ਸਤੰਬਰ 12 –ਜਦੋਂ ਅਸੀਂ ਸਹੀ ਹੋ ਜਾਂਦੇ ਹਾਂ!

“ਫੇਰ ਸਾਡੇ ਸਰੀਰਕ ਪਿਉ ਜਿਹੜੇ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਫਿਰ ਵੀ ਉਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਆਤਮਿਆਂ ਦੇ ਪਿਤਾ ਦੇ ਵਧੇਰੇ ਅਧੀਨ ਨਾ ਹੋਈਏ ਅਤੇ ਜੀਵੀਏ?”(ਇਬਰਾਨੀਆਂ 12:9)।

ਸਾਡੇ ਪ੍ਰਮੇਸ਼ਵਰ ਜੋ ਤੁਹਾਨੂੰ ਪਿਆਰ ਨਾਲ ਸੁਧਾਰਦੇ ਹਨ। ਤਾਂ ਜੋ ਤੁਸੀਂ ਉਸਦੀ ਪਵਿੱਤਰਤਾ ਵਿੱਚ ਹਿੱਸਾ ਲੈ ਸਕੋ, ਕਿ ਉਹ ਤੁਹਾਡੇ ਲਾਭ ਦੇ ਲਈ ਤੁਹਾਨੂੰ ਸੁਧਾਰਦਾ ਹੈ। ਹੋ ਸਕਦਾ ਹੈ ਕਿ ਇਹ ਤੁਹਾਨੂੰ ਮੌਜੂਦਾ ਸਮੇਂ ਵਿੱਚ ਖੁਸ਼ੀ ਨਾ ਦੇਵੇ। ਪਰ ਤੁਸੀਂ ਇਸ ਨੂੰ ਆਉਣ ਵਾਲੇ ਸਮੇਂ ਵਿੱਚ ਸਮਝੋਗੇ। ਇਸ ਤਰ੍ਹਾਂ ਦੇ ਸੁਧਾਰ ਨਾਲ ਬਹੁਤ ਲਾਭ ਹੋਵੇਗਾ ਅਤੇ ਤੁਹਾਨੂੰ ਧਾਰਮਿਕਤਾ ਅਤੇ ਸ਼ਾਂਤੀ ਦੇ ਵੱਲ ਲੈ ਜਾਵੇਗਾ।

ਪ੍ਰਮੇਸ਼ਵਰ ਦਾ ਕੋਈ ਪਰਿਵਾਰ ਜਾਂ ਸੰਤ ਨਹੀਂ ਹੈ, ਜਿਹੜਾ ਕਦੇ ਬਿਪਤਾ ਦੇ ਰਾਹ ਤੋਂ ਨਾ ਲੰਘਿਆ ਹੋਵੇ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕਿ ਧਰਮੀ ਲੋਕਾਂ ਤੇ ਮੁਸੀਬਤਾਂ ਬਹੁਤ ਹਨ। ਤੁਸੀਂ ਹੈਰਾਨ ਹੋ ਸਕਦੇ ਹੋ ਕਿ ਪ੍ਰਮੇਸ਼ਵਰ ਤੁਹਾਨੂੰ ਮੁਸੀਬਤਾਂ ਦੇ ਰਾਹ ਵਿੱਚ ਕਿਉਂ ਲੈ ਕੇ ਜਾਵੇਗਾ ਜਾਂ ਉਹ ਦੁਸ਼ਮਣਾਂ ਨੂੰ ਤੁਹਾਡੇ ਵਿਰੁੱਧ ਉੱਠਣ ਦੀ ਆਗਿਆ ਕਿਉਂ ਦੇਵੇਗਾ।

ਪਵਿੱਤਰ ਸ਼ਾਸਤਰ ਸਾਨੂੰ ਸਪੱਸ਼ਟ ਤੌਰ ਤੇ ਦੱਸਦਾ ਹੈ, “ਸਿਰਫ਼ ਇਸ ਲਈ ਤਾਂ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ, ਇਹ ਇਸ ਲਈ ਰਹੇ ਤਾਂ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਈ ਜਾਵੇ ਅਤੇ ਪਤਾ ਲੱਗੇ ਕਿ ਉਹ ਯਹੋਵਾਹ ਦੇ ਹੁਕਮਾਂ ਨੂੰ ਜੋ ਉਸ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਸਨ, ਮੰਨਣਗੇ ਜਾਂ ਨਹੀਂ”(ਨਿਆਂਈਆਂ ਦੀ ਪੋਥੀ 3:2,4)।

ਉੱਪਰ ਦਿੱਤੀਆਂ ਗਈਆਂ ਆਇਤਾਂ ਤੋਂ ਅਸੀਂ ਸਮਝਦੇ ਹਾਂ ਕਿ ਸਭ ਤੋਂ ਪਹਿਲਾਂ ਦੁਸ਼ਮਣ ਪਿੱਛੇ ਰਹਿ ਜਾਂਦੇ ਹਨ, ਜਿਸ ਨਾਲ ਇਸਰਾਏਲ ਦੇ ਬੱਚਿਆਂ ਨੂੰ ਯੁੱਧ ਕਰਨਾ ਸਿਖਾਇਆ ਜਾ ਸਕੇ। ਦੂਸਰਾ, ਉਹ ਦੁਸ਼ਮਣਾਂ ਨੂੰ ਉਨ੍ਹਾਂ ਦੇ ਵਿਰੁੱਧ ਉੱਠਣ ਦੀ ਆਗਿਆ ਦਿੰਦਾ ਹੈ, ਤਾਂ ਜੋ ਉਨ੍ਹਾਂ ਨੂੰ ਪਰਤਾਇਆ ਜਾ ਸਕੇ। ਜਦੋਂ ਤੁਸੀਂ ਮੁਸੀਬਤਾਂ ਵਿੱਚੋਂ ਲੰਘੋ, ਤਾਂ ਪ੍ਰਭੂ ਅੱਗੇ ਪ੍ਰਾਰਥਨਾ ਕਰੋ। ਉਸ ਅੱਗੇ ਪ੍ਰਾਰਥਨਾ ਕਰੋ, ਪ੍ਰਾਰਥਨਾ ਵਿੱਚ ਆਪਣੀ ਲੜਾਈ ਲੜੋ ਅਤੇ ਆਪਣੇ ਜੀਵਨ ਵਿੱਚ ਉਸਦੀ ਪਵਿੱਤਰਤਾ ਦੇ ਲਈ ਪ੍ਰਾਰਥਨਾ ਕਰੋ। ਯਿਸੂ ਨੇ ਕਿਹਾ,  “ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ”(ਯਿਰਮਿਯਾਹ 33:3)।

ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਹੈ ਕਿ ਪ੍ਰਭੂ ਸਾਡੀਆਂ ਸਾਰੀਆਂ ਮੁਸੀਬਤਾਂ ਨੂੰ ਇੱਕ ਝਟਕੇ ਵਿੱਚ ਦੂਰ ਕਰ ਦੇਣਗੇ ਅਤੇ ਸਾਨੂੰ ਇੱਕ ਪਰੇਸ਼ਾਨੀ ਰਹਿਤ ਜੀਵਨ ਪ੍ਰਦਾਨ ਕਰਨਗੇ। ਅਸੀਂ ਜ਼ਿੰਦਗੀ ਭਰ ਪਰੇਸ਼ਾਨੀਆਂ ਵਿੱਚੋਂ ਲੰਘਦੇ ਰਹਾਂਗੇ। ਸਾਡੇ ਕੋਲ ਅਜਿਹੀਆਂ ਸਥਿਤੀਆਂ ਹੋਣਗੀਆਂ, ਜਦੋਂ ਸਾਨੂੰ ਇੱਕ ਤੋਂ ਬਾਅਦ ਇੱਕ ਸਮੱਸਿਆਵਾਂ ਹੋਣਗੀਆਂ। ਇਹ ਸੁਭਾਵਿਕ ਹੀ ਹੈ ਕਿ ਗਰਜਦੇ ਹੋਏ ਸਮੁੰਦਰਾਂ ਤੋਂ ਲਹਿਰਾਂ ਇੱਕ ਤੋਂ ਬਾਅਦ ਇੱਕ ਉੱਠਦੀਆਂ ਹਨ। ਤੁਹਾਨੂੰ ਤੈਰਨਾ ਸਿਖਾਉਣ ਦੇ ਉਦੇਸ਼ ਨਾਲ ਹੀ ਪ੍ਰਭੂ ਤੁਹਾਡੇ ਜੀਵਨ ਵਿੱਚ ਕਈ ਲਹਿਰਾਂ ਆਉਣ ਦਿੰਦੇ ਹਨ।

ਇਹ ਸਾਨੂੰ ਮਜ਼ਬੂਤ ​​ਕਰਨ ਅਤੇ ਯੁੱਧ ਦੇ ਲਈ ਆਪਣੇ ਹੱਥਾਂ ਨੂੰ ਸਿਖਲਾਈ ਦੇਣ ਦੇ ਲਈ ਵੀ ਹੈ। ਜ਼ਬੂਰਾਂ ਦਾ ਲਿਖਾਰੀ ਦਾਊਦ ਕਹਿੰਦਾ ਹੈ, “ਯਹੋਵਾਹ ਮੇਰੀ ਚੱਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ”(ਜ਼ਬੂਰਾਂ ਦੀ ਪੋਥੀ 144:1)। ਇਸ ਆਇਤ ਵਿੱਚ ‘ਹੱਥ’ ਸ਼ਬਦ ਸਾਡੇ ਕਾਰੋਬਾਰ ਜਾਂ ਪੇਸ਼ੇ ਨੂੰ ਦਰਸਾਉਂਦਾ ਹੈ। ਅਤੇ ‘ਉਂਗਲਾਂ’ ਸ਼ਬਦ ਦਾ ਅਰਥ ਠੀਕ ਤਕਨੀਕੀ ਹੁਨਰ ਨੂੰ ਦਰਸਾਉਂਦਾ ਹੈ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਲਹਿਰਾਂ ਦੇ ਵਿਰੁੱਧ ਤੈਰਨਾ ਸਿੱਖੋਂਗੇ, ਤਦ ਤੁਸੀਂ ਜਿੱਤ ਪ੍ਰਾਪਤ ਕਰ ਸਕੋਂਗੇ। ਸਿਰਫ ਜਦੋਂ ਤੁਹਾਡੀ ਪ੍ਰੀਖਿਆਂ ਲਈ ਜਾਵੇਗੀ, ਤਦ ਤੁਸੀਂ ਉੱਠ ਕੇ ਪ੍ਰਭੂ ਦੇ ਲਈ ਚਮਕ ਸਕਦੇ ਹੋ।

ਅਭਿਆਸ ਕਰਨ ਲਈ – “ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ। ਵੇਖ, ਮੈਂ ਛੇਤੀ ਆਉਂਦਾ ਹਾਂ”(ਪ੍ਰਕਾਸ਼ ਦੀ ਪੋਥੀ 22:11,12)।

_______________________________________________________________

Article by elimchurchgospel

Leave a comment