ਜੂਨ 25 – ਬੁਲਾਹਟ ਨੂੰ ਦੇਖੋ!

“ਹੇ ਭਰਾਵੋ ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ। ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ”(1ਕੁਰਿੰਥੀਆਂ 1:26,27)।

ਪ੍ਰਮੇਸ਼ਵਰ ਨੇ ਤੁਹਾਡੇ ਨਾਲ ਕਿੰਨਾਂ ਪਿਆਰ ਕੀਤਾ ਹੈ ਅਤੇ ਪਰਮੇਸ਼ੁਰ ਨੇ ਤੁਹਾਨੂੰ ਪਿਆਰ ਨਾਲ ਚੁਣਿਆ ਹੈ ਅਤੇ ਤੁਹਾਡੇ ਉੱਤੇ ਉਸਨੇ ਕਿੰਨੀ ਕਿਰਪਾ ਰੱਖੀ ਹੈ। ਉਸਦੀ ਬੁਲਾਹਟ ਕਿੰਨੀ ਮਹੱਤਵਪੂਰਨ ਹੈ ਜ਼ਰਾ ਉਸ ਦੇ ਬਾਰੇ ਸੋਚ ਕੇ ਦੇਖੋ! ਤੁਹਾਡਾ ਮਹੱਤਵ ਪ੍ਰਮੇਸ਼ਵਰ ਦਾ ਤੁਹਾਡੇ ਨਾਲ ਰਹਿਣ ਦੇ ਕਾਰਨ ਹੀ ਹੈ। ਯਿਸੂ ਮਸੀਹ ਤੁਹਾਡੇ ਨਾਲ ਹੈ ਇਸ ਲਈ ਤੁਸੀਂ ਮੁਸ਼ਕਿਲ ਅਤੇ ਵੱਡੇ ਕੰਮਾਂ ਨੂੰ ਕਰ ਸਕਦੇ ਹੋ। ਪ੍ਰਮੇਸ਼ਵਰ ਜੇਕਰ ਤੁਹਾਡੇ ਨਾਲ ਹੈ, ਤਾਂ ਤੁਹਾਡੇ ਨਾਲੋਂ ਵੱਡਾ ਗਿਆਨਵਾਨ ਕੌਣ ਹੋ ਸਕਦਾ ਹੈ, ਤੁਹਾਡੇ ਤੋਂ ਬਲਵਾਨ ਕੌਣ ਹੋ ਸਕਦਾ ਹੈ, ਤੁਹਾਡੇ ਤੋਂ ਸ਼ਕਤੀਸ਼ਾਲੀ ਕੌਣ ਹੋ ਸਕਦਾ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ ਅਤੇ ਛੁਟਕਾਰਾ ਬਣਾਇਆ ਗਿਆ ਸੀ”(1ਕੁਰਿੰਥੀਆਂ 1:30)।

ਪਰਮੇਸ਼ੁਰ ਨੇ ਜਦੋਂ ਮੂਸਾ ਨੂੰ ਚੁਣਿਆ ਤਾਂ ਮੂਸਾ ਨੇ ਆਪਣੀ ਕਮਜ਼ੋਰੀ ਦੱਸਦੇ ਹੋਏ ਕਿਹਾ, “ਮੈਂ ਬੋਲਣ ਵਿੱਚ ਢਿੱਲਾ ਹਾਂ ਅਤੇ ਮੇਰੀ ਜੀਭ ਮੋਟੀ ਹੈ।” ਪਰ ਪ੍ਰਮੇਸ਼ਵਰ ਮੂਸਾ ਦੇ ਦੁਆਰਾ ਸਾਰੇ ਇਸਰਾਏਲੀਆਂ ਨੂੰ 40 ਸਾਲ ਉਜਾੜ ਵਿੱਚ ਅਗਵਾਈ ਕਰਵਾਉਣ ਦੇ ਲਈ ਸਮਰੱਥਵਾਨ ਸੀ।

ਪ੍ਰਮੇਸ਼ਵਰ ਨੇ ਜਦੋਂ ਯਿਰਮਿਯਾਹ ਨਬੀ ਨੂੰ ਚੁਣਿਆ, ਤਦ ਯਿਰਮਿਯਾਹ ਨੇ ਆਪਣੇ ਆਪ ਨੂੰ ਡੇਗ ਕੇ ਕੀ ਕਿਹਾ ਤੁਸੀਂ ਜਾਣਦੇ ਹੋ? “ਹਾਏ ਪ੍ਰਭੂ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਤਾਂ ਅਜੇ ਛੋਟੀ ਉਮਰ ਦਾ ਹਾਂ” ਫਿਰ ਵੀ ਪਰਮੇਸ਼ੁਰ ਨੇ ਆਪਣੇ ਵਚਨ ਨੂੰ ਉਸਦੇ ਮੂੰਹ ਵਿੱਚ ਪਾ ਕੇ ਉਸਨੂੰ ਨਬੀ ਬਣਾ ਕੇ ਸਮਰੱਥ ਦੇ ਨਾਲ ਉਸਨੂੰ ਇਸਤੇਮਾਲ ਕੀਤਾ।

ਪ੍ਰਭੂ ਨੇ ਜਦੋਂ ਅਨਪੜ੍ਹ ਮੱਛੀਆਂ ਫੜਨ ਵਾਲੇ ਪਤਰਸ ਨੂੰ ਚੁਣਿਆ ਤਦ ਉਸਨੇ ਕਿਹਾ “ਪ੍ਰਭੂ ਜੀ ਮੇਰੇ ਕੋਲੋਂ ਚਲੇ ਜਾਓ ਕਿਉਂ ਜੋ ਮੈਂ ਪਾਪੀ ਬੰਦਾ ਹਾਂ।” ਪਰ ਪ੍ਰਭੂ ਨੇ ਪਤਰਸ ਨੂੰ ਆਪਣਾ ਚੇਲਾ ਬਣਾ ਕੇ ਪਵਿੱਤਰ ਆਤਮਾ ਦੇ ਵਰਦਾਨ ਨਾਲ ਭਰ ਕੇ ਇੱਕ ਮਹਾਨ ਰਸੂਲ ਬਣਾਇਆ। ਮੈਥੋਡਿਸਟ ਕਲੀਸਿਆਵਾਂ ਦੇ ਸਥਾਪਕ ਜਾਨ ਵੇਸਲੀ ਉਸਦਾ ਕੱਦ ਬਹੁਤ ਛੋਟਾ ਹੋਣ ਦੇ ਕਾਰਨ ਦੂਸਰਿਆਂ ਲੋਕਾਂ ਦੇ ਦੁਆਰਾ ਅਕਸਰ ਉਸਦਾ ਮਜ਼ਾਕ ਉਡਾਇਆ ਜਾਂਦਾ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਅੱਗ ਦੀ ਲਾਟ ਦੀ ਤਰ੍ਹਾਂ ਸਮਰੱਥਾ ਦੇ ਨਾਲ ਇਸਤੇਮਾਲ ਕੀਤਾ।

ਸਾਰੀ ਦੁਨੀਆਂ ਨੂੰ ਹਿਲਾ ਦੇਣ ਵਾਲੇ ਡੀ.ਐੱਲ.ਮੁਡੀ ਜਿਆਦਾ ਪੜੇ-ਲਿਖੇ ਨਹੀਂ ਸੀ। ਉਹ ਜਿਹੜੀ ਅੰਗਰੇਜ਼ੀ ਬੋਲਦੇ ਸੀ, ਉਨ੍ਹਾਂ ਨੂੰ ਕਈ ਵਾਰ ਲੋਕ ਮਜ਼ਾਕ ਬਣਾਉਂਦੇ ਸੀ। ਉਸਦੀ ਸੇਵਕਾਈ ਦੇ ਦੁਆਰਾ ਲਾਭ ਪ੍ਰਾਪਤ ਕਰਨ ਵਾਲੇ ਲੱਖਾਂ ਲੋਕ ਹਨ। ਅੱਜ ਵੀ ਮਸੀਹ ਇਤਿਹਾਸ ਵਿੱਚ ਉਨ੍ਹਾਂ ਦਾ ਇੱਕ ਅਟੱਲ ਸਥਾਨ ਹੈ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦੇ ਦੁਆਰਾ ਚੁਣੇ ਗਏ ਵੱਡੇ ਪਵਿੱਤਰ ਲੋਕਾਂ ਵਿੱਚ ਸਰੀਰਕ ਤੌਰ ਤੇ ਕਈ ਕਮੀਆਂ ਸੀ, ਉਸੇ ਤਰ੍ਹਾਂ ਤੁਹਾਡੇ ਸਰੀਰ ਵਿੱਚ ਵੀ ਕੁੱਝ ਕਮੀਆਂ ਹੋ ਸਕਦੀਆਂ ਹਨ। ਆਤਮਿਕ ਜੀਵਨ ਵਿੱਚ ਅੱਗੇ ਨਾ ਵੱਧਣ ਦੇ ਕਾਰਨ ਕਈ ਰੁਕਾਵਟਾਂ ਹੋ ਸਕਦੀਆਂ ਹਨ। ਹਿੰਮਤ ਨਾ ਹਾਰੋ। ਬੁੱਧਵਾਨਾਂ ਨੂੰ ਸ਼ਰਮਿੰਦਾ ਕਰਨ ਦੇ ਲਈ ਪ੍ਰਮੇਸ਼ਵਰ ਨੇ ਤੁਹਾਨੂੰ ਹੀ ਚੁਣਿਆ ਹੈ। ਤਾਕਤ ਨੂੰ ਸਵੀਕਾਰ ਕਰਕੇ ਦ੍ਰਿੜ੍ਹ ਹੋ ਕੇ ਉੱਠ ਕੇ ਰੌਸ਼ਨ ਹੋਵੋ।

ਅਭਿਆਸ ਕਰਨ ਲਈ – “ਯਹੋਵਾਹ ਤੁਹਾਨੂੰ ਪੂਛ ਨਹੀਂ, ਸਗੋਂ ਸਿਰ ਠਹਿਰਾਵੇਗਾ ਅਤੇ ਤੁਸੀਂ ਹੇਠਾਂ ਨਹੀਂ ਸਗੋਂ ਉੱਤੇ ਹੀ ਰਹੋਗੇ”(ਬਿਵਸਥਾ ਸਾਰ 28:13)।

Article by elimchurchgospel

Leave a comment