Appam - Punjabi

ਜਨਵਰੀ 19 – ਨਵੇਂ ਫਲ!

“ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ. ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ”(ਸਰੇਸ਼ਟ ਗੀਤ 7:13).

ਪ੍ਰਭੂ ਤੁਹਾਡੇ ਵਿੱਚ ਨਵੇਂ ਫਲਾਂ ਦੀ ਉਮੀਦ ਕਰਦਾ ਹੈ. ਉਨ੍ਹਾਂ ਦਿਨਾਂ ਵਿੱਚ, ਜਦੋਂ ਉਹ ਅੰਜੀਰ ਦੇ ਰੁੱਖ ਵਿੱਚੋਂ ਫਲ ਲੱਭਦਾ ਸੀ, ਤਾਂ ਸਿਰਫ਼ ਪੱਤੇ ਹੀ ਪੱਤੇ ਮਿਲੇ, ਫਲ ਨਹੀਂ ਮਿਲੇ.

‘ਨਵੇਂ ਫਲ’ ਅਤੇ ‘ਪੁਰਾਣੇ ਫਲ’ ਸ਼ਬਦਾਂ ਦਾ ਕੀ ਅਰਥ ਹੈ. ਨਵੇਂ ਫਲ ਉਹ ਹੁੰਦੇ ਹਨ ਜਿਹੜੇ ਰੁੱਖ ਵਿੱਚ ਖਿੜਦੇ ਅਤੇ ਪੂਰੀ ਤਰ੍ਹਾਂ ਪੱਕ ਜਾਂਦੇ ਹਨ; ਅਤੇ ਰੁੱਖ ਤੋਂ ਤੋੜ ਕੇ ਨਵੇਂ ਸਿਰੇ ਤੋਂ ਖਾਧੇ ਜਾਂਦੇ ਹਨ. ਇਨ੍ਹਾਂ ਦਾ ਸਵਾਦ ਲਾਜਵਾਬ ਹੁੰਦਾ ਹੈ. ਪੁਰਾਣੇ ਫਲ ਉਹ ਹੁੰਦੇ ਹਨ ਜਿੰਨ੍ਹਾਂ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ. ਅਤੇ ਲੰਮੇ ਸਮੇਂ ਤੱਕ ਖਾਧਾ ਜਾਂਦਾ ਹੈ. ਅਤੇ ਪੁਰਾਣੇ ਫਲ ਕਦੇ ਵੀ ਨਵੇਂ ਫਲਾਂ ਦੇ ਮੁਕਾਬਲੇ ਸੁਆਦ ਅਤੇ ਤਾਜ਼ਗੀ ਦੇ ਬਰਾਬਰ ਨਹੀਂ ਹੋਣਗੇ. ਪ੍ਰਭੂ ਵੀ ਤੁਹਾਡੇ ਤੋਂ ਤਾਜ਼ੇ ਫਲ ਦੀ ਉਮੀਦ ਰੱਖਦਾ ਹੈ; ਅਤੇ ਸੁੱਕੇ ਹੋਏ ਫਲ ਨਹੀਂ.

ਤੁਹਾਨੂੰ ਪ੍ਰਭੂ ਨੂੰ ਬਹੁਤ ਸਾਰੇ ਨਵੇਂ ਫਲਾਂ ਨੂੰ ਭੇਟ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ? ਪ੍ਰਭੂ ਯਿਸੂ ਨੇ ਕਿਹਾ: “ਅੰਗੂਰ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ. ਜੇਕਰ ਕੋਈ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਬਹੁਤ ਫਲ ਦੇਵੇਗਾ ਪਰ ਮੇਰੇ ਤੋਂ ਅੱਲਗ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ”(ਯੂਹੰਨਾ ਦੀ ਇੰਜੀਲ 15:5). ਹਾਂ, ਫਲ ਪੈਦਾ ਕਰਨ ਦਾ ਰਾਜ਼ ਪ੍ਰਭੂ ਵਿੱਚ ਬਣੇ ਰਹਿਣਾ ਹੈ.

ਯੂਹੰਨਾ ਦੀ ਇੰਜੀਲ ਦਾ ਪੂਰਾ ਪੰਦਰਵਾਂ ਅਧਿਆਇ ਉਸ ਜੀਵਨ ਦੇ ਬਾਰੇ ਗੱਲ ਕਰਦਾ ਹੈ. ਜਿਹੜਾ ਮਸੀਹ ਵਿੱਚ ਰਹਿੰਦਾ ਹੈ. ਇਸ ਅਧਿਆਇ ਵਿੱਚ ਅਜਿਹੀਆਂ ਤੇਰ੍ਹਾਂ ਉਦਾਹਰਣਾਂ ਹਨ ਜਿੱਥੇ ‘ਪਾਲਣਾ’ ਸ਼ਬਦ ਵਰਤਿਆ ਗਿਆ ਹੈ.

ਕੀ ਹੋਵੇਗਾ ਜੇਕਰ ਇੱਕ ਪੱਤਾ ਸੋਚੇ ਕਿ ਮੈਨੂੰ ਪੌਦੇ ਨਾਲ ਕਿਉਂ ਜੁੜਣਾ ਚਾਹੀਦਾ ਹੈ ਅਤੇ ਪੌਦੇ ਤੋਂ ਵੱਖ ਕਿਉਂ ਨਹੀਂ ਹੋਣਾ ਚਾਹੀਦਾ ਹੈ? ਉਹ ਪੱਤਾ ਜਲਦੀ ਹੀ ਮੁਰਝਾ ਕੇ ਸੁੱਕ ਜਾਵੇਗਾ ਅਤੇ ਕੂੜੇ ਦਾ ਹਿੱਸਾ ਬਣ ਜਾਵੇਗਾ. ਇਸ ਨੇ ਆਪਣੀ ਰਚਨਾ ਦੇ ਮਕਸਦ ਨੂੰ ਪੂਰਾ ਨਹੀਂ ਕੀਤਾ ਹੋਵੇਗਾ.

ਜੇਕਰ ਤੁਸੀਂ ਮਸੀਹ ਬਣੇ ਵਿੱਚ ਰਹਿੰਦੇ ਹੋ ਅਤੇ ਉਸਦੇ ਨਾਲ ਜੁੜ ਜਾਂਦੇ ਹੋ, ਤਾਂ ਤੁਸੀਂ ਮਜ਼ਬੂਤ ​​ਅਤੇ ਸ਼ਕਤੀਸ਼ਾਲੀ ਹੋਵੋਂਗੇ. ਜੇਕਰ ਤੁਸੀਂ ਉਸ ਵਿੱਚ ਨਹੀਂ ਰਹਿੰਦੇ ਹੋ, ਤਾਂ ਤੁਸੀਂ ਬਿਨਾਂ ਹਵਾ ਤੋਂ ਗੁਬਾਰੇ ਦੇ ਵਰਗੇ ਹੋ; ਇੱਕ ਬਿਜਲੀ ਦਾ ਬਲਬ ਜਿਹੜਾ ਜਗਦਾ ਨਹੀਂ ਹੈ; ਜਾਂ ਸੁੱਕੇ ਪੱਤੇ ਦੀ ਤਰ੍ਹਾਂ ਹੋ.

ਜਦੋਂ ਤੁਸੀਂ ਮਸੀਹ ਵਿੱਚ ਬਣੇ ਰਹਿੰਦੇ ਹੋ, ਤਾਂ ਸਾਰਾ ਸਵਰਗ ਤੁਹਾਡੇ ਨਾਲ ਜੁੜ ਜਾਂਦਾ ਹੈ; ਹਜ਼ਾਰਾਂ ਸਵਰਗ ਦੂਤਾਂ ਦੇ ਨਾਲ. ਤੁਸੀਂ ਵੀ ਪ੍ਰਭੂ ਦੀਆਂ ਸਾਰੀਆਂ ਬਰਕਤਾਂ ਦੇ ਵਾਰਸ ਬਣੋਗੇ, ਅਤੇ ਪ੍ਰਭੂ ਦੇ ਲਈ ਫਲ ਵੀ ਪ੍ਰਾਪਤ ਕਰੋਂਗੇ. ਤੁਸੀਂ ਹਰ ਰੋਜ਼ ਆਪਣੇ ਨਵੇਂ ਫਲਾਂ ਨਾਲ ਪ੍ਰਭੂ ਨੂੰ ਪ੍ਰਸੰਨ ਕਰੋਂਗੇ.

ਫਲ ਦਿਓ; ਅਤੇ ਇਸ ਨਵੇਂ ਸਾਲ ਵਿੱਚ ਪ੍ਰਭੂ ਦੇ ਲਈ ਭਰਪੂਰ ਫਲ ਦੇਣ ਦਾ ਸੰਕਲਪ ਲਓ. ਫਲ ਦੇਣ ਦੇ ਨਾਲ ਤੁਸੀਂ ਬਰਕਤ ਪ੍ਰਾਪਤ ਕਰੋਂਗੇ ਅਤੇ ਉਨ੍ਹਾਂ ਫਲਾਂ ਦੇ ਦੁਆਰਾ ਪ੍ਰਭੂ ਦੀ ਵਡਿਆਈ ਵੀ ਹੋਵੇਗੀ.

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਤੁਹਾਡੇ ਤੋਂ ਹਰ ਰੋਜ਼ ਨਵੇਂ ਅਤੇ ਤਾਜ਼ੇ ਫਲ ਲੈਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ. ਕੀ ਤੁਸੀਂ ਪ੍ਰਭੂ ਦੀ ਉਸ ਇੱਛਾ ਨੂੰ ਪੂਰਾ ਕਰੋਂਗੇ?

ਅਭਿਆਸ ਕਰਨ ਲਈ – “ਉਸ ਨਦੀ ਦੇ ਦੋਨਾਂ ਕਿਨਾਰਿਆਂ ਉੱਤੇ ਜੀਵਨ ਦਾ ਬਿਰਛ ਹੈ, ਜਿਸ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ”(ਪ੍ਰਕਾਸ਼ ਦੀ ਪੋਥੀ 22:2).

Leave A Comment

Your Comment
All comments are held for moderation.