ਸਤੰਬਰ 15 – ਇਸਨੂੰ ਸਹੀ ਸਥਾਪਿਤ ਕਰੋ!

“…ਅਤੇ ਸਭ ਲੋਕ ਉਹ ਦੇ ਨੇੜੇ ਗਏ ਤਾਂ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ”(1 ਰਾਜਾ 18:30)।

ਜਦੋਂ ਏਲੀਯਾਹ ਨੇ ਟੁੱਟੀ ਹੋਈ ਜਗਵੇਦੀ ਨੂੰ ਦੇਖਿਆ, ਉਸਦਾ ਦਿਲ ਪ੍ਰਭੂ ਦੇ ਲਈ ਜੋਸ਼ ਨਾਲ ਭਰ ਗਿਆ। ਅਤੇ ਉਹ ਇਸ ਨੂੰ ਸਹੀ ਬਣਾਉਣ ਦੇ ਲਈ ਆਪਣੇ ਮਨ ਵਿੱਚ ਦ੍ਰਿੜ ਸੀ।

ਜਗਵੇਦੀ ਉਹ ਜਗ੍ਹਾ ਹੈ ਜਿੱਥੇ ਮਨੁੱਖ ਪ੍ਰਮੇਸ਼ਵਰ ਨਾਲ ਮਿਲਦਾ ਹੈ। ਤੁਹਾਡਾ ਦਿਲ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਇੱਕ ਜਗਵੇਦੀ ਵਰਗਾ ਹੈ। ਪ੍ਰਮੇਸ਼ਵਰ ਦੀ ਨਜ਼ਰ ਵਿੱਚ ਅੱਜ ਤੁਹਾਡੇ ਜੀਵਨ ਅਤੇ ਤੁਹਾਡੀ ਆਤਮਾ ਦੀ ਕੀ ਸਥਿਤੀ ਹੈ? ਕੀ ਉਹ ਟੁੱਟੀ ਹੋਈ ਹਾਲਤ ਵਿੱਚ ਹੈ? ਕੀ ਪ੍ਰਭੂ ਦੇ ਨਾਲ ਤੁਹਾਡਾ ਰਿਸ਼ਤਾ, ਅਤੇ ਤੁਹਾਡੀ ਪਵਿੱਤਰਤਾ, ਸੁਧਾਰ ਦੀ ਸਥਿਤੀ ਵਿੱਚ ਹੈ? ਹੁਣ, ਜੇਕਰ ਤੁਸੀਂ ਆਪਣੀ ਜਗਵੇਦੀ ਨੂੰ ਸਹੀ ਕਰਨ ਦੇ ਲਈ ਸਮਰਪਿਤ ਹੋ, ਤਾਂ ਏਲੀਯਾਹ ਦਾ ਪਰਮੇਸ਼ੁਰ ਤੁਹਾਡੇ ਉੱਤੇ ਆਪਣੀ ਅੱਗ ਭੇਜੇਗਾ। ਤੁਹਾਡੀ ਜਗਵੇਦੀ ਫਿਰ ਤੋਂ ਸਥਾਪਿਤ ਕੀਤੀ ਜਾਵੇ ਤਾਂ ਜੋ ਪ੍ਰਮੇਸ਼ਵਰ ਦੀ ਅੱਗ ਇਸ ਉੱਤੇ ਉਤਰੇ।

ਪ੍ਰਕਾਸ਼ ਦੀ ਪੋਥੀ ਵਿੱਚ, ਪ੍ਰਭੂ ਯਿਸੂ ਨੇ ਅਫ਼ਸੁਸ ਦੀ ਕਲੀਸਿਯਾ ਨਾਲ ਗੱਲ ਕੀਤੀ, “ਸੋ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ, ਤੋਬਾ ਕਰ ਅਤੇ ਪਹਿਲਾਂ ਵਰਗੇ ਹੀ ਕੰਮ ਕਰ!…”(ਪ੍ਰਕਾਸ਼ ਦੀ ਪੋਥੀ 2:5)। ਜਗਵੇਦੀ ਦੀ ਬਹਾਲੀ ਦੇ ਬਿਨਾਂ, ਯਹੋਵਾਹ ਦੀ ਅੱਗ ਦਾ ਡਿੱਗਣਾ ਅਤੇ ਬਲੀਦਾਨਾਂ ਨੂੰ ਸਵੀਕਾਰ ਕਰਨਾ ਅਸੰਭਵ ਹੈ। ਇਸ ਲਈ, ਜਗਵੇਦੀ ਦੀ ਮੁਰੰਮਤ ਅਤੇ ਮੁੜ ਨਿਰਮਾਣ ਕਰਨਾ ਮਹੱਤਵਪੂਰਨ ਹੈ।

ਕੁੱਝ ਅਜਿਹੇ ਵੀ ਹਨ, ਜਿਹੜੇ ਆਪਣੀ ਜ਼ਿੰਦਗੀ ਨੂੰ ਨਹੀਂ ਸੁਧਾਰਦੇ, ਪਰ ਦੂਸਰਿਆਂ ਉੱਤੇ ਦੋਸ਼ ਲਗਾਉਣ ਵਿੱਚ ਰੁੱਝੇ ਹੋਏ ਹਨ। ਜਿਵੇਂ ਹੀ ਉਹ ਦੂਸਰਿਆਂ ਦੇ ਜੀਵਨ ਵਿੱਚ ਦੋਸ਼ ਦੇ ਵੱਲ ਇਸ਼ਾਰਾ ਕਰਦੇ ਹਨ, ਉਹ ਆਪਣੇ ਜੀਵਨ ਵਿੱਚ ਖਿਸਕ ਜਾਂਦੇ ਹਨ ਅਤੇ ਡਿੱਗ ਜਾਂਦੇ ਹਨ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ, ਅਤੇ ਪਿਆਲੇ ਵਿੱਚੋਂ ਪੀਵੇ…ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ”(1ਕੁਰਿੰਥੀਆਂ 11:28,31)।

ਸਾਲ 1903 ਵਿੱਚ, ਇਵਾਨ ਰੌਬਰਟਸ ਆਪਣੇ ਘੋੜੇ ਤੇ ਸਵਾਰ ਹੋ ਕੇ ਵੇਲਜ਼ ਦੇ ਫਿਰ ਤੋਂ ਮੁਕਤੀ ਦੇ ਪ੍ਰਚਾਰ ਕਰਨ ਦੇ ਰਸਤੇ ਵਿੱਚ ਯਾਤਰਾ ਕਰ ਰਹੇ ਸੀ। ਵਿਚਕਾਰ ਰਸਤੇ ਵਿੱਚ, ਪ੍ਰਭੂ ਨੇ ਉਸਨੂੰ ਰੋਕਿਆ ਅਤੇ ਕਿਹਾ, “ਹੇ ਮੇਰੇ ਪੁੱਤਰ, ਤੂੰ ਜਿੱਥੇ ਹੈ ਉੱਥੇ ਰੁਕ ਜਾ, ਅਤੇ ਅੱਗੇ ਵਧਣ ਤੋਂ ਪਹਿਲਾਂ ਆਪਣੇ ਆਪ ਨੂੰ ਪਰਖ ਲੈ। ਤੁਹਾਡੀ ਜਗਵੇਦੀ ਦੇ ਕੁੱਝ ਹਿੱਸੇ ਅਜਿਹੇ ਹਨ, ਜੋ ਖਰਾਬ ਹਨ। ਪਹਿਲਾਂ ਉਨ੍ਹਾਂ ਨੂੰ ਸਹੀ ਕਰੋ, ਅਤੇ ਫਿਰ ਤੁਸੀਂ ਆਪਣੀ ਯਾਤਰਾ ਦੇ ਨਾਲ ਅੱਗੇ ਵੱਧ ਸਕਦੇ ਹੋ, ਅਤੇ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਤਾਂ ਤੁਸੀਂ ਮਹਾਨ ਪੁਨਰਜਨਮ ਨੂੰ ਦੇਖੋਂਗੇ”।

ਤੁਰੰਤ ਹੀ ਪ੍ਰਭੂ ਦਾ ਬੰਦਾ ਰੁਕ ਗਿਆ, ਅਤੇ ਟੁੱਟੇ ਹੋਏ ਦਿਲ ਦੇ ਨਾਲ, ਪ੍ਰਭੂ ਦੀ ਹਜ਼ੂਰੀ ਵਿੱਚ ਲੱਗਭਗ ਤਿੰਨ ਘੰਟੇ ਬਿਤਾਏ ਅਤੇ ਆਪਣੇ ਆਪ ਦੀ ਜਾਂਚ ਕੀਤੀ, ਅਤੇ ਆਪਣੀ ਜ਼ਿੰਦਗੀ ਦੇ ਉਨ੍ਹਾਂ ਹਿੱਸਿਆਂ ਨੂੰ ਬਹਾਲ ਕਰਨ ਦੇ ਲਈ ਪ੍ਰਾਰਥਨਾ ਕੀਤੀ, ਜੋ ਖਰਾਬ ਹੋ ਚੁੱਕੇ ਸੀ। ਅਤੇ ਉਹ ਪ੍ਰਭੂ ਦੀ ਅਦਭੁੱਤ ਹਜ਼ੂਰੀ ਨੂੰ ਮਹਿਸੂਸ ਕਰ ਸਕਿਆ, ਅਤੇ ਉਸਨੂੰ ਆਪਣੀ ਆਤਮਾ ਨਾਲ ਭਰ ਦਿੱਤਾ, ਜਿਹੜੀ ਕਿ ਮਾਪ ਤੋਂ ਬਾਹਰ ਸੀ। ਉਸ ਤੋਂ ਬਾਅਦ ਜਦੋਂ ਉਹ ਉਸ ਪਿੰਡ ਵਿੱਚ ਗਿਆ, ਜਿੱਥੇ ਉਸਨੇ ਪ੍ਰਚਾਰ ਕਰਨਾ ਸੀ, ਉੱਥੇ ਅੱਗ ਦਾ ਸ਼ਕਤੀਸ਼ਾਲੀ ਮਸਹ ਹੋਇਆ। ਸਭਾ ਵਿੱਚ ਮੌਜੂਦ ਸਾਰੇ ਲੋਕ ਪਵਿੱਤਰ ਆਤਮਾ ਨਾਲ ਭਰੇ ਹੋਏ ਸੀ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਏਲੀਯਾਹ ਦਾ ਪ੍ਰਮੇਸ਼ਵਰ, ਅੱਜ ਤੁਹਾਡੇ ਦੁਆਰਾ ਆਪਣੀ ਅੱਗ ਭੇਜਣਾ ਚਾਹੁੰਦਾ ਹੈ। ਕੀ ਤੁਸੀਂ ਆਪਣੀ ਜਗਵੇਦੀ ਨੂੰ ਸਹੀ ਕਰੋਂਗੇ?

ਅਭਿਆਸ ਕਰਨ ਲਈ – “ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੂੰ ਹੋਮ ਦੀ ਬਲੀ ਅਤੇ ਬਾਲਣ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ”(1ਰਾਜਾ 18:38)।

Article by elimchurchgospel

Leave a comment