Appam - Punjabi

ਜੁਲਾਈ 19 – ਇੱਕ ਜਿਹੜਾ ਕੋਸ਼ਿਸ਼ ਕਰਦਾ ਹੈ!

“ਅਤੇ ਇਸ ਲਈ ਮੈਂ ਉਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਦਾਂ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ”(ਕੁਲੁੱਸੀਆਂ 1:29)।

ਤੁਸੀਂ ਆਪਣੀ ਤਾਕਤ ਨਾਲ ਕਦੇ ਵੀ ਨਹੀਂ ਲੜਦੇ ਜਾਂ ਕੋਸ਼ਿਸ਼ ਕਰਦੇ ਹੋ, ਪਰ ਪਰਮੇਸ਼ੁਰ ਦੀ ਤਾਕਤ ਦੇ ਨਾਲ, ਜਿਹੜੀ ਤੁਹਾਡੇ ਵਿੱਚ ਸ਼ਕਤੀਸ਼ਾਲੀ ਰੂਪ ਨਾਲ ਕੰਮ ਕਰਦੀ ਹੈ। ਇਹ ਸਿਰਫ਼ ਉਸ ਦੀ ਸ਼ਕਤੀ ਦੇ ਕਾਰਨ ਹੈ ਜਿਹੜੀ ਤੁਹਾਡੇ ਅੰਦਰ ਹੈ, ਕਿ ਤੁਸੀਂ ਸਵਰਗੀ ਸਥਾਨਾਂ ਵਿੱਚ ਦੁਸ਼ਟਤਾ ਦੀਆਂ ਆਤਮਿਕ ਸੈਨਾਵਾਂ ਉੱਤੇ ਜਿੱਤ ਪ੍ਰਾਪਤ ਕਰ ਰਹੇ ਹੋ।

ਇੱਕ ਵਿਅਕਤੀ ਨੂੰ ਦੂਸਰੇ ਵਿਅਕਤੀ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ, ਉਸ ਨੂੰ ਨਾ ਆਪਣੀ ਤਾਕਤ ਬਲਕਿ ਦੁਸ਼ਮਣ ਦੀ ਤਾਕਤ ਨੂੰ ਵੀ ਜਾਨਣਾ ਚਾਹੀਦਾ ਹੈ। ਤੁਹਾਨੂੰ ਉਨ੍ਹਾਂ ਆਤਮਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਜਿਹੜੀਆਂ ਉਸ ਆਤਮਿਕ ਲੜਾਈ ਵਿੱਚ ਤੁਹਾਡੇ ਵਿਰੁੱਧ ਲੜ ਰਹੀਆਂ ਹਨ। ਹਰ ਘਰ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਤਮਾਵਾਂ ਹੁੰਦੀਆਂ ਹਨ ਜਿਹੜੀਆਂ ਯੁੱਧ ਵਿੱਚ ਲੱਗੀਆਂ ਰਹਿੰਦੀਆਂ ਹਨ।

ਅਸੀਂ ਗਿਣਤੀ ਦੀ ਕਿਤਾਬ ਦੀ ਆਇਤ 5: ਵਚਨ 14 ਵੇਂ ਵਿੱਚ ਜਲਣ ਦੀ ਆਤਮਾ ਬਾਰੇ ਪੜ੍ਹਦੇ ਹਾਂ। ਜਿਸ ਘਰ ਵਿੱਚ ਪਤਨੀ ਪਤੀ ਨੂੰ ਧੋਖਾ ਦਿੰਦੀ ਹੈ ਜਾਂ ਪਤੀ ਪਤਨੀ ਨੂੰ ਧੋਖਾ ਦਿੰਦਾ ਹੈ, ਉਸ ਘਰ ਵਿੱਚ ਜਲਣ ਦੀ ਆਤਮਾ ਪ੍ਰਵੇਸ਼ ਕਰਦੀ ਹੈ। ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਪਤੀ ਪਤਨੀ ਉੱਤੇ ਗੁੱਸੇ ਹੋ ਜਾਂਦਾ ਹੈ ਜਾਂ ਪਤਨੀ ਪਤੀ ਨਾਲ ਗੁੱਸੇ ਹੋ ਜਾਂਦੀ ਹੈ। ਜਿਸ ਪਲ ਅਜਿਹੀ ਆਤਮਾ ਮਨੁੱਖ ਵਿੱਚ ਪ੍ਰਵੇਸ਼ ਕਰਦੀ ਹੈ, ਉਹ ਉਸਨੂੰ ਗੁੱਸੇਖੋਰ ਅਤੇ ਹੰਕਾਰੀ ਬਣਾ ਦਿੰਦੀ ਹੈ, ਅਤੇ ਇੱਥੋਂ ਤੱਕ ਕਿ ਉਸਨੂੰ ਕਤਲ ਅਤੇ ਹੋਰ ਅਜਿਹੀਆਂ ਹਰਕਤਾਂ ਕਰਨ ਦਾ ਹੁਕਮ ਦਿੰਦੀ ਹੈ। ਅਜਿਹੀ ਆਤਮਾ ਦਾ ਵਿਰੋਧ ਕਰੋ ਅਤੇ ਸ਼ਾਂਤੀ ਅਤੇ ਪਿਆਰ ਦੇ ਲਈ ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯਿਸੂ ਅੱਗੇ ਪ੍ਰਾਰਥਨਾ ਕਰੋ।

ਸਮੂਏਲ 16 ਅਧਿਆਏ ਵਿੱਚ, ਅਸੀਂ ਦੁਸ਼ਟ ਆਤਮਾ ਬਾਰੇ ਪੜ੍ਹਦੇ ਹਾਂ। “ਪਰ ਸ਼ਾਊਲ ਉੱਤੋਂ ਯਹੋਵਾਹ ਦਾ ਆਤਮਾ ਅਲੱਗ ਹੋ ਗਿਆ ਅਤੇ ਯਹੋਵਾਹ ਵੱਲੋਂ ਇੱਕ ਦੁਸ਼ਟ-ਆਤਮਾ ਉਹ ਨੂੰ ਘਬਰਾਉਣ ਲੱਗਾ”(1 ਸਮੂਏਲ 16:14)। ਜਦੋਂ ਅਜਿਹੀ ਦੁਸ਼ਟ ਆਤਮਾ ਕਿਸੇ ਮਨੁੱਖ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਉਸ ਦਾ ਹਿਰਦਾ ਹਰ ਸਮੇਂ ਬਿਨਾਂ ਕਿਸੇ ਕਾਰਨ ਘਬਰਾਉਂਦਾ ਰਹਿੰਦਾ ਹੈ, ਅਤੇ ਉਹ ਆਪਣੇ ਹਿਰਦੇ ਵਿੱਚ ਵਿਆਕੁਲ ਹੋ ਜਾਂਦਾ ਹੈ। ਅਜਿਹੀ ਆਤਮਾ ਨੂੰ ਦੂਰ ਭਜਾਉਣ ਦੇ ਲਈ, ਤੁਹਾਨੂੰ ਪ੍ਰਮੇਸ਼ਵਰ ਦੇ ਨਾਲ ਅਤੇ ਮਨੁੱਖਾਂ ਦੇ ਨਾਲ ਮੇਲ-ਮਿਲਾਪ ਕਰਨ ਅਤੇ ਆਪਣੇ ਪਹਿਲੇ ਪਿਆਰ ਦੀ ਸਥਿਤੀ ਵਿੱਚ ਵਾਪਸ ਆਉਣ ਦੀ ਜ਼ਰੂਰਤ ਹੈ।

ਅਸੀਂ 1 ਰਾਜਾ 22:22 ਵਿੱਚ ਝੂਠ ਬੋਲਣ ਵਾਲੀ ਆਤਮਾ ਦੇ ਬਾਰੇ ਵੀ ਪੜ੍ਹਦੇ ਹਾਂ। ਅਜਿਹੀ ਆਤਮਾ ਨਾਲ ਪੀੜਿਤ ਲੋਕ ਸੱਚੇ ਨਹੀਂ ਹੋਣਗੇ ਅਤੇ ਆਪਣੇ ਸਾਰੇ ਲੈਣ ਦੇਣ ਵਿੱਚ ਹਮੇਸ਼ਾ ਝੂਠ ਬੋਲਦੇ ਰਹਿਣਗੇ। ਉਹ ਹਮੇਸ਼ਾ ਇਹ ਹੀ ਸੋਚਦੇ ਰਹਿਣਗੇ ਕਿ ਮੈਂ ਕਿਸੇ ਨੂੰ ਧੋਖਾ ਕਿਵੇਂ ਦੇਵਾਂ? ਝੂਠੇ ਬਹਾਨੇ ਨਾਲ ਕਿਸੇ ਤੋਂ ਕਰਜ਼ਾ ਕਿਵੇਂ ਮਿਲ ਸਕਦਾ ਹੈ? ਅਜਿਹੀ ਝੂਠ ਬੋਲਣ ਵਾਲੀ ਆਤਮਾ ਤੋਂ ਜੋ ਲਾਭ ਹੋ ਸਕਦਾ ਹੈ, ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਲਈ ਹੋਵੇਗਾ, ਪਰ ਇਹ ਸਾਨੂੰ ਹਮੇਸ਼ਾ ਦੇ ਲਈ ਗੰਦਗੀ ਦੇ ਨਾਲ ਭਰ ਦੇਵੇਗਾ ਅਤੇ ਸਾਡੇ ਦਿਲਾਂ ਨੂੰ ਕਲੰਕਿਤ ਕਰ ਦੇਵੇਗਾ। ਇਸ ਆਤਮਾ ਅਤੇ ਪਾਪ ਤੋਂ ਛੁਟਕਾਰਾ ਪਾਉਣ ਦੇ ਲਈ ਪ੍ਰਮੇਸ਼ਵਰ ਦੀ ਕਿਰਪਾ ਪ੍ਰਾਪਤ ਕਰਨਾ ਜ਼ਰੂਰੀ ਹੈ।

ਬਹੁਤ ਸਾਰੀਆਂ ਹੋਰ ਦੁਸ਼ਟ ਆਤਮਾਵਾਂ ਹਨ ਜਿਹੜੀਆਂ ਸਾਡੇ ਵਿਰੁੱਧ ਆਤਮਿਕ ਲੜਾਈ ਵਿੱਚ ਲੱਗੀਆਂ ਹੋਈਆਂ ਹਨ, ਜਿਵੇਂ ਕਿ ਵਿਗੜੀ ਹੋਈ ਆਤਮਾ (ਯਸਾਯਾਹ 19:14), ਗੂੜ੍ਹੀ ਨੀਂਦ ਦਾ ਆਤਮਾ (ਯਸਾਯਾਹ 29:10), ਕਮਜ਼ੋਰੀ ਦਾ ਆਤਮਾ (ਲੂਕਾ 13:11) …ਇੰਨਾਂ ਦੁਸ਼ਟ ਆਤਮਾਵਾਂ ਦਾ ਵਿਰੋਧ ਕਰੋ ਯਹੋਵਾਹ ਦੇ ਨਾਮ ਨਾਲ ਉਹਨਾਂ ਨੂੰ ਝਿੜਕੋ ਅਤੇ ਉਹਨਾਂ ਦਾ ਪਿੱਛਾ ਕਰੋ, ਅਤੇ ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਲੜਾਈਆਂ ਵਿੱਚ ਜਿੱਤ ਦੇਵੇਗਾ।

ਅਭਿਆਸ ਕਰਨ ਲਈ – “ਪਰ ਸਾਨੂੰ ਸੰਸਾਰ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਪਰਮੇਸ਼ੁਰ ਨੇ ਸਾਨੂੰ ਬਖ਼ਸ਼ੀਆਂ ਹਨ”(1 ਕੁਰਿੰਥੀਆਂ 2:12)।

Leave A Comment

Your Comment
All comments are held for moderation.