ਜੁਲਾਈ 10 – ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ!

“ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਪਰ ਯਹੋਵਾਹ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ”(ਜ਼ਬੂਰਾਂ ਦੀ ਪੋਥੀ 34:10)।

ਪ੍ਰਮੇਸ਼ਵਰ ਦੇ ਬੱਚਿਆਂ ਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੋਵੇਗੀ, ਜਦੋਂ ਯਿਸੂ ਮਸੀਹ, ਜਿਹੜੇ ਭਲੇ ਕੰਮ ਕਰਦੇ ਹਨ, ਉਨ੍ਹਾਂ ਦੇ ਨਾਲ ਹਨ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, “ਕਿਸੇ ਚੰਗੀ ਵਸਤੂ ਦੀ ਘਾਟ ਨਹੀਂ ਹੋਵੇਗੀ”, ਇਹ ਸਮਝਾਉਣ ਦੇ ਲਈ, ਸ਼ੇਰ ਅਤੇ ਸ਼ੇਰ ਦੇ ਬੱਚਿਆਂ ਨੂੰ ਦਿਖਾਉਂਦਾ ਹੈ। ਸ਼ੇਰ ਦੇ ਬੱਚਿਆਂ ਨੂੰ ਇੱਕ ਹੀ ਚੰਗੀ ਚੀਜ਼ ਚਾਹੀਦੀ ਹੈ, ਉਹ ਹੈ ਭੋਜਨ। ਜਿਵੇਂ ਹੀ ਸ਼ੇਰਾ ਦੇ ਮਾਤਾ ਪਿਤਾ ਉਨ੍ਹਾਂ ਦੇ ਲਈ ਭੋਜਨ ਲਿਆਉਂਦੇ ਹਨ, ਉਸੇ ਤਰ੍ਹਾਂ ਹੀ ਉਹ ਬੱਚੇ ਉਸ ਨੂੰ ਖਾਂਦੇ ਹਨ ਅਤੇ ਅਨੰਦ ਨਾਲ ਵੱਧਦੇ ਹਨ।

ਸ਼ੇਰ ਜੰਗਲ ਦਾ ਰਾਜਾ ਹੈ ਅਤੇ ਉਹ ਕਦੇ ਪਿੱਛੇ ਨਹੀਂ ਰਹਿੰਦਾ। ਕੋਈ ਵੀ ਜਾਨਵਰ ਉਸਦੇ ਖਿਲਾਫ਼ ਯੁੱਧ ਨਹੀਂ ਕਰ ਸਕਦਾ ਹੈ ਅਤੇ ਨਾ ਜਿੱਤ ਸਕਦਾ ਹੈ। ਉਹ ਤੇਜ਼, ਮਜ਼ਬੂਤ ਅਤੇ ਹਮੇਸ਼ਾਂ ਜੇਤੂ ਹੁੰਦਾ ਹੈ। ਕਦੇ-ਕਦੇ, ਇਹ ਰਾਜਾ ਵੀ ਆਪਣੇ ਬੱਚਿਆਂ ਦੇ ਲਈ ਭੋਜਨ ਲਿਆਉਣ ਵਿੱਚ ਅਸਫ਼ਲ ਹੋ ਜਾਂਦਾ ਹੈ ਅਤੇ ਉਸ ਸਮੇਂ ਉਸਦੇ ਬੱਚਿਆਂ ਨੂੰ ਭੁੱਖ ਅਤੇ ਭੋਜਨ ਦੀ ਘਾਟ ਨਾਲ ਪੀੜਿਤ ਹੋਣਾ ਪੈਂਦਾ ਹੈ।

ਪਰ, ਸਾਡੇ ਪ੍ਰਭੂ ਯਿਸੂ ਮਸੀਹ ਨੂੰ ਦੇਖੋ। ਉਹ ਵੀ ਇੱਕ ਸ਼ੇਰ ਹੈ। ਉਹ ਯਹੂਦਾਹ ਦੇ ਰਾਜਾ ਸ਼ੇਰ ਹਨ, ਉਹ ਆਪਣੇ ਬੱਚਿਆਂ ਦੇ ਲਈ ਸਭ ਭਲੇ ਕੰਮ ਕਰਦੇ ਹਨ। ਜਿਹੜੇ ਉਸਨੂੰ ਲੱਭਦੇ ਹਨ ਉਨ੍ਹਾਂ ਨੂੰ ਕਿਸੇ ਚੰਗੀ ਵਸਤੂ ਦੀ ਘਾਟ ਨਹੀਂ ਹੋਵੇਗੀ।

ਮੇਰੇ ਪਿਤਾ ਚੇਨੱਈ ਸ਼ਹਿਰ ਵਿੱਚ ਲੱਗਭਗ ਇੱਕ ਸਾਲ ਤੋਂ ਬਿਨਾਂ ਨੌਕਰੀ ਦੇ ਸੰਘਰਸ਼ ਕਰ ਰਹੇ ਸੀ। ਉਹ ਸੜਕਾਂ ਉੱਤੇ ਚੱਲਦੇ ਹੋਏ ਅਤੇ ਹੰਝੂਆਂ ਦੇ ਨਾਲ ਪ੍ਰਾਰਥਨਾ ਕਰਦੇ ਹੋਏ ਕਹਿੰਦੇ, “ਪ੍ਰਮੇਸ਼ਵਰ, ਇਸ ਸ਼ਹਿਰ ਵਿੱਚ ਚੰਗੀਆਂ-ਚੰਗੀਆਂ ਨੌਕਰੀਆਂ ਪਾ ਕੇ ਬਹੁਤ ਸਾਰੇ ਦੂਸਰੀਆਂ ਕੌਮਾ ਵਾਲੇ ਲੋਕ ਖੁਸ਼ ਹਨ। ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਨਹੀਂ ਜਾਣਦੇ ਉਨ੍ਹਾਂ ਨੇ ਵੀ ਮੁੱਖ ਜਗ੍ਹਾਵਾਂ ਨੂੰ ਪਾ ਲਿਆ ਹੈ। ਤੁਸੀਂ ਮੈਨੂੰ ਇੱਕ ਚੰਗੀ ਨੌਕਰੀ ਕਿਉਂ ਨਹੀਂ ਦਿੰਦੇ? ਤੁਸੀਂ ਮੇਰੀ ਉੱਨਤੀ ਕਿਉਂ ਨਹੀਂ ਕਰਦੇ?” ਉਸ ਸਮੇਂ ਪ੍ਰਮੇਸ਼ਵਰ ਨੇ ਉਸਨੂੰ ਇਹ ਵਚਨ ਯਾਦ ਕਰਵਾਇਆ (ਜ਼ਬੂਰਾਂ ਦੀ ਪੋਥੀ 34:10)। ਕੀ ਉਸਨੂੰ ਕਦੇ ਕਿਸੇ ਚੰਗੀ ਵਸਤੂ ਦੀ ਘਾਟ ਨਹੀਂ ਹੋਵੇਗੀ?

ਲਿਖਿਆ ਹੈ, ਕਿ ਜਿਹੜੇ ਲੋਕ ਯਹੋਵਾਹ ਨੂੰ ਲੱਭਦੇ ਹਨ ਉਨ੍ਹਾਂ ਨੂੰ ਕਿਸੇ ਚੰਗੀ ਵਸਤੂ ਦੀ ਘਾਟ ਨਹੀਂ ਹੋਵੇਗੀ। ਇਸ ਲਈ, ਮੇਰੇ ਪਿਤਾ ਨੇ ਵਰਤ ਅਤੇ ਪ੍ਰਾਰਥਨਾ ਦੇ ਦੁਆਰਾ ਪ੍ਰਮੇਸ਼ਵਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪ੍ਰਮੇਸ਼ਵਰ ਨੇ ਉਸਦੀ ਪ੍ਰਾਰਥਨਾ ਸੁਣੀ ਅਤੇ ਉਸਨੂੰ ਇੱਕ ਚੰਗੀ ਨੌਕਰੀ ਨਾਲ ਬਰਕਤ ਦਿੱਤੀ। ਮੇਰੇ ਪਿਤਾ ਨੂੰ ਉਸਦੀਆਂ ਉਮੀਦਾਂ ਤੋਂ ਜਿਆਦਾ ਉੱਚਾ ਉਠਾਇਆ ਅਤੇ ਬਰਕਤਾਂ ਦਿੱਤੀਆਂ।

ਕੀ ਤੁਸੀਂ ਪ੍ਰਮੇਸ਼ਵਰ ਨੂੰ ਲੱਭਣ ਦੇ ਲਈ ਆਪਣਾ ਦਿਲ ਮੋੜੋਂਗੇ? ਕੀ ਤੁਸੀਂ ਪਹਿਲਾਂ ਪ੍ਰਮੇਸ਼ਵਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਦੀ ਖੋਜ ਕਰੋਂਗੇ? ਕੀ ਤੁਸੀਂ ਉਸਦਾ ਸੁਨਹਿਰਾ ਚਿਹਰਾ ਦੇਖਣ ਅਤੇ ਉਸਦੀ ਹੌਲੀ ਆਵਾਜ਼ ਸੁਣਨ ਦੇ ਲਈ ਬੇਸਬਰ ਹੋਵੋਂਗੇ? ਪ੍ਰਮੇਸ਼ਵਰ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹੋਏ ਕਹਿੰਦੇ ਹਨ, “ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ”(ਜ਼ਕਰਯਾਹ 9:12)।

ਸਾਡੇ ਪ੍ਰਮੇਸ਼ਵਰ ਉਹ ਹੈ ਜਿਹੜੇ ਸਾਡੇ ਲਈ ਭਲੇ ਕੰਮ ਕਰਦੇ ਹਨ। ਪ੍ਰਮੇਸ਼ਵਰ ਦੀਆਂ ਭਲੀਆਂ ਗੱਲਾਂ ਦੇ ਬਾਰੇ ਸੋਚਦੇ ਸਮੇਂ ਇਹ ਕਦੇ ਨਾ ਸੋਚੋ ਕਿ ਇਹ ਕੇਵਲ ਸੰਸਾਰਿਕ ਬਰਕਤਾਂ ਨਾਲ ਸੰਬੰਧਿਤ ਹਨ। ਪ੍ਰਮੇਸ਼ਵਰ ਤੋਂ ਪ੍ਰਾਪਤ ਭਲੀਆਂ ਚੀਜ਼ਾਂ ਵਿੱਚੋਂ ਇੱਕ ਮੁਕਤੀ ਹੈ। ਇਸੇ ਤਰ੍ਹਾਂ, ਉਹ ਤੁਹਾਨੂੰ ਭਲੀਆਂ ਵਸਤੂਆਂ ਜਿਵੇਂ ਪਵਿੱਤਰ ਆਤਮਾ ਵੀ ਦਿੰਦੇ ਹਨ।

ਅਭਿਆਸ ਕਰਨ ਲਈ – “…ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿੰਨੀਆਂ ਵਧੇਰੇ ਚੰਗੀਆਂ ਵਸਤੂਆਂ ਕਿਉਂ ਨਾ ਦੇਵੇਗਾ?”(ਮੱਤੀ 7:11)।

Article by elimchurchgospel

Leave a comment