ ਦੀ ਵੱਡੀ ਸ਼ਕਤੀ ਦੇ ਕਾਰਜ ਅਨੁਸਾਰ ਹੈ”(ਅਫ਼ਸੀਆਂ 1:18,19)।

ਪ੍ਰਭੂ ਦੀ ਸ਼ਕਤੀ ਬਹੁਤ ਮਹਾਨ ਹੈ। ਉਹ ਸਾਡੇ ਦਿਲ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਸਰਵ ਸ਼ਕਤੀਮਾਨ, ਚੰਗਾ ਅਤੇ ਕਾਫੀ ਹੈ। ਇਸ ਲਈ ਅਸੀਂ ਉਸ ਦੀ ਉਸਤਤ ਅਤੇ ਮਹਿਮਾ ਕਰਦੇ ਰਹਿੰਦੇ ਹਾਂ।

ਮੂਸਾ ਹਮੇਸ਼ਾ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਸੀ। ਉਸਨੇ ਇਸਰਾਏਲ ਦੇ ਬੱਚਿਆਂ ਨੂੰ ਮਿਸਰ ਵਿੱਚ ਉਨ੍ਹਾਂ ਦੀ ਗ਼ੁਲਾਮੀ ਤੋਂ ਛੁਡਾਉਣ ਦੇ ਲਈ ਪ੍ਰਗਟ ਹੋਣ ਵਾਲੀ ਪ੍ਰਮੇਸ਼ਵਰ ਦੀ ਸ਼ਕਤੀ ਉੱਤੇ ਨਿਰਭਰ ਸੀ। ਹਰ ਗੱਲ ਵਿੱਚ, ਉਸਨੇ ਪ੍ਰਗਟ ਹੋਣ ਦੇ ਲਈ ਪ੍ਰਮੇਸ਼ਵਰ ਦੀ ਸ਼ਕਤੀ ਉੱਤੇ ਭਰੋਸਾ ਕੀਤਾ: ਲਾਲ ਸਾਗਰ ਨੂੰ ਦੋ ਭਾਗ ਕਰਨ ਦੇ ਲਈ, ਇਸਰਾਏਲ ਦੇ ਬੱਚਿਆਂ ਦੇ ਲਈ ਖਾਣ-ਪੀਣ ਦਾ ਪ੍ਰਬੰਧ ਕਰਨ ਦੇ ਲਈ, ਉਨ੍ਹਾਂ ਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਲੈ ਕੇ ਜਾਣ ਦੇ ਲਈ, ਯਰਦਨ ਨੂੰ ਭਾਗ ਕਰਨ ਅਤੇ ਪਾਣੀ ਨੂੰ ਉਲਟਾ ਵਹਾਉਣ ਦੇ ਲਈ।

ਇਸ ਲਈ ਮੂਸਾ ਹਮੇਸ਼ਾ ਪ੍ਰਭੂ ਦੇ ਵੱਲ ਵੇਖਦਾ ਸੀ ਅਤੇ ਪ੍ਰਾਰਥਨਾ ਕਰਦਾ ਸੀ: ‘ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ'(ਗਿਣਤੀ 14:17)। ਮੂਸਾ, ਜਿਸ ਨੇ ਆਪਣੀ ਸਾਰੀ ਉਮਰ ਵਿੱਚ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਨੂੰ ਦੇਖਿਆ, ਉਸ ਨੇ ਸ਼ੁਕਰਗੁਜ਼ਾਰਤਾ ਨਾਲ ਸਵੀਕਾਰ ਕੀਤਾ: “ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ?”(ਬਿਵਸਥਾ ਸਾਰ 3:24)।

ਅੱਜ ਵੀ ਤੁਸੀਂ ਆਪਣੇ ਜੀਵਨ ਵਿੱਚ ਕਈ ਸ਼ਕਤੀਆਂ ਨਾਲ ਸੰਘਰਸ਼ ਕਰ ਸਕਦੇ ਹੋ। ਕੁਦਰਤ ਵਿੱਚ ਇੱਕ ਸ਼ਕਤੀ ਹੈ, ਅਤੇ ਜਦੋਂ ਕੁਦਰਤ ਦਾ ਕ੍ਰੋਧ ਹੁੰਦਾ ਹੈ, ਤਾਂ ਤੁਸੀਂ ਉਸਦੀ ਸ਼ਕਤੀ ਨੂੰ ਚੱਕਰਵਾਤ, ਬਿਜਲੀ ਜਾਂ ਗਰਜ ਦੇ ਰੂਪ ਵਿੱਚ ਦੇਖਦੇ ਹੋ। ਮਨੁੱਖਾਂ ਵਿੱਚ ਇੱਕ ਸ਼ਕਤੀ ਹੈ, ਅਤੇ ਤੁਸੀਂ ਇਸਨੂੰ ਫੌਜੀ ਹਮਲਿਆਂ, ਪੁਲਿਸ ਕਾਰਵਾਈਆਂ, ਅਤੇ ਅਫਸਰਾਂ ਦੁਆਰਾ ਵਰਤੇ ਗਏ ਅਧਿਕਾਰ ਦੇ ਰੂਪ ਵਿੱਚ ਦੇਖਦੇ ਹੋ।

ਸ਼ੈਤਾਨ ਦੇ ਕੋਲ ਵੀ ਇੱਕ ਸ਼ਕਤੀ ਹੁੰਦੀ ਹੈ ਅਤੇ ਕੁੱਝ ਲੋਕ ਉਸ ਸ਼ਕਤੀ ਦੀ ਵਰਤੋਂ ਜਾਦੂ-ਟੂਣੇ ਕਰਨ ਦੇ ਲਈ ਕਰਦੇ ਹਨ। ਪਰ ਸਾਡਾ ਪ੍ਰਭੂ ਸਰਬ ਸ਼ਕਤੀਮਾਨ ਪਰਮੇਸ਼ੁਰ ਹੈ (ਉਤਪਤ 17:1), ਅਤੇ ਉਸਨੂੰ ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਦਿੱਤਾ ਗਿਆ ਹੈ (ਮੱਤੀ ਦੀ ਇੰਜੀਲ 28:18)।

ਉਸਦੀ ਮਹਾਨ ਸ਼ਕਤੀ ਦਾ ਅਦਭੁੱਤ ਰਾਜ਼ ਇਹ ਹੈ ਕਿ ਉਸਨੇ ਉਹ ਹੀ ਸ਼ਕਤੀ ਆਪਣੇ ਬੱਚਿਆਂ ਨੂੰ ਵੀ ਪ੍ਰਦਾਨ ਕੀਤੀ ਹੈ। ਪ੍ਰਮੇਸ਼ਵਰ ਦੇ ਬੱਚਿਓ, ਉਸਦੀ ਸ਼ਕਤੀ ਦੀ ਜ਼ਿਆਦਾ ਮਹਾਨਤਾ ਦੀ ਵਰਤੋਂ ਕਰਨ ਦੇ ਲਈ ਤਿਆਰ ਰਹੋ। ਸ਼ੈਤਾਨ ਦੀ ਸ਼ਕਤੀ ਨੂੰ ਉਸ ਸ਼ਕਤੀ ਦੇ ਨਾਲ ਨਸ਼ਟ ਕਰ ਦਿਓ, ਜਿਹੜੀ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕੀਤੀ ਹੈ।

ਅਭਿਆਸ ਕਰਨ ਲਈ – “ਹਲਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ”(ਪ੍ਰਕਾਸ਼ ਦੀ ਪੋਥੀ 19:1)।

Leave A Comment

Your Comment
All comments are held for moderation.