ਸਤੰਬਰ 09 – ਪਰਮੇਸ਼ੁਰ ਸਿਰਜਣਹਾਰ!

ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ”(ਉਤਪਤ 1:1)।

ਸਾਡਾ ਪ੍ਰਮੇਸ਼ਵਰ ਸਾਰੀ ਸ੍ਰਿਸ਼ਟੀ ਦਾ ਪ੍ਰਮੇਸ਼ਵਰ ਹੈ। ਅਤੇ ਅਸੀਂ ਸਾਰੇ ਉਸਦੀ ਰਚਨਾ ਦੇ ਅੰਸ਼ ਹਾਂ। ਸਾਡੇ ਪ੍ਰਮੇਸ਼ਵਰ ਦੀ ਸਿਰਜਣ ਦੀ ਸ਼ਕਤੀ ਅੱਜ ਵੀ ਘੱਟ ਨਹੀਂ ਹੋਈ। ਉਹ ਤੁਹਾਡੇ ਲਈ ਹਰ ਚੀਜ਼ ਨੂੰ ਸਹੀ ਤਰੀਕੇ ਨਾਲ ਬਣਾਉਣ ਵਿੱਚ ਯੋਗ ਹਨ।

ਪ੍ਰਮੇਸ਼ਵਰ ਨੇ ਆਪਣਾ ਵਚਨ ਭੇਜ ਕੇ ਸੂਰਜ, ਚੰਦਰਮਾ ਅਤੇ ਸਾਰੀਆਂ ਸਵਰਗੀ ਸੈਨਾਵਾਂ ਨੂੰ ਬਣਾਇਆ। “ਪਰਮੇਸ਼ੁਰ ਨੇ ਆਖਿਆ, ਚਾਨਣ ਹੋਵੇ, ਤਦ ਚਾਨਣ ਹੋ ਗਿਆ”(ਉਤਪਤ 1:3)। “ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਬੀਜ ਵਾਲਾ ਸਾਗ ਪੱਤ ਅਤੇ ਫਲਦਾਰ ਰੁੱਖ ਉਗਾਵੇ ਜਿਹੜੇ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲਾ ਫਲ ਧਰਤੀ ਉੱਤੇ ਪੈਦਾ ਕਰਨ ਅਤੇ ਅਜਿਹਾ ਹੀ ਹੋ ਗਿਆ”(ਉਤਪਤ 1:11)।

ਪਰ ਜਦੋਂ ਪ੍ਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਤਾਂ ਉਸਨੇ ਇੱਕ ਪੂਰੀ ਤਰ੍ਹਾਂ ਨਾਲ ਅਲੱਗ ਤਰੀਕਾ ਅਪਣਾਇਆ। ਉਤਪਤ 2:7 ਵਿੱਚ, ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਪਰਮੇਸ਼ੁਰ ਨੇ ਮਨੁੱਖ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ, ਅਤੇ ਉਸਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਅਤੇ ਮਨੁੱਖ ਇੱਕ ਜੀਉਂਦਾ ਪ੍ਰਾਣੀ ਬਣ ਗਿਆ। ਸਰਬਸ਼ਕਤੀਮਾਨ ਪ੍ਰਮੇਸ਼ਵਰ ਜਿਸਨੇ ਆਪਣੇ ਸ਼ਬਦ ਦੇ ਦੁਆਰਾ ਸਭ ਕੁਝ ਬਣਾਇਆ, ਉਸਨੇ ਸਾਨੂੰ ਆਪਣਾ ਸਰੂਪ ਅਤੇ ਸ਼ਕਲ ਦਿੱਤੀ, ਅਤੇ ਸਾਡੇ ਪਿਆਰੇ, ਸਵਰਗੀ ਪਿਤਾ ਬਣ ਗਏ।

ਕਿਉਂਕਿ ਪ੍ਰਮੇਸ਼ਵਰ ਤੁਹਾਡਾ ਸਿਰਜਣਹਾਰ ਹੈ, ਉਹ ਪੂਰੀ ਤਰ੍ਹਾਂ ਨਾਲ ਤੁਹਾਡੀ ਦੇਖਭਾਲ ਕਰ ਰਿਹਾ ਹੈ, ਤੁਸੀਂ ਜੋ ਉਸਦੇ ਸਰੂਪ ਉੱਤੇ ਬਣੇ ਹੋ। ਤੁਹਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਸਵਰਗ ਅਤੇ ਧਰਤੀ ਦੇ ਬਣਨ ਤੋਂ ਬਾਅਦ, ਉਸ ਦੀ ਸਿਰਜਣਾ ਦੀ ਸ਼ਕਤੀ ਖਤਮ ਹੋ ਗਈ ਹੈ।

ਉਸਨੇ ਇਸਰਾਏਲੀਆਂ ਦੇ ਲਈ ਉਜਾੜ ਵਿੱਚ ਮੰਨੇ ਦੀ ਵਰਖਾ ਕੀਤੀ। ਮੰਨਾ ਸਵਰਗ ਵਿੱਚ ਸਵਰਗ ਦੂਤਾਂ ਦਾ ਭੋਜਨ ਹੈ ਅਤੇ ਉਸਨੇ ਇਸਨੂੰ ਬਣਾਇਆ ਅਤੇ ਇਸਰਾਏਲ ਦੇ ਬੱਚਿਆਂ ਦੇ ਲਈ ਭੇਜਿਆ।

ਜਦੋਂ ਉਹ ਆਪਣੇ ਦਿਲ ਵਿੱਚ ਮਾਸ ਖਾਣ ਦੀ ਇੱਛਾ ਰੱਖਦੇ ਸੀ, ਤਾਂ ਉਸਨੇ ਬਟੇਰੇ ਬਣਾਏ ਅਤੇ ਉਨ੍ਹਾਂ ਨੂੰ ਇਸਰਾਏਲੀਆਂ ਦੇ ਡੇਰੇ ਵਿੱਚ ਭੇਜ ਦਿੱਤਾ। ਉਸਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ ਪੰਜ ਹਜ਼ਾਰ ਲੋਕਾਂ ਦਾ ਪੇਟ ਭਰਨ ਦਾ ਪ੍ਰਬੰਧ ਕਿਵੇਂ ਕੀਤਾ? ਉਸ ਘਟਨਾ ਦੇ ਅੰਤ ਵਿੱਚ ਬਚੀਆਂ ਹੋਈਆਂ ਬਾਰਾਂ ਟੋਕਰੀਆਂ ਨੂੰ ਭਰਨਾ ਕਿਵੇਂ ਸੰਭਵ ਸੀ? ਇਹ ਸਭ ਸਾਡੇ ਪ੍ਰਭੂ ਦੀ ਸਿਰਜਣਾ ਸ਼ਕਤੀ ਦੇ ਕਾਰਨ ਹੈ।

ਪ੍ਰਮੇਸ਼ਵਰ ਨੇ ਯੂਨਾਹ ਨਬੀ ਉੱਤੇ ਵੀ ਦਯਾ ਕੀਤੀ, ਜਿਹੜਾ ਉਸਦੇ ਦਿਲ ਵਿੱਚ ਟੁੱਟ ਗਿਆ ਸੀ। “ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ, ਤਾਂ ਜੋ ਉਸ ਦੇ ਸਿਰ ਉੱਤੇ ਛਾਂ ਕਰੇ ਅਤੇ ਉਸ ਨੂੰ ਪਰੇਸ਼ਾਨੀ ਨਾ ਹੋਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਅਨੰਦ ਹੋਇਆ”(ਯੂਨਾਹ 4:6)। ਯੂਨਾਹ ਜਿਸ ਜਗ੍ਹਾ ਉੱਤੇ ਬੈਠਿਆ ਸੀ, ਉਸ ਜਗ੍ਹਾ ਵਿੱਚ ਬੂਟੇ ਦਾ ਬੀਜ ਕਿਵੇਂ ਦਿਖਾਈ ਦਿੱਤਾ; ਜਾਂ ਬੂਟਾ ਇਸ ਹੱਦ ਤੱਕ ਕਿਵੇਂ ਵੱਧ ਗਿਆ ਕਿ ਉਸਦੇ ਸਿਰ ਨੂੰ ਛਾਂ ਦੇਵੇ ਅਤੇ ਉਸਨੂੰ ਉਸਦੇ ਦੁੱਖ ਤੋਂ ਮੁਕਤ ਕਰ ਦੇਵੇ। ਫਿਰ ਤੋਂ, ਇਹ ਸ਼ੁੱਧ ਰੂਪ ਤੋਂ ਸਾਡੇ ਪ੍ਰਮੇਸ਼ਵਰ ਦੀ ਸਿਰਜਣਾ ਸ਼ਕਤੀ ਦੇ ਕਾਰਨ ਹੈ।

ਅਭਿਆਸ ਕਰਨ ਲਈ – “ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ”(ਯਸਾਯਾਹ 54:5)।

Article by elimchurchgospel

Leave a comment