ਜੁਲਾਈ 29 – ਸਾਵਧਾਨ!

“ਕੁੱਤਿਆਂ ਤੋਂ ਸੁਚੇਤ ਰਹੋ”(ਫਿਲਿੱਪੀਆਂ 3:2)।

ਪਵਿੱਤਰ ਸ਼ਾਸਤਰ ਵਿੱਚ ਤੁਹਾਡੇ ਸੁਧਾਰ ਦੇ ਲਈ ਪ੍ਰਮੇਸ਼ਵਰ ਦੁਆਰਾ ਵਾਅਦੇ ਦਿੱਤੇ ਗਏ ਹਨ; ਨਾਲ ਹੀ, ਕਿਸੇ ਨੂੰ ਮਜ਼ਬੂਤੀ ਨਾਲ ਫੜੀ ਰੱਖਣ ਦੇ ਵਾਅਦੇ ਵੀ ਹਨ; ਸੁੱਖ ਪ੍ਰਦਾਨ ਕਰਨ ਵਾਲੀਆਂ ਬਰਕਤਾਂ ਵੀ ਹਨ। ਤਸੱਲੀ ਦੇ ਵਾਅਦੇ ਵੀ ਹਨ। ਉਹ ਹੀ, ਇਸ ਵਿੱਚ ਕੁੱਝ ਅਜਿਹੀਆਂ ਗੱਲਾਂ ਵੀ ਹਨ ਜਿਹੜੀਆਂ ਤੁਹਾਨੂੰ ਸਾਵਧਾਨ ਕਰਦੀਆਂ ਹਨ।

ਉੱਪਰ ਦਿੱਤੇ ਗਏ ਵਚਨ ਵਿੱਚ, ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕੁੱਤਿਆਂ ਤੋਂ ਸੁਚੇਤ ਰਹੋ।” ਇੱਥੇ ‘ਕੁੱਤਾ’ ਸ਼ਬਦ ਕਿਸੇ ਜਾਨਵਰ ਦੇ ਗੁਣਾਂ ਨੂੰ ਇਸ਼ਾਰਾ ਕਰਦਾ ਹੈ। ਤੁਹਾਨੂੰ ਮਿੱਠੀਆਂ ਆਤਮਿਕ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਨ ਦੇ ਲਈ ਬੁਲਾਇਆ ਗਿਆ ਹੈ ਅੰਤ: ਜਾਨਵਰਾਂ ਦੇ ਗੁਣਾਂ ਨੂੰ ਕਦੀ ਵੀ ਪ੍ਰਗਟ ਨਾ ਕਰੋ। ਕੁੱਤੇ ਦੀ ਗੰਦੀ ਆਦਤ ਇਹ ਹੈ ਕਿ ਉਹ ਉਸਨੂੰ ਖਾਵੇਗਾ ਜੋ ਉਸਨੇ ਪਹਿਲਾਂ ਹੀ ਉਲਟੀ ਕਰ ਦਿੱਤੀ ਸੀ (ਕਹਾਉਤਾਂ 26:11)। ਤੁਸੀਂ ਕਈ ਪਾਪਾਂ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਇਹ ਪਾਪ ਤੁਹਾਡੇ ਜੀਵਨ ਵਿੱਚ ਕਦੇ ਵਾਪਸ ਨਹੀਂ ਆਉਣੇ ਚਾਹੀਦੇ ਹਨ। “ਅਸੀਂ ਜੋ ਪਾਪ ਦੇ ਵੱਲੋਂ ਮਰ ਗਏ, ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ?”(ਰੋਮੀਆਂ 6:2)।

ਕਲਪਨਾ ਕਰੋ ਕੀ ਇੱਕ ਬੱਕਰੀ ਅਤੇ ਸੂਰ ਗੰਦੇ ਨਾਲੇ ਵਿੱਚ ਡਿੱਗ ਜਾਂਦੇ ਹਨ। ਬੱਕਰੀ ਜਿੰਨੀ ਜਲਦੀ ਹੋ ਸਕੇ ਉਸ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇਗੀ, ਆਪਣੇ ਸਰੀਰ ਨੂੰ ਜ਼ੋਰ ਨਾਲ ਹਿਲਾਵੇਗੀ ਅਤੇ ਉਸਦੇ ਸਰੀਰ ਤੋਂ ਗੰਦਾ ਪਾਣੀ ਕੱਢਣ ਦੀ ਕੋਸ਼ਿਸ਼ ਕਰੇਗੀ। ਪਰ ਸੂਰ ਉਸ ਨਾਲੇ ਵਿੱਚ ਰਹਿਣਾ ਪਸੰਦ ਕਰੇਗਾ। ਇਸ ਵਿੱਚੋਂ ਉਸਨੂੰ ਕੱਢ ਵੀ ਲਿਆ ਜਾਵੇ ਤਾਂ ਵੀ ਉਸਦਾ ਚੁਣਾਵ ਨਾਲੇ ਵਿੱਚ ਰਹਿਣ ਦਾ ਹੋਵੇਗਾ। ਜਿੰਨਾਂ ਪਾਪਾਂ ਤੋਂ, ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਸੋਹੰ ਖਾਣ ਦੇ ਬਾਅਦ ਛੁਟਕਾਰਾ ਮਿਲ ਗਿਆ ਸੀ, ਉਨ੍ਹਾਂ ਨੂੰ ਫਿਰ ਤੋਂ ਜੀਵਨ ਵਿੱਚ ਲਿਆਉਣਾ ਇਹ ਇੱਕ ਕੁੱਤੇ ਦਾ ਗੁਣ ਹੈ। ਯਿਸੂ ਨੇ ਕਿਹਾ, “ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ”(ਮੱਤੀ 7:6)। ਪਵਿੱਤਰ ਵਿਅਕਤੀ ਕਦੇ ਵੀ ਗੰਦੇ ਦੇ ਨਾਲ ਨਹੀਂ ਰਹਿ ਸਕਦਾ ਹੈ। ਤੁਸੀਂ ਦੁਨੀਆਂ ਅਤੇ ਪ੍ਰਮੇਸ਼ਵਰ ਦੋਨਾਂ ਨੂੰ ਇੱਕਠੇ ਖੁਸ਼ ਕਰਕੇ ਨਹੀਂ ਜੀ ਸਕਦੇ ਹੋ।

ਯਸਾਯਾਹ ਨਬੀ ਮਹਿਸੂਸ ਕਰ ਰਿਹਾ ਸੀ ਕੀ ਉਹ ਪਵਿੱਤਰ ਹੈ। ਪਰ ਜਦੋਂ ਉਸ ਉੱਤੇ ਪ੍ਰਮੇਸ਼ਵਰ ਦਾ ਚਾਨਣ ਪਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਸ ਵਿੱਚ ਪ੍ਰਮੇਸ਼ਵਰ ਦੇ ਨਾ ਪਸੰਦ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਉਸਨੇ ਵਿਰਲਾਪ ਕੀਤਾ, “ਹਾਏ ਮੇਰੇ ਉੱਤੇ! ਮੈਂ ਤਾਂ ਨਾਸ ਹੋ ਗਿਆ! ਮੈਂ ਤਾਂ ਭਰਿਸ਼ਟ ਬੁੱਲ੍ਹਾਂ ਵਾਲਾ ਮਨੁੱਖ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ!” ਪ੍ਰਮੇਸ਼ਵਰ ਨੂੰ ਉਸ ਅਪਰਾਧ ਨੂੰ ਯਸਾਯਾਹ ਵਿੱਚੋਂ ਹਟਾਉਣਾ ਪਿਆ। ਸਰਾਫ਼ੀਮ ਵਿੱਚੋਂ ਇੱਕ ਉਸਦੇ ਕੋਲ ਉੱਡ ਕੇ ਆਇਆ ਅਤੇ ਜਗਵੇਦੀ ਤੋਂ ਕੋਲਾ ਨੂੰ ਚੁੱਕ ਕੇ ਉਸਦੇ ਬੁੱਲਾਂ ਨੂੰ ਛੂਹ ਕੇ ਉਸਨੂੰ ਸ਼ੁੱਧ ਕਰ ਦਿੱਤਾ।

ਪ੍ਰਮੇਸ਼ਵਰ ਤੁਹਾਨੂੰ ਤਦ ਹੀ ਉੱਚਾ ਚੁੱਕ ਸਕਦੇ ਹਨ ਜਦੋਂ ਤੁਸੀਂ ਗੰਦਗੀ ਅਤੇ ਪੂਰਵਜਾਂ ਦੀ ਗੰਦਗੀ ਤੋਂ ਬਾਹਰ ਆਉਂਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਵੱਖਰੇ ਹੋਵੋ, ਪ੍ਰਭੂ ਆਖਦਾ ਹੈ ਕਿਸੇ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ, ਅਤੇ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੂ ਦਾ ਹੈ”(2 ਕੁਰਿੰਥੀਆਂ 6:17,18)। ਕੁੱਤੇ ਦੀ ਅਗਲੀ ਵਿਸ਼ੇਸ਼ਤਾ ਹੈ ਭੌਂਕਣਾ ਅਤੇ ਉਸ ਜਗ੍ਹਾ ਦੇ ਚਾਰੇ ਪਾਸੇ ਘੁੰਮਣਾ (ਜ਼ਬੂਰਾਂ ਦੀ ਪੋਥੀ 59:6)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਭੈੜੇ ਸ਼ਬਦ ਅਤੇ ਮਖੌਲ ਦੇ ਸ਼ਬਦ ਬੋਲ ਕੇ ਆਪਣੀ ਆਤਮਾ ਨੂੰ ਦੂਸ਼ਿਤ ਨਾ ਕਰੋ। ਤੁਸੀਂ ਹਮੇਸ਼ਾ ਅਜਿਹੇ ਸ਼ਬਦ ਬੋਲੋ ਜਿਹੜੇ ਇੱਕ ਦੂਸਰੇ ਦੀ ਉੱਨਤੀ ਵਿੱਚ ਮਦਦਗਾਰ ਹੋਣ!

ਅਭਿਆਸ ਕਰਨ ਲਈ – “ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਬੇਕਾਰ ਖੋਲਦਾ ਹੈ ਉਹ ਦੇ ਲਈ ਬਰਬਾਦੀ ਹੋਵੇਗੀ”(ਕਹਾਉਤਾਂ 13:3)।

Article by elimchurchgospel

Leave a comment