ਸਤੰਬਰ 10 – ਹੇ ਪਰਮੇਸ਼ੁਰ ਮੇਰੇ ਅੰਦਰ ਉਤਪੰਨ ਕਰ!

“ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ”(ਜ਼ਬੂਰਾਂ ਦੀ ਪੋਥੀ 51:10)।

ਇੱਥੇ ਅਸੀਂ ਦੇਖਦੇ ਹਾਂ ਕਿ ਰਾਜਾ ਦਾਊਦ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਉਹ ਉਸ ਵਿੱਚ ਇੱਕ ਸ਼ੁੱਧ ਹਿਰਦਾ ਪੈਦਾ ਕਰੇ। ਸਾਡਾ ਪ੍ਰਮੇਸ਼ਵਰ ਉਹ ਹੈ ਜਿਸਨੇ ਅਕਾਸ਼ ਅਤੇ ਧਰਤੀ, ਸੂਰਜ ਅਤੇ ਚੰਦਰਮਾ, ਦਿਖਾਈ ਦੇਣ ਵਾਲੀਆਂ ਅਤੇ ਨਾ ਦਿਖਣ ਵਾਲੀਆਂ ਸਭ ਚੀਜ਼ਾਂ ਨੂੰ ਬਣਾਇਆ। ਪਰ ਸਾਡੇ ਅੰਦਰ ਇੱਕ ਸਾਫ਼ ਦਿਲ ਦਾ ਨਿਰਮਾਣ ਹੋਣਾ ਕਿਤੇ ਜ਼ਿਆਦਾ ਜ਼ਰੂਰੀ ਹੈ।

ਸਾਡੇ ਪ੍ਰਮੇਸ਼ਵਰ ਦੇ ਨਾਮਾਂ ਵਿੱਚੋਂ ਇੱਕ ‘ਏਲੋਹਿਮ’ ਹੈ, ਜਿਸਦਾ ਅਰਥ ਹੈ ‘ਸ੍ਰਿਸ਼ਟੀ ਦਾ ਪ੍ਰਮੇਸ਼ਵਰ’। “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ”(ਉਤਪਤ 1:1)। ਉਸਨੇ ਇਨ੍ਹਾਂ ਸਾਰਿਆਂ ਨੂੰ ਸਿਰਫ਼ ਆਪਣਾ ਵਚਨ ਬੋਲ ਕੇ ਬਣਾਇਆ ਸੀ। ਜਦੋਂ ਰਾਜਾ ਦਾਊਦ ਪ੍ਰਮੇਸ਼ਵਰ ਦਿਆਂ ਸਾਰਿਆਂ ਕੰਮਾਂ ਨੂੰ ਦੇਖਦਾ ਹੈ, ਤਾਂ ਉਹ ਸਾਰੇ ਉਸਨੂੰ ਬਹੁਤ ਚੰਗੇ ਅਤੇ ਅਚੰਭੇ ਲੱਗਦੇ ਹੈ। ਅਤੇ ਫਿਰ ਉਹ ਆਪਣੇ ਦਿਲ ਦੇ ਵੱਲ ਵੀ ਦੇਖਦਾ ਹੈ।

ਦਾਊਦ ਨੇ ਜਾਣ ਲਿਆ ਕਿ ਮਨੁੱਖ ਦੀ ਦੁਸ਼ਟਤਾ ਧਰਤੀ ਉੱਤੇ ਬਹੁਤ ਜ਼ਿਆਦਾ ਹੈ, ਅਤੇ ਉਸਦੇ ਦਿਲ ਦੇ ਵਿਚਾਰ ਵਿੱਚ ਜੋ ਕੁੱਝ ਪੈਦਾ ਹੁੰਦਾ ਹੈ ਉਹ ਲਗਾਤਾਰ ਬੁਰਾ ਹੀ ਹੁੰਦਾ ਹੈ। ਜਦੋਂ ਕਿ ਪ੍ਰਭੂ ਮਨੁੱਖ ਦੇ ਦਿਲ ਨੂੰ ਸ਼ੁੱਧ ਕਰਨ ਦੇ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ, ਦੂਸਰੇ ਪਾਸੇ ਮਨੁੱਖ ਸਿਰਫ ਦੁਨਿਆਵੀ ਪਾਪਾਂ ਅਤੇ ਸੁੱਖਾਂ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਰੱਖਦਾ ਹੈ। ਉਸਨੂੰ ਜੋ ਕਰਨਾ ਚਾਹੀਦਾ ਹੈ ਉਸਨੂੰ ਕਰਨ ਦੀ ਬਜਾਏ, ਉਹ ਅਜਿਹੇ ਕੰਮ ਕਰਦਾ ਹੈ ਜੋ ਉਸਨੂੰ ਨਹੀਂ ਕਰਨੇ ਚਾਹੀਦੇ ਹਨ। ਮਨੁੱਖ ਦੇ ਦਿਲ ਵਿੱਚ ਪਾਪ ਦੇ ਨਿਯਮ ਹਨ, ਜਿਹੜੇ ਪਵਿੱਤਰਤਾ ਨਾਲ ਲੜਦੇ ਹਨ, ਅਤੇ ਉਸਨੂੰ ਚੰਗੇ ਕੰਮ ਕਰਨ ਅਤੇ ਬੁਰਿਆਈ ਵਿੱਚ ਸ਼ਾਮਲ ਹੋਣ ਤੋਂ ਰੋਕਦੇ ਹਨ।

ਇਸ ਲਈ ਜ਼ਬੂਰਾਂ ਦਾ ਲਿਖਾਰੀ ਦਾਊਦ ਹੰਝੂਆਂ ਦੇ ਨਾਲ ਪੁਕਾਰਦਾ ਹੈ ਅਤੇ ਪ੍ਰਾਰਥਨਾ ਕਰਦਾ ਹੈ, “ਹੇ ਪਰਮੇਸ਼ੁਰ, ਜਿਸਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਹੈ, ਕੀ ਤੂੰ ਮੇਰੇ ਵਿੱਚ ਸ਼ੁੱਧ ਮਨ ਉਤਪੰਨ ਨਹੀਂ ਕਰੇਗਾ? ਕੀ ਤੁਸੀਂ ਇੱਕ ਨਵਾਂ ਦਿਲ ਨਹੀਂ ਬਣਾਉਂਗੇ ਜਿਹੜਾ ਬੁਰਿਆਈ ਤੋਂ ਅਲੱਗ ਹੋ ਜਾਵੇ ਅਤੇ ਸਿਰਫ ਤੁਹਾਡੇ ਨਾਲ ਜੁੜਿਆ ਰਹੇ?

ਸ਼ੁੱਧ ਦਿਲ ਅਸਲ ਵਿੱਚ ਇਸ ਦੁਨੀਆਂ ਵਿੱਚ ਇੱਕ ਬਹੁਤ ਹੀ ਦੁਰਲੱਭ ਅਤੇ ਅਦਭੁੱਤ ਚੀਜ਼ ਹੈ। ਅਸਲ ਵਿੱਚ, ਪਵਿੱਤਰ ਆਤਮਾ ਸਾਡੇ ਵਿੱਚੋਂ ਹਰੇਕ ਨੂੰ ਦਿਲ ਦੀ ਪਵਿੱਤਰਤਾ ਵਿੱਚ ਰਹਿਣ ਦੇ ਇਸ ਵਿਸ਼ੇਸ਼ ਉਦੇਸ਼ ਦੇ ਲਈ ਦਿੱਤਾ ਗਿਆ ਹੈ। ਤੁਸੀਂ ਯਿਸੂ ਮਸੀਹ ਦੇ ਲਹੂ ਨਾਲ ਧੋਤੇ ਗਏ ਹੋ ਅਤੇ ਉਸਦੇ ਵਚਨਾਂ ਨਾਲ ਸ਼ੁੱਧ ਕੀਤੇ ਗਏ ਹੋ। ਨਾਲ ਹੀ, ਤੁਹਾਡੇ ਦਿਲ ਵੀ ਪਵਿੱਤਰ ਆਤਮਾ ਦੁਆਰਾ ਸਾਫ਼ ਅਤੇ ਸ਼ੁੱਧ ਕੀਤੇ ਜਾਂਦੇ ਹਨ।

ਕੁਰਿੰਥੁਸ ਦੀ ਕਲੀਸਿਯਾ ਵਿੱਚ, ਬਹੁਤ ਸਾਰੇ ਲੋਕ ਅਨਿਆਂ, ਹਰਾਮਕਾਰੀ, ਚੋਰੀ ਅਤੇ ਲੋਭ ਦੀ ਭਾਵਨਾ ਵਿੱਚ ਰਹਿੰਦੇ ਸੀ। ਪਰ ਪ੍ਰਮੇਸ਼ਵਰ, ਜਦੋਂ ਉਸਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ, ਆਪਣੀ ਦਯਾ ਨਾਲ, ਉਨ੍ਹਾਂ ਵਿੱਚ ਇੱਕ ਸ਼ੁੱਧ ਦਿਲ ਪੈਦਾ ਕਰਨ ਅਤੇ ਸਥਾਪਤ ਕਰਨ ਦੇ ਯੋਗ ਸੀ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪਵਿੱਤਰ ਆਤਮਾ ਨੂੰ ਪੁਕਾਰੋ, ਜੋ ਤੁਹਾਡੇ ਵਿੱਚ ਇੱਕ ਸਾਫ਼ ਦਿਲ ਬਣਾਉਣ ਅਤੇ ਤੁਹਾਨੂੰ ਪਵਿੱਤਰਤਾ ਵਿੱਚ ਸਥਾਪਤ ਕਰਨ ਦੇ ਲਈ ਸਰਬ ਸ਼ਕਤੀਮਾਨ ਹਨ।

ਅਭਿਆਸ ਕਰਨ ਲਈ – “ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ”(ਯੂਹੰਨਾ ਦੀ ਇੰਜੀਲ 16:13)।

Article by elimchurchgospel

Leave a comment