Appam - Punjabi

ਅਕਤੂਬਰ 01 – ਅਰਾਰਾਤ ਪਰਬਤ

“ਕਿਸ਼ਤੀ….ਅਰਾਰਾਤ ਪਰਬਤ ਉੱਤੇ ਟਿੱਕ ਗਈ”(ਉਤਪਤ 8:4)।

ਨੂਹ ਅਤੇ ਉਸ ਦੇ ਪਰਿਵਾਰ ਨੂੰ ਲੈ ਕੇ ਜਾਣ ਵਾਲੀ ਕਿਸ਼ਤੀ ਪਾਣੀ ਵਿੱਚ ਉੱਪਰ ਉੱਠੀ ਅਤੇ ਧਰਤੀ ਤੋਂ ਉੱਚੀ ਉੱਠ ਗਈ। ਅਤੇ ਅੰਤ ਵਿੱਚ ਇਹ ਅਰਾਰਤ ਦੇ ਪਰਬਤ ਉੱਤੇ ਜਾ ਕੇ ਟਿੱਕ ਗਈ। ਅਰਾਰਤ ਸ਼ਬਦ ਦਾ ਅਰਥ ਹੈ ਪਵਿੱਤਰ ਧਰਤੀ। ਇਹ ਇੱਕ ਉਪਜਾਊ ਪਰਬਤ ਸੀ, ਅਤੇ ਇਹ ਅਰਮੀਨੀਆ ਵਿੱਚ ਸਥਿਤ ਹੈ। ਭਾਵੇਂ ਇਹ ਲੱਗਭਗ ਸੱਤ ਹਜ਼ਾਰ ਫੁੱਟ ਦੀ ਉਚਿਆਈ ਤੇ ਹੋਵੇ, ਪਰ ਉਸ ਪਹਾੜ ਦੇ ਸਿਖਰ ਉੱਤੇ ਬਹੁਤ ਸਾਰੀਆਂ ਉਪਜਾਊ ਜ਼ਮੀਨਾਂ ਹਨ।

ਲਗਾਤਾਰ ਮੀਂਹ ਪੈਣ ਦੇ ਕਾਰਨ ਨੂਹ ਦੀ ਕਿਸ਼ਤੀ ਉੱਚੀ ਹੋਰ ਉੱਚੀ ਹੋ ਗਈ। ਜਦੋਂ ਪਵਿੱਤਰ ਆਤਮਾ ਦੀ ਬਾਅਦ ਦੀ ਬਾਰਿਸ਼ ਤੁਹਾਡੇ ਉੱਤੇ ਵਹਾ ਦਿੱਤੀ ਜਾਵੇਗੀ, ਤਦ ਤੁਸੀਂ ਵੀ ਨਵੀਆਂ ਉਚਿਆਈਆਂ ਨੂੰ ਪ੍ਰਾਪਤ ਕਰੋਂਗੇ, ਜਿਸ ਬਾਰੇ ਤੁਸੀਂ ਉਦੋਂ ਤੱਕ ਨਹੀਂ ਜਾਣਦੇ ਸੀ।

ਨੂਹ ਦੀ ਕਿਸ਼ਤੀ ਵਿੱਚ ਕੋਈ ਹੈਡਲ ਜਾਂ ਇੰਜਣ ਨਹੀਂ ਸੀ, ਅਤੇ ਇਹ ਮਨੁੱਖੀ ਕੋਸ਼ਿਸ਼ਾਂ, ਮਨੁੱਖੀ ਬੁੱਧੀ ਦੁਆਰਾ ਨਹੀਂ ਚਲਾਇਆ ਜਾ ਸਕਦਾ ਹੈ। ਨਾ ਹੀ ਇਸਨੂੰ ਖੱਬੇ ਜਾਂ ਸੱਜੇ ਮੋੜਿਆ ਜਾ ਸਕਦਾ ਹੈ। ਅਤੇ ਇਸਦੀ ਹਰ ਚਾਲ, ਸਿਰਫ ਬਾਰਿਸ਼ ਦੇ ਵਹਾਅ ਉੱਤੇ ਅਧਾਰਿਤ ਸੀ। ਪਰ ਉਹ ਕਿਸ਼ਤੀ ਨੂਹ ਅਤੇ ਉਸ ਦੇ ਪਰਿਵਾਰ ਨੂੰ ਤਦ ਤੱਕ ਉੱਚਾ ਚੁੱਕਦੀ ਰਹੀ, ਜਦੋਂ ਤੱਕ ਕਿ ਇਹ ਅਰਾਰਾਤ ਦੇ ਪਰਬਤ ਉੱਤੇ ਟਿੱਕ ਨਹੀਂ ਗਿਆ, ਤੁਸੀਂ ਵੀ ਜਦੋਂ ਪਵਿੱਤਰ ਆਤਮਾ ਦੀ ਅਗਵਾਈ ਕਰਨ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹੋ, ਤਾਂ ਤੁਹਾਡਾ ਵੀ ਆਤਮਿਕ ਜੀਵਨ ਗਿੱਟੇ-ਗਿੱਟੇ ਡੂੰਘੇ ਪਾਣੀਆਂ ਨਾਲ ਸ਼ੁਰੂ ਹੋਵੇਗਾ, ਗੋਡੇ-ਗੋਡੇ ਡੂੰਘੇ ਪਾਣੀਆਂ ਤੱਕ, ਤੁਹਾਡੀ ਕਮਰ ਤੱਕ ਪਾਣੀ ਤੱਕ, ਅਤੇ ਅੰਤ ਵਿੱਚ ਬਹੁਤ ਡੂੰਘਿਆਈ ਵਿੱਚ ਜਿੱਥੇ ਤੁਹਾਨੂੰ ਤੈਰਨਾ ਪਵੇਗਾ। ਅਤੇ ਪਵਿੱਤਰ ਆਤਮਾ ਤੁਹਾਨੂੰ ਪਹਾੜੀ ਸਿਖਰ ਦੇ ਆਤਮਿਕ ਤਜ਼ਰਬਿਆਂ ਦਾ ਵਿਸ਼ੇਸ਼ ਅਧਿਕਾਰ ਦੇਵੇਗਾ।

ਨੂਹ ਦੇ ਦਿਨਾਂ ਵਿੱਚ ਸਵਰਗ ਦੀਆਂ ਖਿੜਕੀਆਂ ਖੁੱਲ੍ਹ ਗਈਆਂ ਅਤੇ ਮੀਂਹ ਪੈਣ ਲੱਗਾ। ਇਸੇ ਤਰ੍ਹਾਂ, ਪਵਿੱਤਰ ਆਤਮਾ ਦਾ ਮਸਹ ਪ੍ਰਭੂ ਦੇ ਆਉਣ ਤੋਂ ਪਹਿਲਾਂ, ਸਾਰੀਆਂ ਕੌਮਾਂ ਉੱਤੇ ਵਹਾਇਆ ਜਾਵੇਗਾ। ਇਸ ਲਈ, “ਯਹੋਵਾਹ ਤੋਂ ਮੀਂਹ ਮੰਗੋ, ਬਹਾਰ ਦੀ ਰੁੱਤ ਦਾ ਮੀਂਹ, “ਬਾਅਦ ਦੇ ਮੀਂਹ ਦੇ ਸਮੇਂ ਵਿੱਚ ਪ੍ਰਭੂ ਤੋਂ ਮੀਂਹ ਮੰਗੋ” (ਜ਼ਕਰਯਾਹ 10:1)। ਪ੍ਰਭੂ ਨੇ ਵੀ ਜ਼ੋਰ ਦੇ ਕੇ ਕਿਹਾ ਹੈ: “ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ”(ਯੋਏਲ 2:28)।

ਅੱਜ ਪਵਿੱਤਰ ਆਤਮਾ ਦੀ ਬਾਅਦ ਦੀ ਬਾਰਿਸ਼ ਸਾਰੀਆਂ ਥਾਵਾਂ ਉੱਤੇ ਵਹਾਈ ਜਾ ਰਹੀ ਹੈ, ਕਿਉਂਕਿ ਇਹ ਆਤਮਾ ਦਾ ਯੁੱਗ ਹੈ। ਇਹ ਕਿਸ਼ਤੀ, ਪ੍ਰਮੇਸ਼ਵਰ ਦੀ ਕਲੀਸਿਯਾ ਲਈ ਸਵਰਗ ਤੱਕ ਉੱਚਾ ਚੁੱਕਣ ਦਾ ਸਮਾਂ ਆ ਗਿਆ ਹੈ। ਤੁਸੀਂ ਉੱਚੇ ਹੋਰ ਉੱਚੇ ਉੱਠੋਂਗੇ, ਅਰਾਰਾਤ ਦੇ ਪਹਾੜਾਂ ਤੱਕ ਨਹੀਂ ਸਗੋਂ ਮਸੀਹ ਯਿਸੂ ਵੱਲ ਸਦੀਪਕ ਚੱਟਾਨ ਤੱਕ। ਜਦੋਂ ਤੁਰ੍ਹੀਆਂ ਵਜਾਈਆਂ ਜਾਂਦੀਆਂ ਹਨ, ਤਾਂ ਪਵਿੱਤਰ ਆਤਮਾ – ਸਵਰਗੀ ਕਬੂਤਰ, ਕਲੀਸਿਯਾ ਨੂੰ ਸਾਡੇ ਲਾੜੇ – ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਜਾਵੇਗਾ।

ਨੂਹ ਦੇ ਦਿਨਾਂ ਵਿੱਚ, ਚਾਲੀ ਦਿਨਾਂ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ। ਨੰਬਰ ‘ਚਾਲੀ’ ਨਿਰਣੇ ਨੂੰ ਦਰਸਾਉਂਦਾ ਹੈ। ਪਵਿੱਤਰ ਸ਼ਾਸਤਰ ਵਿੱਚ 40 ਪ੍ਰਮੁੱਖ ਨਿਰਣੇ ਦੱਸੇ ਗਏ ਹਨ। ਜਦੋਂ ਯੂਨਾਹ ਨੀਨਵਾਹ ਵਿੱਚ ਪ੍ਰਚਾਰ ਕਰਨ ਦੇ ਲਈ ਗਿਆ, ਤਾਂ ਉਸਨੇ ਉਨ੍ਹਾਂ ਨੂੰ ਤੋਬਾ ਕਰਨ ਅਤੇ ਪ੍ਰਭੂ ਕੋਲ ਵਾਪਸ ਜਾਣ ਦੇ ਲਈ ਚਾਲੀ ਦਿਨਾਂ ਦਾ ਸਮਾਂ ਦਿੱਤਾ, ਅਤੇ ਉਹ ਉਸ ਮੌਕੇ ਦਾ ਚੰਗਾ ਇਸਤੇਮਾਲ ਕਰਕੇ ਪ੍ਰਭੂ ਦੇ ਕੋਲ ਵਾਪਸ ਆ ਗਏ।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਨੂੰ ਵੀ ਕਿਰਪਾ ਦੇ ਦਿਨ ਦਿੱਤੇ ਗਏ ਹਨ। ਕਿਸ਼ਤੀ ਦੇ ਦਰਵਾਜ਼ੇ ਬੰਦ ਹੋਣ ਦਾ ਸਮਾਂ ਨੇੜੇ ਹੈ। ਇਸ ਲਈ, ਬਿਨਾਂ ਕਿਸੇ ਦੇਰੀ ਦੇ, ਪ੍ਰਭੂ ਯਿਸੂ ਦੀ ਕਿਸ਼ਤੀ ਵਿੱਚ ਦੌੜੋ।

ਅਭਿਆਸ ਕਰਨ ਲਈ – “ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਰਬਤਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ”(ਯਸਾਯਾਹ 2:2)

Leave A Comment

Your Comment
All comments are held for moderation.