Appam - Punjabi

ਜੂਨ 20 – ਕੁੜੱਤਣ ਵਿੱਚ ਦਿਲਾਸਾ!

“ਪਰ ਉਸਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਨਾਓਮੀ ਨਾ ਕਹੋ, ਮੈਨੂੰ ‘ਮਾਰਾ ਕਹੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ”(ਰੂਥ 1:20)।

ਦਿਲ ਦੀ ਕੁੜੱਤਣ ਜੀਣ ਦਾ ਸਾਰਾ ਸੁਹਜ ਖੋਹ ਲੈਂਦੀ ਹੈ, ਅਤੇ ਸਾਰੀ ਜ਼ਿੰਦਗੀ ਨੂੰ ਦੁਖਦਾਈ ਅਤੇ ਬੇਚੈਨ ਬਣਾ ਦਿੰਦੀ ਹੈ।

ਪਵਿੱਤਰ ਸ਼ਾਸਤਰ ਵਿੱਚ, ਅਸੀਂ ਨਾਓਮੀ ਦੇ ਕੌੜੇ ਤਜ਼ਰਬੇ ਦੇ ਬਾਰੇ ਪੜ੍ਹਦੇ ਹਾਂ। ਉਹ ਬੈਤਲਹਮ ਤੋਂ ਮੋਆਬ ਦੀ ਧਰਤੀ ਨੂੰ ਗਈ, ਅਤੇ ਉੱਥੇ ਉਸਦਾ ਪਤੀ ਅਤੇ ਉਸਦੇ ਦੋਵੇਂ ਪੁੱਤਰ ਮਰ ਗਏ। ਇੱਕ ਵਿਧਵਾ ਹੋਣ ਦੇ ਨਾਤੇ ਜੋ ਆਪਣੀਆਂ ਵਿਧਵਾ ਨੂੰਹਾਂ ਦੇ ਨਾਲ ਰਹਿੰਦੀ ਸੀ, ਉਸ ਨੂੰ ਆਪਣੀ ਜ਼ਿੰਦਗੀ ਦੇ ਹਰ ਦਿਨ ਕੁੜੱਤਣ ਵਿੱਚੋਂ ਲੰਘਣਾ ਪਿਆ।

ਜਦੋਂ ਉਹ ਇਸਰਾਏਲ ਦੇਸ਼ ਵਿੱਚ ਵਾਪਸ ਆਈ, ਤਾਂ ਸਿਰਫ਼ ਇੱਕ ਨੂੰਹ ਉਸ ਦੇ ਨਾਲ ਗਈ। ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਪੁੱਛਿਆ, ਤਾਂ ਉਸ ਨੇ ਬੜੇ ਦੁੱਖ ਦੇ ਨਾਲ ਕਿਹਾ: “ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਕਹਿੰਦੀਆਂ ਹੋ? ਤੁਸੀਂ ਵੇਖਦੇ ਹੋ, ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ”(ਰੂਥ 1:21)।

ਇਸੇ ਤਰ੍ਹਾਂ ਏਸਾਓ ਦੀ ਜ਼ਿੰਦਗੀ ਵੀ ਕੁੜੱਤਣ ਨਾਲ ਭਰੀ ਹੋਈ ਸੀ। ਜਦੋਂ ਉਸਨੂੰ ਉਸਦੇ ਭਰਾ ਨੇ ਧੋਖਾ ਦਿੱਤਾ ਸੀ, ਤਾਂ ਉਹ ਹਾਰ ਦੀ ਕੁੜੱਤਣ ਨਾਲ ਜਕੜਿਆ ਹੋਇਆ ਸੀ, ਕਿਉਂਕਿ ਉਸਨੇ ਆਪਣੇ ਪਿਤਾ ਦੇ ਅਧਿਕਾਰ ਅਤੇ ਵਿਸ਼ੇਸ਼ ਬਰਕਤਾਂ ਨੂੰ ਜੇਠੇ ਹੋਣ ਦੇ ਨਾਤੇ ਗੁਆ ਦਿੱਤਾ ਸੀ। ਅਤੇ ਉਸ ਨੇ ਕੁੜੱਤਣ ਨਾਲ ਉੱਚੀ-ਉੱਚੀ ਭੁੱਬਾਂ ਮਾਰ-ਮਾਰ ਕੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਵੀ ਬਰਕਤ ਦਿਓ! (ਉਤਪਤ 27:34)। ਇਹ ਕੁੜੱਤਣ ਉਸ ਦੇ ਆਪਣੇ ਭਰਾ ਦੁਆਰਾ ਧੋਖਾ ਦੇਣ ਦੇ ਕਾਰਨ ਹੋਈ ਸੀ।

ਮਿਸਰ ਦੇ ਕੰਮ ਕਰਵਾਉਣ ਵਾਲੇ ਬੇਗ਼ਾਰੀਆਂ ਨੇ ਇਸਰਾਏਲੀਆਂ ਦੇ ਜੀਵਨ ਨੂੰ ਗੁਲਾਮੀ, ਬੰਧਨ ਅਤੇ ਦੁੱਖਾਂ ਦੇ ਨਾਲ ਇੰਨਾਂ ਕੌੜਾ ਬਣਾ ਦਿੱਤਾ (ਕੂਚ 1:14)। ਪਤਰਸ ਵੀ ਭੁੱਬਾਂ ਮਾਰ-ਮਾਰ ਕੇ ਰੋਇਆ, ਕਿਉਂਕਿ ਉਸ ਨੇ ਉਸ ਪ੍ਰਭੂ ਦਾ ਇਨਕਾਰ ਕੀਤਾ, ਜਿਹੜਾ ਉਸ ਨਾਲ ਬਹੁਤ ਪਿਆਰ ਕਰਦਾ ਸੀ (ਲੂਕਾ ਦੀ ਇੰਜੀਲ 22:62)।

ਅਤੇ ਜਦੋਂ ਇਸਰਾਏਲੀ ਮਾਰਾਹ ਵਿੱਚ ਆਏ ਤਾਂ ਮਾਰਾਹ ਦਾ ਪਾਣੀ ਨਾ ਪੀ ਸਕੇ,  ਕਿਉਂਕਿ ਉਹ ਕੌੜਾ ਸੀ। ਪਰ ਯਹੋਵਾਹ ਨੇ ਉਸ ਕੁੜੱਤਣ ਨੂੰ ਬਦਲਣ ਦੇ ਲਈ ਉਨ੍ਹਾਂ ਨੂੰ ਇੱਕ ਰੁੱਖ ਦਿਖਾਇਆ। ਜਦੋਂ ਉਸ ਰੁੱਖ ਨੂੰ ਪਾਣੀ ਵਿੱਚ ਪਾਇਆ ਗਿਆ ਤਾਂ ਪਾਣੀ ਮਿੱਠਾ ਹੋ ਗਿਆ।

ਜਦੋਂ ਕਿ ਉਹ ਉਸ ਦਿਨ ਨਹੀਂ ਜਾਣਿਆ ਗਿਆ ਸੀ, ਕਿ ਯਿਸੂ ਉਹ ਰੁੱਖ ਹੈ ਜਿਹੜਾ ਤੁਹਾਡੀ ਸਾਰੀ ਕੁੜੱਤਣ ਨੂੰ ਮਿਠਾਸ ਵਿੱਚ ਬਦਲ ਦਿੰਦਾ ਹੈ। ਇੱਕ ਵਾਰ ਜਦੋਂ ਤੁਸੀਂ ਉਸਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰਨ ਦਾ ਫੈਸਲਾ ਕਰ ਲੈਂਦੇ ਹੋ, ਤਾਂ ਉਹ ਤੁਹਾਡੇ ਜੀਵਨ ਵਿੱਚੋਂ ਸਾਰੀ ਬੇਚੈਨੀ ਅਤੇ ਕੁੜੱਤਣ ਨੂੰ ਦੂਰ ਕਰ ਦੇਵੇਗਾ ਅਤੇ ਤੁਹਾਡੀ ਜ਼ਿੰਦਗੀ ਨੂੰ ਮਿੱਠਾ ਬਣਾ ਦੇਵੇਗਾ।

ਪ੍ਰਮੇਸ਼ਵਰ ਦੇ ਬੱਚਿਓ, ਮਾਰਾਹ ਦੀ ਕੁੜੱਤਣ ਤੁਹਾਡੇ ਜੀਵਨ ਵਿੱਚ ਸਦਾ ਦੇ ਲਈ ਨਹੀਂ ਰਹੇਗੀ ਅਤੇ ਇਹ ਜਲਦੀ ਹੀ ਖ਼ਤਮ ਹੋ ਜਾਵੇਗੀ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਫਿਰ ਉਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖਜ਼ੂਰ ਦੇ ਬਿਰਛ ਸਨ ਅਤੇ ਉਨ੍ਹਾਂ ਨੇ ਉੱਥੇ ਪਾਣੀ ਕੋਲ ਡੇਰੇ ਲਾਏ”(ਕੂਚ 15:27)।

ਅਭਿਆਸ ਕਰਨ ਲਈ – “ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ, ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ”(ਜ਼ਬੂਰਾਂ ਦੀ ਪੋਥੀ 84:6)।

Leave A Comment

Your Comment
All comments are held for moderation.