ਜੂਨ 28 – ਪ੍ਰਗਟ ਕਰਨ ਵਾਲੇ!

“ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ”(ਆਮੋਸ 3:7)।

ਜਦੋਂ ਤੁਸੀਂ ਪ੍ਰਮੇਸ਼ਵਰ ਦੇ ਲਈ ਸੇਵਕਾਈ ਕਰਨ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ, ਅਤੇ ਜਦੋਂ ਤੁਸੀਂ ਆਪਣੀ ਯੋਗਤਾ ਦੇ ਅਨੁਸਾਰ ਪ੍ਰਮੇਸ਼ਵਰ ਦੇ ਕੰਮ ਨੂੰ ਕਰਦੇ ਹੋ ਤਦ ਪ੍ਰਮੇਸ਼ਵਰ ਜਿਹੜੀ ਬਰਕਤ ਤੁਹਾਨੂੰ ਦਿੰਦੇ ਹਨ, ਉਹ ਉੱਤਮ ਅਤੇ ਵਿਸ਼ੇਸ਼ ਹੁੰਦੀ ਹੈ। ਉਹ ਆਪਣੇ ਸੇਵਕਾਂ ਉੱਤੇ ਮਨ ਨੂੰ ਖੋਲ੍ਹ ਕੇ ਆਪਣੇ ਭੇਦ ਨੂੰ ਪ੍ਰਗਟ ਕਰਦੇ ਹਨ।

ਪਵਿੱਤਰ ਸ਼ਾਸਤਰ ਵਿੱਚ ਬਹੁਤ ਸਾਰੇ ਭੇਦ ਅਤੇ ਰਾਜ਼ ਹਨ। ਪ੍ਰਮੇਸ਼ਵਰ ਨੇ ਰਸੂਲ ਪੌਲੁਸ ਤੇ ਜਿਹੜੇ ਭੇਦ ਪ੍ਰਗਟ ਕੀਤੇ ਉਨ੍ਹਾਂ ਦੇ ਕਾਰਨ ਉਹ ਕਹਿੰਦਾ ਹੈ ਕਿ ਉਹ “ਪਰਮੇਸ਼ੁਰ ਦੇ ਭੇਤਾਂ ਦਾ ਖ਼ਜ਼ਾਨਾ ਹੈ”। ਜੀ ਹਾਂ ਪ੍ਰਮੇਸ਼ਵਰ ਦੇ ਸਾਰੇ ਭੇਦ ਉਸ ਦੇ ਸੇਵਕਾਂ ਦੇ ਦੁਆਰਾ ਹੀ ਪ੍ਰਗਟ ਹੁੰਦੇ ਹਨ। ਸਦੂਮ-ਅਮੂਰਾਹ ਨੂੰ ਨਾਸ਼ ਕਰਨ ਵਾਲੇ ਜਦੋਂ ਆ ਰਹੇ ਸੀ ਤਦ ਅਬਰਾਹਾਮ ਨੂੰ ਰਸਤੇ ਵਿੱਚ ਮਿਲ ਕੇ, “ਮੈਂ ਅਬਰਾਹਾਮ ਤੋਂ ਉਹ ਜੋ ਮੈਂ ਕਰਨ ਵਾਲਾ ਹਾਂ ਕਿਉਂ ਲੁਕਾਵਾਂ?”(ਉਤਪਤ 18:17) ਅਜਿਹਾ ਕਹਿ ਕੇ ਅਬਰਾਹਾਮ ਨੂੰ ਉਹ ਭੇਦ ਦੀਆਂ ਗੱਲਾਂ ਦੱਸ ਦਿੱਤੀਆਂ।

ਜਦੋਂ ਤੁਸੀਂ ਪ੍ਰਮੇਸ਼ਵਰ ਨਾਲ ਪ੍ਰਾਰਥਨਾ ਵਿੱਚ ਦਿਲ ਖੋਲ ਕੇ ਗੱਲ ਕਰੋਂਗੇ ਤਾਂ ਪ੍ਰਮੇਸ਼ਵਰ ਵੀ ਤੁਹਾਡੇ ਨਾਲ ਦਿਲ ਖੋਲ ਕੇ ਗੱਲ ਕਰਨਗੇ। ਇਹ ਹੀ ਨਹੀਂ, ਹਨੇਰੇ ਵਿੱਚ ਲੁਕਿਆ ਹੋਇਆ ਉਹ ਗੁਪਤ ਸਥਾਨਾਂ ਵਿੱਚ ਲੁਕਿਆ ਹੋਇਆ ਖ਼ਜ਼ਾਨਾ ਅਤੇ ਲੁਕੇ ਹੋਏ ਭੇਦ ਤੁਹਾਡੇ ਉੱਤੇ ਪ੍ਰਗਟ ਕਰਨਗੇ। ਫਿਰਊਨ ਨੇ ਜੋ ਸੁਪਨੇ ਵਿੱਚ ਦੇਖਿਆ ਉਹ ਭੇਦ ਵਿੱਚ ਸੀ। ਗਾਵਾਂ ਦੇ ਸੰਬੰਧ ਵਿੱਚ ਅਤੇ 7 ਵਾਲਾਂ ਦੇ ਸੰਬੰਧ ਵਿੱਚ ਜਦੋਂ ਇਸ ਸੁਪਨੇ ਦਾ ਅਰਥ ਕੋਈ ਵੀ ਨਹੀਂ ਦੱਸ ਸਕਿਆ ਸੀ, ਤਦ ਪ੍ਰਮੇਸ਼ਵਰ ਨੇ ਉਨ੍ਹਾਂ ਗੱਲਾਂ ਦਾ ਭੇਦ ਆਪਣੇ ਸੇਵਕ ਯੂਸੁਫ਼ ਉੱਤੇ ਪ੍ਰਗਟ ਕੀਤਾ।

ਉਸੇ ਤਰ੍ਹਾਂ ਜਦੋਂ ਨਬੂਕਦਨੱਸਰ ਨੇ ਇੱਕ ਵੱਡੀ ਮੂਰਤੀ ਨੂੰ ਸੁਪਨੇ ਵਿੱਚ ਦੇਖਿਆ ਅਤੇ ਬੇਚੈਨ ਹੋਇਆ। ਬਾਬਲ ਦੇ ਕਿਸੇ ਵੀ ਵਿਦਵਾਨ ਦੇ ਦੁਆਰਾ ਜਾਂ ਭਵਿੱਖ ਦੱਸਣ ਵਾਲਿਆਂ ਦੇ ਦੁਆਰਾ ਇਸ ਸੁਪਨੇ ਦਾ ਅਰਥ ਨਹੀ ਪਤਾ ਲਗਾ ਸਕੇ। ਉਸੇ ਸਮੇਂ, ਪ੍ਰਮੇਸ਼ਵਰ ਨੇ ਦਾਨੀਏਲ ਨੂੰ ਰਾਤ ਦੇ ਸਮੇਂ ਵਿੱਚ ਉਸ ਸੁਪਨੇ ਦੇ ਅਰਥ ਨੂੰ ਦੱਸਣ ਦਾ ਫ਼ੈਸਲਾ ਲਿਆ। ਤੁਸੀਂ ਪ੍ਰਮੇਸ਼ਵਰ ਨਾਲ ਪਿਆਰ ਕਰਦੇ ਹੋਏ ਉਸਦੀ ਸੇਵਕਾਈ ਨੂੰ ਕਰਦੇ ਸਮੇਂ ਜ਼ਰੂਰ ਹੀ ਪ੍ਰਮੇਸ਼ਵਰ ਆਪਣੇ ਭੇਦਾਂ ਨੂੰ ਤੁਹਾਡੇ ਉੱਤੇ ਪ੍ਰਗਟ ਕਰਨਗੇ।

ਰਸੂਲ ਯੂਹੰਨਾ ਦੇ ਜੀਵਨ ਨੂੰ ਦੇਖੋ। ਪ੍ਰਮੇਸ਼ਵਰ ਨੇ ਉਸ ਉੱਤੇ ਬੇਅੰਤ ਪਿਆਰ ਨੂੰ ਪ੍ਰਗਟ ਕਰਕੇ ਆਪਣੇ ਭੇਦਾਂ ਨੂੰ ਪ੍ਰਗਟ ਕੀਤਾ। ਉਸਨੂੰ ਇਕੱਲੇ ਪਾਤਮੁਸ ਟਾਪੂ ਤੇ ਲੈ ਜਾਕੇ ਸਵਰਗ ਨੂੰ ਖੋਲ੍ਹ ਕੇ ਵਰਤਮਾਨ ਸਮੇਂ, ਆਉਣ ਵਾਲੇ ਸਮੇਂ ਅਤੇ ਆਉਣ ਵਾਲੇ ਅੰਤ ਦੇ ਸਮੇਂ ਦੇ ਬਾਰੇ ਸਾਰਾ ਪ੍ਰਕਾਸ਼ਨ ਉਸਨੂੰ ਦਿੱਤਾ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਨੂੰ ਵੀ ਉਹ ਸਾਰੇ ਭੇਦ ਪ੍ਰਗਟ ਕਰਨਗੇ। ਜਦੋਂ ਤੁਸੀਂ ਪ੍ਰਮੇਸ਼ਵਰ ਦੀ ਵਡਿਆਈ ਯੋਗ ਸੇਵਕਾਈ ਨੂੰ ਕਰੋਂਗੇ ਤਦ ਇਸ ਤਰ੍ਹਾਂ ਦੀ ਬਰਕਤ ਤੁਸੀਂ ਪਾਉਂਗੇ।

ਅਭਿਆਸ ਕਰਨ ਲਈ – “ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਕਹਿ ਕੇ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ”(ਯੂਹੰਨਾ 15:15)।

Article by elimchurchgospel

Leave a comment