ਜੁਲਾਈ 20 – ਜ਼ੀਰੋ ਵਿੱਚ ਵੀ – ਅਨੰਦ!

“ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ”(ਹਬੱਕੂਕ 3:18)।

ਇੱਕ ਵਾਰ, ਪ੍ਰਮੇਸ਼ਵਰ ਦੇ ਕੁੱਝ ਸੇਵਕਾਂ ਨੇ ਆਪਣੇ ਪਸੰਦ ਦੇ ਪਵਿੱਤਰ ਸ਼ਾਸਤਰ ਦੇ ਭਾਗਾਂ ਦੇ ਬਾਰੇ ਵਿੱਚ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਸ੍ਰਿਸ਼ਟੀ ਦੇ ਨਿਰਮਾਣ ਦਾ ਹਿੱਸਾ ਉਸਨੂੰ ਬਹੁਤ ਪਸੰਦ ਹੈ। ਦੂਸਰੇ ਵਿਅਕਤੀ ਨੇ ਕਿਹਾ ਕਿ ਪ੍ਰਭੂ ਦੀ ਪਹਾੜ ਉੱਤੇ ਕੀਤੀ ਗਈ ਪ੍ਰਾਰਥਨਾ ਉਸਨੂੰ ਬਹੁਤ ਪਸੰਦ ਹੈ। ਤੀਸਰੇ ਵਿਅਕਤੀ ਨੇ ਕਿਹਾ ਕਿ ਪ੍ਰਕਾਸ਼ ਦੀ ਪੋਥੀ ਵਿੱਚ ਸਵਰਗ ਦੇ ਵਰਣਨ ਨੇ ਉਸਨੂੰ ਸਭ ਤੋਂ ਜਿਆਦਾ ਅਕਰਸ਼ਿਤ ਕੀਤਾ ਹੈ। ਇੱਕ ਹੋਰ ਵਿਅਕਤੀ ਬਹੁਤ ਯਕੀਨਨ ਸੀ ਕਿ ਅਫ਼ਸੀਆਂ ਵਿੱਚ ਅੱਤ ਮਹਾਨ ਦੀਆਂ ਬਰਕਤਾਂ ਵਾਲਾ ਹਿੱਸਾ ਸਭ ਤੋਂ ਚੰਗਾ ਪਵਿੱਤਰ ਸ਼ਾਸਤਰ ਦਾ ਭਾਗ ਹੈ।

ਉਸੇ ਸਮੇਂ, ਵੈਬਸਟਰ ਨਾਮ ਦਾ ਇੱਕ ਪ੍ਰਮੇਸ਼ਵਰ ਦਾ ਸੇਵਕ ਆਇਆ। ਉਸਨੇ ਬਾਈਬਲ ਅਤੇ ਹਬੱਕੂਕ 3:17,18 ਦਾ ਵਚਨ ਦਿਖਾਇਆ ਜੋ ਕਹਿੰਦਾ ਹੈ, “ਭਾਵੇਂ ਹੰਜ਼ੀਰ ਦੇ ਰੁੱਖ ਨਾ ਫਲਣ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ, ਅਤੇ ਖੇਤਾਂ ਵਿੱਚ ਅੰਨ ਨਾ ਉਪਜੇ, ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ, ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ, ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ” ਇੱਥੇ ਬਿਨਾਂ ਸ਼ਰਤ ਦੇ ਅਨੰਦ ਦਾ ਜ਼ਿਕਰ ਹੈ। ਦੁੱਖ, ਹੰਝੂ ਅਤੇ ਨੁਕਸਾਨ ਵਿੱਚ ਵੀ ਅਨੰਦ ਦੇ ਬਾਰੇ ਦੱਸਿਆ। ਇਹ ਉਹ ਗੁਣ ਹੈ ਜਿਹੜਾ ਪ੍ਰਮੇਸ਼ਵਰ ਦੇ ਹਰੇਕ ਬੱਚੇ ਵਿੱਚ ਹੋਣਾ ਚਾਹੀਦਾ ਹੈ। ਰਸੂਲ ਪੌਲੁਸ ਲਿਖਦਾ ਹੈ, “ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ”(ਰੋਮੀਆਂ 14:8)।

ਇੱਕ ਮਜ਼ੇਦਾਰ ਘਟਨਾ ਹੈ ਜਿਸ ਵਿੱਚ ਇੱਕ ਕਹਾਣੀ ਸੁਣਾਈ ਗਈ ਅਤੇ ਉਸ ਵਿੱਚ ਇੱਕ ਸਵਾਲ ਕੀਤਾ ਗਿਆ ਸੀ। ਕਹਾਣੀ ਇਸ ਤਰ੍ਹਾਂ ਸੀ। ਇੱਕ ਵਿਅਕਤੀ ਜੀਵਨ ਵਿੱਚ ਪੂਰੀ ਤਰ੍ਹਾਂ ਨਾਲ ਨਿਰਾਸ਼ ਸੀ ਅਤੇ ਉਸਨੇ ਇੱਕ ਵਗਦੀ ਨਦੀ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਕੀਤਾ। ਉਸਨੇ ਇਹ ਵੀ ਠਾਣ ਲਿਆ ਕੀ ਜੇਕਰ ਉਹ ਨਦੀ ਦੇ ਰਸਤੇ ਵਿੱਚ ਕਿਸੇ ਸੁੱਖੀ ਵਿਅਕਤੀ ਨੂੰ ਦੇਖੇਗਾ ਤਾਂ ਉਹ ਆਤਮ ਹੱਤਿਆ ਕਰਨ ਤੋਂ ਰੁਕ ਜਾਵੇਗਾ। ਰਸਤੇ ਵਿੱਚ ਉਸਨੂੰ ਕੋਈ ਸੁੱਖੀ ਵਿਅਕਤੀ ਨਹੀਂ ਮਿਲਿਆ ਅਤੇ ਉਹ ਨਦੀ ਵਿੱਚ ਛਾਲ ਮਾਰਨ ਵਾਲਾ ਹੀ ਸੀ।

ਕਹਾਣੀ ਸੁਣਾਉਣ ਵਾਲਾ ਵਿਅਕਤੀ ਇਸੇ ਮੋੜ ਉੱਤੇ ਰੁਕ ਗਿਆ ਅਤੇ ਸੁਣਨ ਵਾਲਿਆਂ ਨੂੰ ਇੱਕ ਸਵਾਲ ਕੀਤਾ। ਸਵਾਲ ਸੀ “ਜੇਕਰ ਉਹ ਵਿਅਕਤੀ ਨਦੀ ਵਿੱਚ ਛਾਲ ਮਾਰਨ ਤੋਂ ਪਹਿਲਾਂ ਤੁਹਾਨੂੰ ਮਿਲ ਗਿਆ ਹੁੰਦਾ, ਤਾਂ ਉਸਦਾ ਅਗਲਾ ਕਦਮ ਕੀ ਹੁੰਦਾ? ਕੀ ਉਹ ਆਪਣਾ ਫ਼ੈਸਲਾ ਬਦਲੇਗਾ ਜਾਂ ਆਤਮ ਹੱਤਿਆ ਦੇ ਲਈ ਜਾਵੇਗਾ?” ਜੇਕਰ ਤੁਹਾਡੇ ਸਾਹਮਣੇ ਅਜਿਹਾ ਸਵਾਲ ਰੱਖਿਆ ਜਾਵੇ ਤਾਂ ਤੁਹਾਡਾ ਜਵਾਬ ਕੀ ਹੋਵੇਗਾ?

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਹਾਡੇ ਨਾਲ ਚੱਲਣ ਵਾਲੇ ਤੁਹਾਡੇ ਉਲਟ ਦਿਸ਼ਾ ਵਿੱਚ ਚੱਲਣ ਵਾਲੇ ਬਹੁਤ ਸਾਰੇ ਲੋਕ ਦੁੱਖ ਨਾਲ ਭਰੇ ਅਤੇ ਉਦਾਸ ਹਨ। ਕੀ ਤੁਹਾਡੇ ਵਿੱਚ ਉਹ ਜ਼ਿਆਦਾ ਸਵਰਗੀ ਅਨੰਦ ਹੈ ਜਿਹੜਾ ਉਨ੍ਹਾਂ ਦੁੱਖੀ ਲੋਕਾਂ ਨੂੰ ਯਿਸੂ ਮਸੀਹ ਦੇ ਵੱਲ ਮੋੜ ਸਕੇ? ਇਸ ਉੱਤੇ ਵਿਚਾਰ ਕਰੋ।

ਜੇਕਰ ਤੁਸੀਂ ਖੁਸ਼ ਹੋ, ਤਾਂ ਇਹ ਦੂਸਰਿਆਂ ਨੂੰ ਵੀ ਚੁੰਬਕ ਦੀ ਤਰ੍ਹਾਂ ਪ੍ਰਮੇਸ਼ਵਰ ਦੇ ਵੱਲ ਖਿੱਚਣ ਵਿੱਚ ਮਦਦ ਕਰੇਗਾ। ਗੈਰ ਮਸੀਹੀ ਇਹ ਜਾਨਣ ਦੇ ਲਈ ਬੇਸਬਰ ਹੋਣਗੇ ਕਿ ਕਿਸ ਗੱਲ ਨੇ ਤੁਹਾਨੂੰ ਆਨੰਦਿਤ ਕੀਤਾ ਹੈ ਅਤੇ ਉਹ ਯਿਸੂ ਮਸੀਹ ਨੂੰ ਜਾਣ ਸਕਣਗੇ, ਜਿਹੜਾ ਸੁੱਖ ਦਾ ਮੂਲ ਸਰੋਤ ਹੈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਹਮੇਸ਼ਾਂ ਪ੍ਰਭੂ ਵਿੱਚ ਅਨੰਦ ਰਹੋ।

ਅਭਿਆਸ ਕਰਨ ਲਈ – “ਤੂੰ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਦਾਣੇ ਅਤੇ ਦਾਖਰਸ ਬਹੁਤ ਹੋ ਗਏ ਹਨ, ਵਧੇਰੇ ਅਨੰਦ ਪਾ ਦਿੱਤਾ ਹੈ”(ਜ਼ਬੂਰਾਂ ਦੀ ਪੋਥੀ 4:7)।

Article by elimchurchgospel

Leave a comment