ਜੁਲਾਈ 31 – ਇਨਾਮ ਪਾਉਣ ਦਾ ਸਮਾਂ!

“ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ”(ਪ੍ਰਕਾਸ਼ ਦੀ ਪੋਥੀ 11:18)।

ਪਾਪੀਆਂ ਅਤੇ ਬਦੀਆਂ ਦੇ ਕੰਮ ਕਰਨ ਵਾਲਿਆਂ ਦੇ ਲਈ ਨਿਆਂ ਦਾ ਸਮਾਂ ਹੈ। ਉਸੇ ਤਰ੍ਹਾਂ, ਪ੍ਰਮੇਸ਼ਵਰ ਦੁਆਰਾ ਧਰਮੀ ਅਤੇ ਪਵਿੱਤਰ ਲੋਕਾਂ ਨੂੰ ਪ੍ਰਤੀ ਫਲ ਦੇਣ ਦਾ ਵੀ ਇੱਕ ਸਮਾਂ ਹੈ। ਯਿਸੂ ਨੇ ਕਿਹਾ, “ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਹਰੇਕ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਦੇਣ ਲਈ ਫਲ ਮੇਰੇ ਕੋਲ ਹੈ”(ਪ੍ਰਕਾਸ਼ ਦੀ ਪੋਥੀ 22:12)।

ਜਦੋਂ ਇੱਕ ਪਿਤਾ ਘਰ ਵਾਪਸ ਆਉਂਦਾ ਹੈ, ਤਾਂ ਬੱਚੇ ਬੇਸਬਰੀ ਨਾਲ ਉਸ ਤੋਂ ਕੁੱਝ ਖਾਣ ਦੀਆਂ ਚੀਜ਼ਾਂ ਲੈ ਕੇ ਆਉਣ ਦੀ ਉਮੀਦ ਕਰਦੇ ਹਨ। ਉਸੇ ਤਰ੍ਹਾਂ ਜਦੋਂ ਮਾਂ ਸਬਜ਼ੀ ਦੀ ਦੁਕਾਨ ਤੋਂ ਵਾਪਸ ਆਉਂਦੀ ਹੈ ਤਾਂ ਬੱਚੇ ਬੇਸਬਰੀ ਨਾਲ ਪੁੱਛਦੇ ਹਨ ਕਿ ਉਸਨੇ ਉਨ੍ਹਾਂ ਦੇ ਲਈ ਕੀ ਖ਼ਰੀਦਿਆ ਹੈ। ਜਿਹੜੇ ਬੱਚੇ ਦਿਨ ਰਾਤ ਪੜ੍ਹਦੇ ਹਨ, ਉਹ ਆਖ਼ਰੀ ਪ੍ਰੀਖਿਆਵਾਂ ਵਿੱਚ ਉਨ੍ਹਾਂ ਦੇ ਪ੍ਰਾਪਤ ਅੰਕਾਂ ਨੂੰ ਜਾਨਣ ਦੇ ਲਈ ਬਹੁਤ ਬੇਸਬਰ ਹੋਣਗੇ। ਜਦੋਂ ਉਹ ਪ੍ਰੀਖਿਆ ਪਾਸ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਜਿਆਦਾ ਅਨੰਦ ਦਾ ਤਜ਼ਰਬਾ ਹੁੰਦਾ ਹੈ। ਉਹ ਕਿੰਨਾਂ ਬਰਕਤ ਦਾ ਸਮਾਂ ਹੋਵੇਗਾ ਜੇਕਰ ਉਹ ਜਾਣ ਲੈਣ ਕੀ ਉਨ੍ਹਾਂ ਨੇ ਪਹਿਲੀ ਜਮਾਤ ਦੇ ਅੰਕ ਪ੍ਰਾਪਤ ਕੀਤੇ ਹਨ।

ਪ੍ਰੀਖਿਆ ਦੇਣ ਦਾ ਵੀ ਇੱਕ ਸਮਾਂ ਹੁੰਦਾ ਹੈ ਅਤੇ ਉਸੇ ਤਰ੍ਹਾਂ ਉਸਦਾ ਨਤੀਜਾ ਜਾਨਣ ਦਾ ਵੀ ਸਮਾਂ ਹੁੰਦਾ ਹੈ ਪ੍ਰਮੇਸ਼ਵਰ ਦੇ ਲਈ ਸਖ਼ਤ ਮਿਹਨਤ ਕਰਨ ਦਾ ਵੀ ਸਮਾਂ ਹੈ ਅਤੇ ਨਿਸ਼ਚਿਤ ਰੂਪ ਤੋਂ ਪ੍ਰਮੇਸ਼ਵਰ ਦੇ ਹੱਥਾਂ ਤੋਂ ਲਾਭ ਪ੍ਰਾਪਤ ਕਰਨ ਦਾ ਵੀ ਸਮਾਂ ਹੈ। ਪ੍ਰਮੇਸ਼ਵਰ ਦੇ ਕੋਲ ਆਪਣੇ ਆਉਣ ਦੇ ਦੌਰਾਨ ਆਪਣੇ ਬੱਚਿਆਂ ਨੂੰ ਦੇਣ ਦੇ ਲਈ ਕਈ ਤੋਹਫ਼ੇ ਹਨ। ਉਨ੍ਹਾਂ ਸਾਰਿਆਂ ਦੇ ਲਈ ਜਿਨ੍ਹਾਂ ਦੇ ਨਾਮ ‘ਜੀਵਨ ਦੀ ਪੋਥੀ’ ਵਿੱਚ ਸਥਾਨ ਪ੍ਰਾਪਤ ਕਰਦੇ ਹਨ, ਉਹ ਜੀਵਨ ਦੇ ਮੁਕੁਟ ਅਤੇ ਮਹਿਮਾ ਦੇ ਮੁਕੁਟ ਵਰਗੇ ਤੋਹਫ਼ੇ ਪ੍ਰਾਪਤ ਕਰਦੇ ਹਨ।

ਜਦੋਂ ਤੁਸੀਂ ਸਦੀਪਕ ਕਾਲ ਵਿੱਚ ਦਾਖ਼ਲ ਹੁੰਦੇ ਹੋ, ਤਾਂ ਪ੍ਰਮੇਸ਼ਵਰ ਤੁਹਾਨੂੰ ਉਹ ਨਿਵਾਸ ਸਥਾਨ ਦਿਖਾਉਣਗੇ, ਜਿਸਨੂੰ ਉਸ ਨੇ ਤੁਹਾਡੇ ਲਈ ਤਿਆਰ ਕੀਤਾ ਹੈ ਅਤੇ ਕਹਿਣਗੇ “ਮੇਰੇ ਬੇਟੇ, ਮੇਰੀ ਬੇਟੀ, ਮੈ ਤੁਹਾਡੇ ਲਈ ਇੱਕ ਨਿਵਾਸ ਸਥਾਨ ਤਿਆਰ ਕੀਤਾ ਹੈ। ਇਸ ਮਹਿਮਾ ਦੇ ਸਥਾਨ ਨੂੰ ਦੇਖੋ ਜਿਸਨੂੰ ਮੈਂ ਤੁਹਾਡੇ ਲਈ ਬਣਿਆ ਹੈ ਤਾਂਕਿ ਤੁਸੀਂ ਵੀ ਮੇਰੇ ਨਾਲ ਰਹਿ ਸਕੋ।” ਔਹ! ਉਹ ਸਮਾਂ ਕਿੰਨਾਂ ਅਨੰਦ ਵਾਲਾ ਹੋਵੇਗਾ! ਰਸੂਲ ਪੌਲੁਸ ਲਿਖਦਾ ਹੈ, “ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ”(2 ਤਿਮੋਥਿਉਸ 4:8)।

ਆਪਣੀ ਦੌੜ ਸਫ਼ਲਤਾਪੂਰਵਕ ਪੂਰੀ ਕਰੋ। ਇੱਕ ਦਿਨ, ਜਦੋਂ ਤੁਸੀਂ ਉਸ ਚਮਕਦਾਰ ਦੇਸ਼ ਵਿੱਚ ਦਾਖ਼ਲ ਹੋਵੋਂਗੇ, ਤਾਂ ਪ੍ਰਮੇਸ਼ਵਰ ਹਜ਼ਾਰਾਂ ਸਵਰਗ ਦੂਤਾਂ ਦੀ ਹਜ਼ੂਰੀ ਵਿੱਚ ਤੁਹਾਡੀ ਪਿੱਠ ਥਾਪੜਕੇ ਤੁਹਾਡੀ ਪ੍ਰਸ਼ੰਸਾ ਕਰਦੇ ਹੋਏ ਕਹਿਣਗੇ, “ਧੰਨ, ਮੇਰੇ ਚੰਗੇ ਅਤੇ ਵਫ਼ਾਦਾਰ ਸੇਵਕ; ਤੂੰ ਥੋੜੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤਿਆਂ ਦਾ ਅਧਿਕਾਰੀ ਠਹਿਰਾਉਂਗਾ।” ਜਦੋਂ ਤੁਸੀਂ ਮਸੀਹ ਦੇ ਦੁਆਰਾ ਪ੍ਰਾਪਤ ਪ੍ਰਸ਼ੰਸਾ ਅਤੇ ਉਹ ਤੋਹਫ਼ੇ ਜਿਹੜੇ ਉਹ ਤੁਹਾਨੂੰ ਦੇਣਗੇ, ਉਸਦੀ ਕਲਪਨਾ ਕਰਦੇ ਹੋ, ਤਾਂ ਤੁਸੀਂ ਮਹਿਸੂਸ ਕਰੋਂਗੇ ਕਿ, ਪ੍ਰਮੇਸ਼ਵਰ ਦੇ ਲਈ ਤੁਸੀਂ ਧਰਤੀ ਉੱਤੇ ਜਿੰਨ੍ਹੇ ਦੁੱਖਾਂ ਦਾ ਤਜ਼ਰਬਾ ਕੀਤਾ ਉਹ ਬਹੁਤ ਹੀ ਸਹਿਜ ਅਤੇ ਸਾਧਾਰਨ ਹਨ।

ਅਭਿਆਸ ਕਰਨ ਲਈ – “…ਪਰ ਜਿਹੜਾ ਧਰਮ ਬੀਜਦਾ ਹੈ, ਉਹ ਨੂੰ ਸੱਚ ਦਾ ਫਲ ਮਿਲਦਾ ਹੈ”(ਕਹਾਉਤਾਂ 11:18)। “..ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ”(1 ਕੁਰਿੰਥੀਆਂ 3:8)।

Article by elimchurchgospel

Leave a comment