ਜੁਲਾਈ 24 – ਦੇਰ ਕਿਉਂ ਕਰਦੇ ਹੋ?

“ਹੁਣ ਤੂੰ ਕਿਉਂ ਢਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ”(ਰਸੂਲਾਂ ਦੇ ਕਰਤੱਬ 22:16)।

ਬਹੁਤ ਸਾਰੇ ਲੋਕਾਂ ਨੇ ਦੇਰ ਕਰਨ ਦੇ ਕਾਰਨ ਮਹਾਨ ਬਰਕਤਾਂ ਗਵਾ ਦਿੱਤੀਆਂ ਹਨ। ਯੁੱਧ ਦੇ ਦੌਰਾਨ ਸਹੀ ਸਮੇਂ ਵਿੱਚ ਜੇਕਰ ਹਥਿਆਰ ਅਤੇ ਭੋਜਨ ਦੀ ਪੂਰਤੀ ਨਹੀਂ ਕੀਤੀ ਜਾਂਦੀ ਹੈ ਤਾਂ ਸੈਨਾ ਕਿਵੇਂ ਜਿੱਤ ਸਕਦੀ ਹੈ? ਇੱਕ ਵਿਅਕਤੀ ਦੀ ਜੇਕਰ ਆਦਤ ਦੇਰ ਨਾਲ ਆਉਣ ਵਾਲੀ ਬਣੀ ਰਹਿੰਦੀ ਹੈ ਤਾਂ ਉਹ ਆਪਣੀ ਨੌਕਰੀ ਵਿੱਚ ਕਿਵੇਂ ਬਣਿਆ ਰਹਿ ਸਕਦਾ ਹੈ? ਜੇਕਰ ਬੱਚਾ ਨਿਯਮਿਤ ਤੌਰ ਤੇ ਸਕੂਲ ਦੇਰ ਨਾਲ ਜਾਂਦਾ ਹੈ ਤਾਂ ਉਹ ਪੜਾਈ ਵਿੱਚ ਕਿਵੇਂ ਸੁਧਾਰ ਕਰ ਸਕਦਾ ਹੈ?

ਤੁਸੀਂ ਦੇਰ ਨਾਲ ਆਉਣ ਵਾਲੀਆਂ ਬਰਕਤਾਂ ਨੂੰ ਨਹੀਂ ਪਸੰਦ ਕਰਦੇ ਹੋ। ਜੇਕਰ ਤੁਹਾਨੂੰ ਪ੍ਰਾਪਤ ਹੋਣ ਵਾਲਾ ਧਨ ਸਮੇਂ ਤੇ ਤੁਹਾਡੇ ਤੱਕ ਨਹੀਂ ਪਹੁੰਚਦਾ ਹੈ, ਤਾਂ ਤੁਸੀਂ ਆਪਣਾ ਧੀਰਜ ਗਵਾ ਦਿੰਦੇ ਹੋ। ਜੇਕਰ ਕੋਈ ਜ਼ਰੂਰੀ ਪੱਤਰ ਤੁਹਾਡੇ ਕੋਲ ਦੇਰ ਨਾਲ ਆਉਂਦਾ ਹੈ, ਤਾਂ ਤੁਸੀਂ ਪਰੇਸ਼ਾਨ ਹੁੰਦੇ ਹੋ, ਅਤੇ ਉਸਦੇ ਲਈ ਦੁੱਖੀ ਹੁੰਦੇ ਹੋ। ਨਾਲ ਹੀ, ਤੁਹਾਨੂੰ ਇਸ ਬਾਰੇ ਗਹਿਰਾਈ ਨਾਲ ਸੋਚਣਾ ਹੋਵੇਗਾ ਕਿ ਕੀ ਪ੍ਰਮੇਸ਼ਵਰ ਦੇ ਲਈ ਚੀਜ਼ਾਂ ਵਿੱਚ ਦੇਰੀ ਕਰਨਾ ਤੁਹਾਡੇ ਵੱਲੋਂ ਸਹੀ ਹੈ?

ਕੁੱਝ ਲੋਕ ਚਰਚ ਦੀ ਆਰਾਧਨਾ ਵਿੱਚ ਹਮੇਸ਼ਾ ਦੇਰੀ ਨਾਲ ਜਾਂਦੇ ਹਨ। ਉਹ ਸਤੂਤੀ ਆਰਾਧਨਾ ਜਾਂ ਪ੍ਰਾਰਥਨਾ ਦੇ ਦੌਰਾਨ ਚਰਚ ਵਿੱਚ ਮੌਜੂਦ ਨਹੀਂ ਹੁੰਦੇ ਅਤੇ ਉਪਦੇਸ਼ ਦੇ ਸਮੇਂ ਚਰਚ ਵਿੱਚ ਦਾਖ਼ਲ ਹੋਣਗੇ। ਇਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਵਰਗੀ ਬਰਕਤਾਂ ਪ੍ਰਾਪਤ ਕਰਨ ਤੋਂ ਰੋਕ ਸਕਦਾ ਹੈ। ਕੁੱਝ ਲੋਕ ਮੁਕਤੀ ਪਾਉਣ ਵਿੱਚ ਦੇਰੀ ਕਰਨਗੇ, ਕੁੱਝ ਲੋਕ ਬਪਤਿਸਮੇ ਵਿੱਚ ਦੇਰੀ ਕਰਨਗੇ। ਅਤੇ ਕੁੱਝ ਦੂਸਰੇ ਸੇਵਕਾਈ ਸ਼ੁਰੂ ਕਰਨ ਵਿੱਚ ਦੇਰੀ ਕਰਨਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਹੁਣ ਤੂੰ ਕਿਉਂ ਢਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ”(ਰਸੂਲਾਂ ਦੇ ਕਰਤੱਬ 22:16)।

ਤੁਸੀਂ ਕਿਸੇ ਗੱਲ ਵਿੱਚ ਵੀ ਦੇਰੀ ਕਰ ਸਕਦੇ ਹੋ ਪਰ ਮੁਕਤੀ ਪਾਉਣ ਵਿੱਚ ਨਹੀਂ। ਸਲੀਬ ਦੇ ਕੋਲ ਖੜੇ ਹੋ ਕੇ ਅਤੇ ਹੰਝੂਆਂ ਦੇ ਨਾਲ ਇਹ ਕਹਿ ਕੇ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ, “ਪ੍ਰਭੂ, ਮੈਨੂੰ ਅੱਜ ਹੀ ਸਵੀਕਾਰ ਕਰੋ। ਮੈਨੂੰ ਆਪਣੇ ਲਹੂ ਨਾਲ ਧੋਵੋ। ਮੈਨੂੰ ਸ਼ੁੱਧ ਕਰੋ।” ਪ੍ਰਭੂ ਦਾ ਆਉਣਾ ਕਦੋ ਹੋਵੇਗਾ ਇਹ ਕੋਈ ਨਹੀਂ ਜਾਣਦਾ। ਕਿੰਨਾਂ ਦੁੱਖ ਹੋਵੇਗਾ ਜੇਕਰ ਕੋਈ ਇਸ ਕਾਰਨ ਨੂੰ ਪਿੱਛੇ ਰਹਿ ਜਾਵੇ ਕਿ ਉਸ ਸਮੇਂ ਤੱਕ ਉਸਨੂੰ ਬਚਾਇਆ ਨਹੀਂ ਗਿਆ ਸੀ!

ਸਦੂਮ ਨੂੰ ਨਸ਼ਟ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਸੀ। ਯਹੋਵਾਹ ਨੇ ਸਦੂਮ ਉੱਤੇ ਗੰਧਕ ਅਤੇ ਅੱਗ ਬਰਸਾਉਣ ਅਤੇ ਉਸਨੂੰ ਪੂਰੀ ਤਰ੍ਹਾਂ ਨਾਸ਼ ਕਰਨ ਦਾ ਫ਼ੈਸਲਾ ਕੀਤਾ। ਅਜਿਹਾ ਕਰਨ ਤੋਂ ਪਹਿਲਾਂ, ਪ੍ਰਮੇਸ਼ਵਰ ਨੇ ਲੂਤ ਉੱਤੇ ਦਯਾ ਕੀਤੀ ਅਤੇ ਲੂਤ ਅਤੇ ਉਸਦੇ ਪਰਿਵਾਰ ਦੀ ਰੱਖਿਆ ਦੇ ਲਈ ਸਵਰਗ ਦੂਤਾਂ ਨੂੰ ਭੇਜਿਆ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਦੇਰੀ ਕਰ ਰਿਹਾ ਸੀ”(ਉਤਪਤ 19:16)। ਉਹ ਸਦੂਮ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਸੀ। ਉਸਦੀ ਨਿਗਾਹ ਪੂਰੀ ਤਰ੍ਹਾਂ ਨਾਲ ਉੱਥੋਂ ਦੀ ਉਪਜਾਊ ਜਮੀਨ ਉੱਤੇ ਟੀਕੀ ਹੋਈ ਸੀ। ਅੰਤ ਵਿੱਚ, ਸਵਰਗ ਦੂਤਾਂ ਨੇ ਲੂਤ ਦੀ ਝਿਜਕ ਨੂੰ ਦੇਖਿਆ, ਅਤੇ ਉਨ੍ਹਾਂ ਨੂੰ ਜ਼ਬਰਦਸਤੀ ਸਦੂਮ ਤੋਂ ਬਾਹਰ ਕੱਢਿਆ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਸ ਦੁਨੀਆਂ ਨੂੰ ਅੱਗ ਨਾਲ ਸਾੜ ਦੇਣ ਦੇ ਲਈ ਰੱਖਿਆ ਗਿਆ ਹੈ। ਇਸ ਦੁਨੀਆਂ ਵਿੱਚ ਕੋਈ ਵੀ ਅਜਿਹੀ ਸੱਚੀ ਅਤੇ ਮਹਾਨ ਚੀਜ਼ ਨਹੀਂ ਹੈ ਜਿਸ ਉੱਤੇ ਕੋਈ ਆਪਣਾ ਭਰੋਸਾ ਜਾਂ ਚਾਹਤ ਨੂੰ ਰੱਖ ਸਕੇ। ਅੰਤ: ਮੁਕਤੀ ਪਾਉਣ ਵਿੱਚ ਕਦੇ ਵੀ ਕੋਈ ਕਾਰਨ ਦੱਸ ਕੇ ਦੇਰ ਨਾ ਕਰੋ।

ਅਭਿਆਸ ਕਰਨ ਲਈ – “ਅਤੇ ਉਹ ਤੁਰੰਤ ਪ੍ਰਾਰਥਨਾ ਘਰਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਜੋ ਉਹ ਪਰਮੇਸ਼ੁਰ ਦਾ ਪੁੱਤਰ ਹੈ”(ਰਸੂਲਾਂ ਦੇ ਕਰਤੱਬ 9:20)।

Article by elimchurchgospel

Leave a comment