ਜੁਲਾਈ 12 – ਜਿਸ ਦਿਸ਼ਾ ਤੋਂ ਸਹਾਇਤਾ ਆਉਂਦੀ ਹੈ!

“ਉੱਚਾ ਹੋਣਾ ਨਾ ਤਾਂ ਪੂਰਬ ਵੱਲੋਂ ਨਾ ਪੱਛਮ ਵੱਲੋਂ, ਅਤੇ ਨਾ ਉਜਾੜੋਂ ਆਉਂਦਾ ਹੈ”(ਜ਼ਬੂਰਾਂ ਦੀ ਪੋਥੀ 75:6)।

ਪਵਿੱਤਰ ਸ਼ਾਸਤਰ ਵਿੱਚ 150 ਜ਼ਬੂਰ ਹਨ। ਇਨ੍ਹਾਂ 150 ਜ਼ਬੂਰਾਂ ਵਿੱਚੋਂ 73 ਦਾਊਦ ਨੇ, 12 ਆਸਾਫ਼ ਨੇ, 11 ਕੋਰਹ ਦੇ ਬੱਚਿਆਂ ਨੇ, 2 ਸੁਲੇਮਾਨ ਨੇ, 1 ਮੂਸਾ ਨੇ ਅਤੇ 1 ਏਥਾਨ ਨੇ ਲਿਖਿਆ। 50 ਜ਼ਬੂਰ ਅਜਿਹੇ ਹਨ ਜਿਨ੍ਹਾਂ ਦੇ ਲੇਖਕ ਪਤਾ ਨਹੀਂ ਹੈ। ਜ਼ਬੂਰ ਸੰਤਾਂ ਦੇ ਮਨ ਅਤੇ ਉਨ੍ਹਾਂ ਦੇ ਦੁਆਰਾ ਪਾਏ ਗਏ ਸੱਚ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ।

ਜਦੋਂ ਦੁਸ਼ਮਣ ਇਸਰਾਏਲੀਆਂ ਦੇ ਵਿਰੁੱਧ ਦੋੜਦੇ ਹੋਏ ਆਏ, ਤਾਂ ਇਸਰਾਏਲੀਆਂ ਨੇ ਸੋਚਿਆ ਦੂਸਰੇ ਰਾਜ ਉਨ੍ਹਾਂ ਦੇ ਬਚਾਅ ਲਈ ਆਉਂਣਗੇ, ਇਸ ਗੱਲ ਦੀ ਬੇਸਬਰੀ ਨਾਲ ਉਡੀਕ ਕੀਤੀ। ਉਨ੍ਹਾਂ ਨੇ ਸੋਚਿਆ, ‘ਕੀ ਮਿਸਰ ਤੋਂ ਸਹਾਇਤਾ ਨਹੀਂ ਮਿਲੇਗੀ, ਜਿਹੜਾ ਪੂਰਬ ਵਿੱਚ ਸੀ, ਕੀ ਕੋਈ ਆਪਣੀ ਘੋੜਸਵਾਰ ਸੈਨਾ ਉਧਾਰ ਨਹੀਂ ਦੇਵੇਗਾ’ ਅਤੇ ਇਸੇ ਤਰ੍ਹਾਂ, ਕੋਈ ਵੀ ਉਨ੍ਹਾਂ ਦੀ ਸਹਾਇਤਾ ਦੇ ਲਈ ਅੱਗੇ ਨਹੀਂ ਆਇਆ। ਤੁਹਾਨੂੰ ਜਿਸ ਦਿਸ਼ਾ ਵਿੱਚ ਦੇਖਣਾ ਹੈ ਉਹ ਪੂਰਬ, ਪੱਛਮ, ਦੱਖਣ ਜਾਂ ਉੱਤਰ ਨਹੀਂ ਹੈ। ਅਜਿਹੇ ਵਿੱਚ ਸਹਾਇਤਾ ਦੇ ਲਈ ਕਿਸ ਦਿਸ਼ਾ ਵਿੱਚ ਦੇਖਣਾ ਹੋਵੇਗਾ?

ਦਾਊਦ ਕਹਿੰਦਾ ਹੈ, “ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ? ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ”(ਜ਼ਬੂਰਾਂ ਦੀ ਪੋਥੀ 121:1,2)। ਕੇਵਲ ਪ੍ਰਮੇਸ਼ਵਰ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਡੀ ਸਹਾਇਤਾ ਕਰ ਸਕਦੇ ਹਨ। ਸਹਾਇਤਾ ਦੇਣਾ ਉਸਦੇ ਹੱਥ ਵਿੱਚ ਹੈ, ਅਤੇ ਉਹ ਇਸ ਉਦੇਸ਼ ਦੇ ਲਈ ਇੱਕ ਵੱਡੇ ਸਮੂਹ ਜਾਂ ਕੁੱਝ ਲੋਕਾਂ ਦਾ ਇਸਤੇਮਾਲ ਕਰ ਸਕਦੇ ਹਨ।

ਜਦੋਂ ਮਿਦਯਾਨੀਆਂ ਨੇ ਇਸਰਾਏਲੀਆਂ ਦੇ ਵਿਰੁੱਧ ਵੱਡੀ ਗਿਣਤੀ ਵਿੱਚ ਚੜਾਈ ਕੀਤੀ, ਤਦ ਗਿਦਾਊਨ ਨੇ ਦੂਸਰੀਆਂ ਦਿਸ਼ਾਵਾਂ ਨੂੰ ਨਹੀਂ ਦੇਖਿਆ, ਪਰੰਤੂ ਪ੍ਰਮੇਸ਼ਵਰ ਦੀ ਵੱਲ ਨਜ਼ਰ ਕਰਕੇ ਪ੍ਰਮੇਸ਼ਵਰ ਉੱਤੇ ਭਰੋਸਾ ਰੱਖਿਆ। ਕਿਉਂਕਿ ਪ੍ਰਮੇਸ਼ਵਰ ਉਸਦੇ ਨਾਲ ਸੀ, ਉਹ ਤਿੰਨ ਸੌ ਯੋਧਿਆਂ ਦੇ ਇੱਕ ਛੋਟੇ ਸਮੂਹ ਦੇ ਨਾਲ ਮਿਦਯਾਨੀਆਂ ਦੀ ਵੱਡੀ ਸੈਨਾ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਯੋਗ ਸੀ।

ਇੱਕ ਦਿਨ, ਰਾਜਾ ਹਿਜ਼ਕੀਯਾਹ ਦੇ ਵਿਰੁੱਧ ਯੁੱਧ ਛਿੜ ਗਿਆ। ਅੱਸ਼ੂਰ ਦੀ ਸੈਨਾ ਦੇ ਸੈਨਾਪਤੀ ਸਨਹੇਰੀਬ ਨੇ ਰਾਜਾ ਹਿਜ਼ਕੀਯਾਹ ਨੂੰ ਇੱਕ ਭਿਆਨਕ ਪੱਤਰ ਭੇਜਿਆ ਸੀ। ਰਾਜਾ ਹਿਜ਼ਕੀਯਾਹ ਇੰਨੀ ਵੱਡੀ ਅੱਸ਼ੂਰ ਸੈਨਾ ਉੱਤੇ ਕਿਵੇਂ ਜਿੱਤ ਪ੍ਰਾਪਤ ਕਰ ਸਕਦਾ ਸੀ? ਉਹ ਪੂਰਬ ਜਾਂ ਪੱਛਮ ਦੀ ਵੱਲ ਨਹੀਂ ਮੁੜਿਆ, ਬਲਕਿ ਉਸਨੇ ਪ੍ਰਮੇਸ਼ਵਰ ਦੀ ਵੱਲ ਦੇਖਿਆ। ਪ੍ਰਮੇਸ਼ਵਰ ਨੇ ਆਪਣਾ ਦੂਤ ਭੇਜ ਕੇ ਉੱਤਰ ਦਿੱਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤਦ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਪੁਰਖ ਮਾਰ ਸੁੱਟੇ ਅਤੇ ਜਦ ਲੋਕ ਸਵੇਰ ਨੂੰ ਉੱਠੇ, ਤਾਂ ਵੇਖੋ, ਉੱਥੇ ਸਭ ਲੋਥਾਂ ਹੀ ਲੋਥਾਂ ਸਨ”(ਯਸਾਯਾਹ 37:36)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਤੁਸੀਂ ਵੀ ਕਈ ਸਮੱਸਿਆਵਾਂ ਵਿੱਚ ਫੱਸ ਸਕਦੇ ਹੋ। ਤੁਸੀਂ ਸੋਚ ਰਹੇ ਹੋਵੋਂਗੇ ਕੀ ਮੈਨੂੰ ਇਸ ਸਮੱਸਿਆ ਵਿੱਚੋਂ ਕੌਣ ਛੁਡਾਵੇਗਾ, ਕਿਸ ਨਾਲ ਸੰਪਰਕ ਕਰਾਂ,  ਕਿੱਥੋਂ ਉਧਾਰ ਲਵਾਂ ਅਤੇ ਕਿਸ ਅਧਿਕਾਰੀ ਦੀ ਤਲਾਸ਼ ਕਰਾਂ ਆਦਿ। ਪ੍ਰਮੇਸ਼ਵਰ ਨੇ ਤੁਹਾਡੇ ਨਾਲ ਕੀ ਵਾਆਦਾ ਕੀਤਾ ਹੈ? “ਜਿੱਤ ਨਾ ਪੂਰਬ ਵੱਲੋਂ ਨਾ ਪੱਛਮ ਵੱਲੋਂ ਨਾ ਉਜਾੜੋਂ। ਕੇਵਲ ਪ੍ਰਮੇਸ਼ਵਰ ਹੀ ਸਹਾਇਤਾ ਪ੍ਰਦਾਨ ਕਰਦਾ ਹੈ।”

ਅਭਿਆਸ ਕਰਨ ਲਈ – “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ”(1ਕੁਰਿੰਥੀਆਂ 15:57)।

Article by elimchurchgospel

Leave a comment