Appam - Punjabi

ਜੂਨ 30 – ਅੰਤ ਵਿੱਚ ਦਿਲਾਸਾ!

“ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ”(ਜ਼ਬੂਰਾਂ ਦੀ ਪੋਥੀ 73:24)।

ਕਈ ਵਾਰ ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਬਿਹਤਰ ਹੁੰਦਾ ਹੈ। ਸਦੀਪਕਤਾ ਦੀ ਮਾਹਿਮਾ ਵਾਲੇ ਫ਼ਾਇਦੇ ਇਸ ਸੰਸਾਰ ਦੇ ਫਾਇਦਿਆਂ ਨਾਲੋਂ ਬੇਮਿਸਾਲ ਜਿਆਦਾ ਹਨ। ਸਦੀਪਕ ਜੀਵਨ ਦੀਆਂ ਬਰਕਤਾਂ ਦੁਨਿਆਵੀ ਬਰਕਤਾਂ ਦੇ ਯੋਗ ਤੋਂ ਕਿਤੇ ਜਿਆਦਾ ਵੱਡੀਆਂ ਹਨ।

ਦਿਲਾਸੇ ਦਾ ਪਰਮੇਸ਼ੁਰ ਅਨੰਤ ਕਾਲ ਤੱਕ ਤੁਹਾਡੇ ਨਾਲ ਚੱਲਦਾ ਹੈ ਅਤੇ ਤੁਹਾਨੂੰ ਦਿਲਾਸਾ ਦਿੰਦਾ ਹੈ। ਯਿਸੂ ਨੇ ਕਿਹਾ: “ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ”(ਮੱਤੀ ਦੀ ਇੰਜੀਲ 28:20)।

ਉਸ ਨੇ ਸਦਾ ਤੁਹਾਡੇ ਨਾਲ ਰਹਿਣ ਦਾ ਵਾਅਦਾ ਕੀਤਾ ਹੈ। ਇੱਥੋਂ ਤੱਕ ਕਿ ਉਮਰ ਦੇ ਅੰਤ ਤੱਕ ਵੀ। ਕਿਉਂਕਿ ਉਹ ਸਦੀਪਕ ਹੈ, ਉਹ ਅੰਤ ਤੱਕ ਤੁਹਾਨੂੰ ਬਚਾਉਣ ਦੇ ਲਈ ਸ਼ਕਤੀਸ਼ਾਲੀ ਹੈ।

ਇਸ ਸੰਸਾਰ ਵਿੱਚ ਬਹੁਤ ਸਾਰੇ ਲੋਕ ਆਪਣੇ ਅੰਤ ਨੂੰ ਲੈ ਕੇ ਚਿੰਤਾ ਵਿੱਚ ਹਨ। ਉਨ੍ਹਾਂ ਦੇ ਵਿਸ਼ਵਾਸ ਦੀ ਘਾਟ, ਉਨ੍ਹਾਂ ਵਿੱਚ ਡਰ ਲਿਆਉਂਦੀ ਹੈ। ਉਹ ਆਪਣੇ ਦਿਲਾਂ ਵਿੱਚ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਅੰਤ ਕਿਵੇਂ ਹੋਵੇਗਾ, ਕੀ ਉਹ ਸਵਰਗੀ ਰਾਜ ਦੇ ਵਾਰਿਸ ਬਣਨ ਦੇ ਯੋਗ ਸਮਝੇ ਜਾਣਗੇ, ਆਦਿ।

ਪਵਿੱਤਰ ਸ਼ਾਸਤਰ ਬਹੁਤ ਸਪੱਸ਼ਟ ਤੌਰ ਤੇ ਕਹਿੰਦਾ ਹੈ: “ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ”(1 ਥੱਸਲੁਨੀਕੀਆਂ 5:24)। ਉਹ ਅੰਤ ਤੱਕ ਤੁਹਾਡੀ ਸ਼ਕਤੀਸ਼ਾਲੀ ਢੰਗ ਨਾਲ ਅਗਵਾਈ ਕਰਦਾ ਹੈ।

ਅਸੀਂ ਪਵਿੱਤਰ ਸ਼ਾਸਤਰ ਵਿੱਚ ਇਹ ਵੀ ਪੜ੍ਹਦੇ ਹਾਂ: “ਇਹ ਸਮਾਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸੀ ਅਤੇ ਯਿਸੂ ਜਾਣਦਾ ਸੀ ਕਿ ਉਸਦਾ ਸੰਸਾਰ ਨੂੰ ਛੱਡਣ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਨੇੜੇ ਸੀ। ਜਿਹੜੇ ਲੋਕ ਇਸ ਸੰਸਾਰ ਵਿੱਚ ਉਸ ਦੇ ਨੇੜੇ ਸਨ, ਯਿਸੂ ਨੇ ਸਦਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੱਕ ਪਿਆਰ ਕੀਤਾ”(ਯੂਹੰਨਾ ਦੀ ਇੰਜੀਲ 13:1)।

ਇਹ ਕਦੇ ਨਾ ਭੁੱਲੋ ਕਿ ਸਾਰੇ ਆਰਾਮ ਦਾ ਪ੍ਰਮੇਸ਼ਵਰ ਤੁਹਾਨੂੰ ਬਚਾਵੇਗਾ, ਅਤੇ ਅੰਤ ਤੱਕ ਤੁਹਾਡੀ ਰੱਖਿਆ ਵੀ ਕਰੇਗਾ। ਉਹ ਤੁਹਾਨੂੰ ਉਮਰ ਦੇ ਅੰਤ ਤੱਕ ਬਰਕਤ ਦੇਵੇਗਾ ਅਤੇ ਤੁਹਾਨੂੰ ਭਲਿਆਈ ਅਤੇ ਦਯਾ ਦਾ ਤਾਜ ਪਹਿਨਾਵੇਗਾ ਅਤੇ ਤੁਹਾਡੀ ਅਗਵਾਈ ਕਰੇਗਾ।

ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਭੂ ਦੇ ਹੱਥ ਵਿੱਚ ਸਮਰਪਿਤ ਕਰ ਦਿਓ, ਉਸ ਦੇ ਦੁਆਰਾ ਅਗਵਾਈ ਕਰਨ ਦੇ ਲਈ। ਅਤੇ ਪ੍ਰਭੂ ਤੁਹਾਨੂੰ ਦਿਲਾਸਾ ਦੇਵੇਗਾ ਅਤੇ ਅੰਤ ਤੱਕ ਤੁਹਾਡੀ ਅਗਵਾਈ ਕਰੇਗਾ।

ਅਭਿਆਸ ਕਰਨ ਲਈ – “ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ”(ਫਿਲਿੱਪੀਆਂ 3:20)।

Leave A Comment

Your Comment
All comments are held for moderation.