No products in the cart.
ਨਵੰਬਰ 24 – ਇੱਕ ਜਿਹੜਾ ਬਦਲਦਾ ਹੈ!
“ਜਿਸ ਨੇ ਚੱਟਾਨ ਨੂੰ ਪਾਣੀ ਦਾ ਛੰਭ, ਚਕਮਕ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ”(ਜ਼ਬੂਰਾਂ ਦੀ ਪੋਥੀ 114:8)।
ਦਾਊਦ, ਜਿਹੜਾ ਪਰਮੇਸ਼ੁਰ ਦੇ ਨਾਲ ਨੇੜਤਾ ਨਾਲ ਚੱਲਦਾ ਸੀ; ਪ੍ਰਭੂ ਦੀ ਬਦਲਦੀ ਸ਼ਕਤੀ ਨੂੰ ਦੇਖਦਾ ਹੈ ਅਤੇ ਕਹਿੰਦਾ ਹੈ: “ਜਿਸ ਨੇ ਚੱਟਾਨ ਨੂੰ ਪਾਣੀ ਦਾ ਛੰਭ, ਚਕਮਕ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ”। ਕੋਈ ਵੀ ਤਕਨੀਕੀ ਤਰੱਕੀ ਜਾਂ ਸਿੱਖਿਆ ਮਨੁੱਖ ਦੇ ਦਿਲ ਨੂੰ ਨਹੀਂ ਬਦਲ ਸਕਦੀ ਹੈ ਅਤੇ ਉਸਦੇ ਦਿਮਾਗ਼ ਨੂੰ ਨਵਾਂ ਨਹੀਂ ਕਰ ਸਕਦੀ ਹੈ। ਪਰ ਜਦੋਂ ਪ੍ਰਭੂ ਬਦਲਿਆ, ਤਾਂ ਸਾਧਾਰਨ ਪਾਣੀ ਮੈਅ ਵਿੱਚ ਬਦਲ ਗਿਆ ਅਤੇ ਮੈਅ ਦੇ ਸਾਰੇ ਮਿੱਠੇ ਗੁਣ ਪਾਣੀ ਵਿੱਚ ਮਿਲਾ ਦਿੱਤੇ ਗਏ। ਇਸ ਨੇ ਦਾਖ਼ਰਸ ਦਾ ਰੰਗ, ਗੰਧ ਅਤੇ ਸੁਆਦ ਹਾਸਿਲ ਕੀਤਾ। ਅਤੇ ਸਭ ਤੋਂ ਵੱਧ, ਇਸ ਨੇ ਪ੍ਰਮੇਸ਼ਵਰ ਦੀ ਸ਼ਕਤੀ ਪ੍ਰਾਪਤ ਕਰ ਲਈ।
ਇਸ ਲਈ ਇਹ ਮਿੱਠੀ ਮੈਅ ਬਣ ਗਈ; ਪਹਿਲਾਂ ਦਿੱਤੀ ਗਈ ਮੈਅ ਦੇ ਨਾਲੋਂ ਬਹੁਤ ਵਧੀਆ ਸੀ। ਪ੍ਰਭੂ ਯਿਸੂ ਚੇਲਿਆਂ ਦੇ ਵਿਚਕਾਰ ਆਏ – ਜਿਹੜੇ ਸਿਰਫ਼ ਆਮ ਅਤੇ ਅਨਪੜ੍ਹ ਆਦਮੀ ਸਨ। ਪਰ ਜਦੋਂ ਉਨ੍ਹਾਂ ਨੇ ਪ੍ਰਭੂ ਦੇ ਨਾਲ ਸੰਗਤੀ ਕੀਤੀ, ਤਾਂ ਸਭ ਕੁੱਝ ਬਦਲ ਗਿਆ। ਉਹ ਬੁੱਧ ਦੇ ਨਾਲ ਭਰ ਗਏ ਸਨ, ਆਤਮਿਕ ਵਰਦਾਨਾਂ ਅਤੇ ਸ਼ਕਤੀ ਨਾਲ, ਵਡਿਆਈ ਯੋਗ ਸੇਵਕਾਈ ਦੇ ਨਾਲ।
ਪ੍ਰਭੂ ਹਰ ਮਨੁੱਖ ਦੇ ਸੁਭਾਅ ਨੂੰ ਬਦਲਦੇ ਹਨ। ਉਹ ਸਖ਼ਤ ਅਪਰਾਧੀਆਂ ਨੂੰ ਵੀ ਬਦਲ ਸਕਦਾ ਹੈ ਅਤੇ ਠੀਕ ਕਰ ਸਕਦਾ ਹੈ; ਜਿਨ੍ਹਾਂ ਨੂੰ ਵੱਡੇ ਪੱਧਰ ਉੱਤੇ ਕਾਨੂੰਨ ਅਤੇ ਸਮਾਜ ਦੇ ਦੁਆਰਾ ਨਹੀਂ ਬਦਲਿਆ ਜਾ ਸਕਦਾ ਹੈ। ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਕੁੱਝ ਲੋਕ ਕਦੇ ਵੀ ਆਪਣੀ ਸ਼ਰਾਬ ਪੀਣ ਦੀ ਆਦਤ ਤੋਂ ਬਾਹਰ ਨਹੀਂ ਨਿਕਲਣਗੇ ਜਾਂ ਕਦੇ ਵੀ ਬਚਾਏ ਨਹੀਂ ਜਾ ਸਕਣਗੇ । ਪਰ ਇੱਕ ਪਲ ਵਿੱਚ, ਪ੍ਰਭੂ ਉਹਨਾਂ ਨੂੰ ਇੱਕ ਪਵਿੱਤਰ ਵਿਅਕਤੀ ਵਿੱਚ ਬਦਲ ਸਕਦੇ ਹਨ ਅਤੇ ਉਹਨਾਂ ਨੂੰ ਗਵਾਹੀ ਦੇ ਜੀਵਨ ਵਿੱਚ ਸਥਾਪਿਤ ਕਰ ਸਕਦੇ ਹਨ।
ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ (ਅੱਯੂਬ 42:10), ਅਤੇ ਹੰਨਾਹ ਦੇ ਬਾਂਝਪਣ ਨੂੰ ਬਦਲ ਦਿੱਤਾ (1 ਸਮੂਏਲ 2:5)। ਤੁਹਾਡੇ ਜੀਵਨ ਵਿੱਚ ਵੀ, ਵਿਰੋਧੀ ਗਰੀਬੀ, ਕਈ ਸਮੱਸਿਆਵਾਂ, ਬਿਮਾਰੀ, ਨਿਰਾਸ਼ਾ ਅਤੇ ਅਸਫ਼ਲਤਾ ਲਿਆ ਸਕਦਾ ਹੈ। ਹੋ ਸਕਦਾ ਹੈ ਕਿ ਉਸਨੇ ਤੁਹਾਨੂੰ ਦਬਾਇਆ ਹੋਵੇ ਅਤੇ ਤੁਹਾਨੂੰ ਪ੍ਰਭੂ ਦੇ ਲਈ ਉੱਠਣ ਅਤੇ ਚਮਕਣ ਤੋਂ ਰੋਕਿਆ ਹੋਵੇ। ਪਰ ਯਹੋਵਾਹ, ਆਪਣਾ ਹੱਥ ਤੁਹਾਡੇ ਵੱਲ ਵਧਾਉਂਦਾ ਹੈ; ਉਹ ਹੱਥ ਜੋ ਸਭ ਕੁੱਝ ਬਦਲ ਦਿੰਦਾ ਹੈ। ਅਤੇ ਉਹ ਤੁਹਾਡੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਵੇਗਾ।
ਰਾਜਾ ਦਾਊਦ ਕਹਿੰਦਾ ਹੈ; “ਤੂੰ ਮੇਰੇ ਵਿਰਲਾਪ ਨੂੰ ਨੱਚਣ ਨਾਲ ਬਦਲ ਦਿੱਤਾ, ਤੂੰ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰਬੰਦ ਬੰਨਿਆ”(ਜ਼ਬੂਰਾਂ ਦੀ ਪੋਥੀ 30:11)। ਜ਼ਰਾ ਉਸ ਦੁੱਖ ਦੀ ਕਲਪਨਾ ਕਰੋ ਜਿਸ ਵਿੱਚੋਂ ਉਸ ਨੂੰ ਗੁਜ਼ਰਨਾ ਚਾਹੀਦਾ ਸੀ। ਉਨ੍ਹਾਂ ਦਿਨਾਂ ਵਿੱਚ, ਜਿਹੜੇ ਵਿਰਲਾਪ ਕਰਨਗੇ ਉਹ ਤੱਪੜ ਪਹਿਨਣਗੇ, ਮਿੱਟੀ ਵਿੱਚ ਬੈਠਣਗੇ, ਅਤੇ ਆਪਣੇ ਉੱਤੇ ਸੁਆਹ ਮਲਣਗੇ ਅਤੇ ਵਿਰਲਾਪ ਕਰਦੇ ਰਹਿਣਗੇ। ਪਰ ਅਜਿਹੇ ਸੋਗ ਦੇ ਵਿਚਕਾਰ ਵੀ, ਪ੍ਰਭੂ ਨੇ ਆਪਣਾ ਪਿਆਰਾ ਹੱਥ ਵਧਾਇਆ, ਅਤੇ ਉਸ ਸੋਗ ਨੂੰ ਖੁਸ਼ੀ ਵਿੱਚ ਬਦਲ ਦਿੱਤਾ।
ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਉਜਾੜ ਵਿੱਚ ਪਾਣੀ ਅਤੇ ਮਾਰੂਥਲ ਵਿੱਚ ਨਦੀਆਂ ਬਹਾ ਸਕਦਾ ਹੈ। ਉਹ ਹਨੇਰੇ ਨੂੰ ਚਾਨਣ ਵਿੱਚ ਬਦਲ ਸਕਦਾ ਹੈ। ਉਸ ਨੇ ਜ਼ੀਰੋ ਤੋਂ ਸਭ ਕੁੱਝ ਬਣਾਇਆ ਹੈ। ਅਤੇ ਉਹ ਹੀ ਇੱਕ ਜਿਹੜਾ ਤੁਹਾਡੇ ਜੀਵਨ ਵਿੱਚ ਤੁਹਾਡੇ ਨਾਲ ਚੱਲਦਾ ਹੈ। ਅੱਜ, ਕੀ ਤੁਸੀਂ ਆਪਣੇ ਆਪ ਨੂੰ ਪ੍ਰਭੂ ਦੇ ਸਮਰਪਣ ਕਰੋਂਗੇ ਜੋ ਤੁਹਾਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਹਰ ਚੀਜ਼ ਨੂੰ ਨਵਾਂ ਬਣਾ ਸਕਦਾ ਹੈ?
ਅਭਿਆਸ ਕਰਨ ਲਈ – “ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ, ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ”(ਪ੍ਰਕਾਸ਼ ਦੀ ਪੋਥੀ 21:5)