ਜੁਲਾਈ 14 – ਪਿੰਡਾਂ ਵਿੱਚ!

“ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ”(ਸਰੇਸ਼ਟ ਗੀਤ 7:11)।

ਦੇਸ਼ ਦਾ ਜੀਵਨ ਉਸਦੇ ਪਿੰਡਾਂ ਦੇ ਜੀਵਨ ਉੱਤੇ ਨਿਰਭਰ ਕਰਦਾ ਹੈ। ਪਿੰਡਾਂ ਦੀ ਪੁਨਰਜਾਗ੍ਰਿਤੀ ਦੇਸ਼ ਦੀ ਪੁਨਰਜਾਗ੍ਰਿਤੀ ਹੈ। ਕੀ ਪਿੰਡਾਂ ਦੇ ਲੋਕਾਂ ਨੂੰ ਵੀ ਪ੍ਰਮੇਸ਼ਵਰ ਦੇ ਆਉਣ ਦੇ ਲਈ ਤਿਆਰ ਕਰਨਾ ਸਾਡਾ ਫਰਜ਼ ਨਹੀਂ ਹੈ?

ਮੇਰੇ ਪਿਤਾ ਦੀ ਸੇਵਕਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਦਾ ਧਿਆਨ ਪਿੰਡਾਂ ਉੱਤੇ ਜਿਆਦਾ ਸੀ। ਉਹ ਸਵੇਰ ਤੋਂ ਸਾਮ ਤੱਕ ਕਈ ਪਿੰਡਾਂ ਦਾ ਦੌਰਾ ਕਰਦੇ ਸੀ, ਉੱਥੇ ਗਾ ਕੇ, ਖੁਸ਼ਖਬਰੀ ਦਾ ਪ੍ਰਚਾਰ ਕਰਕੇ, ਲੋਕਾਂ ਨੂੰ ਪ੍ਰਮੇਸ਼ਵਰ ਦੀ ਵੱਲ ਅਗਵਾਈ ਕਰਦੇ ਸੀ। ਅਜਿਹੇ ਕਈ ਮੌਕੇ ਆਏ ਜਦੋਂ, ਉਨ੍ਹਾਂ ਦੇ ਕੋਲ ਰਾਤ ਨੂੰ ਸੜਕਾਂ ਅਤੇ ਗਲੀਆਂ ਵਿੱਚ ਰਹਿਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਪਰ, ਪਿੰਡਾਂ ਵਿੱਚ ਰਹਿੰਦੇ ਸਮੇਂ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਕੀ ਉਹ ਯਿਸੂ ਮਸੀਹ ਦੇ ਨਾਲ ਰਹਿ ਰਹੇ ਹਨ।

ਦੇਖੋ ਕੀ ਸੁਲੇਮੀਨ ਆਪਣੇ ਪ੍ਰੇਮੀ ਨੂੰ ਕਿਵੇਂ ਬੁਲਾਉਂਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ”(ਸਰੇਸ਼ਟ ਗੀਤ 7:11)। ਕੀ ਤੁਸੀਂ ਵੀ ਉਸਨੂੰ ਇਸੇ ਤਰ੍ਹਾਂ ਬੁਲਾਉਂਗੇ?

ਪਿੰਡਾਂ ਵਿੱਚ ਲੋਕ ਭੋਲੇ-ਭੋਲੇ ਹੁੰਦੇ ਹਨ; ਉਹ ਅਨਜਾਣ ਲੋਕਾਂ ਨੂੰ ਵੀ ਪਿਆਰ ਅਤੇ ਪ੍ਰਾਹੁਣਚਾਰੀ ਦਿਖਾਉਂਦੇ ਹਨ; ਉਹ ਘੱਟ ਪੜੇ ਲਿਖੇ ਲੋਕ ਹਨ; ਉਹ ਜੋ ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ ਉਸਨੂੰ ਪੂਰੀ ਤਰ੍ਹਾਂ ਨਾਲ ਸਵੀਕਾਰ ਕਰਦੇ ਹਨ। ਪਰ, ਹੁਣ ਤੱਕ ਉਹ ਝੂਠੀਆਂ ਮੰਨਤਾਂ ਅਤੇ ਹਨੇਰੇ ਵਿੱਚ ਜੀ ਰਹੇ ਹਨ। ਕੀ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਕਿ, ਆਪਣੇ ਸੱਜੇ ਅਤੇ ਖੱਬੇ ਹੱਥ ਦੇ ਵਿਚਕਾਰ ਦੇ ਅੰਤਰ ਨੂੰ ਜਾਣੇ ਬਿਨਾਂ ਜੀਣ ਵਾਲੇ ਇਨ੍ਹਾਂ ਸਾਰੇ ਲੋਕਾਂ ਨੂੰ ਪ੍ਰਮੇਸ਼ਵਰ ਦੀ ਵੱਲ ਲਿਆਉ?

ਜੇਕਰ ਯੂਨਾਹ ਦਾ ਇੱਕ ਉਪਦੇਸ਼ ਲੱਖਾਂ ਲੋਕਾਂ ਨੂੰ ਤੋਬਾ ਦੇ ਲਈ ਪ੍ਰੇਰਿਤ ਕਰ ਸਕਦਾ ਹੈ, ਤਾਂ ਲੱਖਾਂ ਪਿੰਡ ਜ਼ਰੂਰ ਹੀ ਤੁਹਾਡਾ ਸੰਦੇਸ਼ ਸੁਣ ਕੇ ਮਨ ਫਿਰਾਉਣਗੇ।

ਇੱਕ ਵਾਰ ਸ੍ਰੀ ਲੰਕਾ ਵਿੱਚ ਯੁੱਧ ਦੇ ਦੌਰਾਨ ਲੋਕ ਡਰੇ ਹੋਏ ਸੀ। ਜ਼ਿਆਦਾਤਰ ਪਿੰਡਾਂ ਵਿੱਚ ਬਿਜਲੀ ਕੁਨੈਕਸ਼ਨ ਤੱਕ ਨਹੀਂ ਸੀ। ਸੈਨਾ ਅਚਾਨਕ ਆਉਂਦੀ, ਅਤੇ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਲੈ ਜਾਂਦੀ। ਅੰਦੋਲਨ ਦੇ ਕੁੱਝ ਪ੍ਰਦਰਸ਼ਕ, ਜਵਾਨ ਲੜਕਿਆਂ ਨੂੰ ਜ਼ਬਰਦਸਤੀ ਆਪਣੇ ਸਮਰਥੱਕ ਦੇ ਵਜੋਂ ਯੁੱਧ ਵਿੱਚ ਲੜਨ ਦੇ ਲਈ ਲੈ ਜਾਂਦੇ ਸੀ। ਮਾਤਾ-ਪਿਤਾ ਸੰਘਰਸ਼ ਕਰਦੇ ਰਹੇ ਕਿਉਂਕਿ ਉਹ ਆਪਣੇ ਛੋਟੇ ਬੱਚਿਆਂ ਦੀ ਰੱਖਿਆ ਦੇ ਲਈ ਬੇਵੱਸ ਸੀ।

ਉਨ੍ਹਾਂ ਨੂੰ ਪ੍ਰਮੇਸ਼ਵਰ ਦੇ ਪਿਆਰ, ਸਹਾਇਤਾ ਅਤੇ ਸ਼ਰਨ ਦੇ ਬਾਰੇ ਪ੍ਰਚਾਰ ਕਰਨ ਦੇ ਲਈ ਜਿਆਦਾ ਲੋਕ ਨਹੀਂ ਸੀ। ਆਵਾਜਾਈ ਦੀ ਸੁਵਿਧਾ ਵੀ ਨਹੀਂ ਸੀ। ਕਈ ਮਿਸ਼ਨਰੀ ਜਿਹੜੇ ਉਨ੍ਹਾਂ ਪਿੰਡਾਂ ਵਿੱਚ ਪ੍ਰਮੇਸ਼ਵਰ ਦਾ ਕੰਮ ਕਰ ਰਹੇ ਸੀ, ਸ਼ਹਿਰਾਂ ਵਿੱਚ ਚਲੇ ਗਏ। ਕੁੱਝ ਦੂਸਰੇ ਮਿਸ਼ਨਰੀ ਪ੍ਰਮੇਸ਼ਵਰ ਦਾ ਕੰਮ ਕਰਨ ਦੇ ਲਈ ਵਿਦੇਸ਼ਾਂ ਵਿੱਚ ਚਲੇ ਗਏ। ਜ਼ਰਾ ਸੋਚੋ ਇਨ੍ਹਾਂ ਲੋਕਾਂ ਦੀ ਹਾਲਤ ਕਿੰਨੀ ਤਰਸਯੋਗ ਰਹੀ ਹੋਵੇਗੀ!

ਇਸ ਲਈ, ਹਰੇਕ ਕਲੀਸਿਯਾਵਾਂ ਨੂੰ ਪੇਂਡੂ ਸੇਵਕਾਈ ਨੂੰ ਮਹੱਤਵ ਦੇਣਾ ਚਾਹੀਦਾ ਹੈ। ਹਰੇਕ ਵਿਸ਼ਵਾਸੀ ਨੂੰ ਪਿੰਡਾਂ ਦਾ ਦੌਰਾ ਕਰਨਾ ਚਾਹੀਦਾ ਹੈ, ਯਿਸੂ ਦੇ ਨਾਲ ਰਹਿ ਕੇ ਹੋਰ ਉੱਥੇ ਪ੍ਰਮੇਸ਼ਵਰ ਦਾ ਕੰਮ ਕਰਨਾ ਚਾਹੀਦਾ ਹੈ, ਯਿਸੂ ਨੇ ਕਿਹਾ, “ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ…”(ਮੱਤੀ 24:14)। ਕੀ ਅਜਿਹਾ ਨਹੀਂ ਹੈ?

ਅਭਿਆਸ ਕਰਨ ਲਈ – “ਜਦ ਤੱਕ ਮੈਂ, ਦਬੋਰਾਹ, ਨਾ ਉੱਠੀ, ਜਦ ਤੱਕ ਮੈਂ ਇਸਰਾਏਲ ਵਿੱਚ ਮਾਂ ਬਣ ਕੇ ਨਾ ਉੱਠੀ”(ਨਿਆਂਈਆਂ ਦੀ ਪੋਥੀ 5:7)।

Article by elimchurchgospel

Leave a comment