ਅਗਸਤ 29 – “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ”(ਮੱਤੀ 28:19)।

“ਚੇਲੇ ਬਣਾਉ” ਆਖਰੀ ਹੁਕਮ ਸੀ ਜਿਸਨੂੰ ਪ੍ਰਭੂ ਨੇ ਸਵਰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਦਿੱਤਾ ਸੀ। ਸਾਡੇ ਲਈ ਵੀ ਇਹ ਹੀ ਹੁਕਮ ਪਰਮੇਸ਼ੁਰ ਨੇ ਦਿੱਤਾ ਹੈ। ਹਾਂ। ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਚੇਲਿਆਂ ਦੀ ਗਿਣਤੀ ਵਧਣੀ ਚਾਹੀਦੀ ਹੈ। ਉਹ ਚੇਲੇ ਸਾਰੀ ਦੁਨੀਆਂ ਵਿੱਚ ਭਰ ਜਾਣ। ਕਿਸੇ ਇਨਸਾਨ ਨੂੰ ਮਸੀਹੀ ਬਣਾਉਣਾ ਸੌਖਾ ਹੈ, ਪਰ ਉਸਨੂੰ ਚੇਲਾ ਬਣਾਉਣਾ ਥੋੜਾ ਮੁਸ਼ਕਲ ਹੈ।

ਯਿਸੂ ਮਸੀਹ ਨੇ ਚੇਲੇ ਬਣਾਉਣ ਦੀ ਰਚਨਾ ਕੀਤੀ। ਉਸਨੇ ਇਹ ਕਹਿ ਕੇ ਬੁਲਾਇਆ, “ਮੇਰੇ ਪਿੱਛੇ ਚੱਲੋ।” ਉਸਨੇ ਆਪਣੇ ਜੀਵਨ ਦੇ ਦੁਆਰਾ ਚੇਲਿਆਂ ਨੂੰ ਬਣਾਇਆ ਜਿਹੜੇ ਪੂਰੇ, ਆਦਰਸ਼ ਅਤੇ ਪਵਿੱਤਰ ਸੀ। ਉਸਨੇ ਉਨ੍ਹਾਂ ਨੂੰ ਪ੍ਰਾਰਥਨਾ ਕਿਵੇਂ ਕਰਨਾ ਹੈ, ਸਿਖਾਇਆ ਅਤੇ ਉਹਨਾਂ ਨੂੰ ਪ੍ਰਭੂ ਪ੍ਰਾਰਥਨਾ ਵੀ ਸਿਖਾਈ। ਇੰਨਾ ਹੀ ਨਹੀਂ। ਉਸਨੇ ਗਥਸਮਨੀ ਬਾਗ਼ ਵਿੱਚ ਪ੍ਰਾਰਥਨਾ ਕੀਤੀ ਅਤੇ ਆਪਣੇ ਪ੍ਰਾਰਥਨਾ ਪੂਰਨ ਜੀਵਨ ਨੂੰ ਉਸਦੇ ਲਈ ਇੱਕ ਆਦਰਸ਼ ਬਣਾਇਆ। ਉਸਨੇ ਉਨ੍ਹਾਂ ਨੂੰ ਸਿਖਾਇਆ ਕਿ ਪਵਿੱਤਰਤਾ ਕੀ ਹੈ। ਉਸਨੇ ਇੱਕ ਬੇਦਾਗ ਜੀਵਨ ਬਤੀਤ ਕੀਤਾ ਅਤੇ ਇਸ ਤਰ੍ਹਾਂ ਇੱਕ ਪਵਿੱਤਰ ਜੀਵਨ ਜੀਉਣ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਜੋ ਉਸਨੂੰ ਪਾਲਣ ਕਰਨ ਦੇ ਯੋਗ ਬਣਾਉਂਦੀ ਹੈ। ਉਸ ਨੇ ਉਨ੍ਹਾਂ ਨੂੰ ਪਿਆਰ ਦੇ ਬਾਰੇ ਸਿਖਾਇਆ। ਉਸਨੇ ਆਪਣੇ ਪੂਰੇ ਪਿਆਰ ਨੂੰ ਕਲਵਰੀ ਦੀ ਸਲੀਬ ਉੱਤੇ ਵਹਾ ਦਿੱਤਾ ਅਤੇ ਆਪਣੇ ਪਿਆਰ ਦੀ ਮਹਾਨਤਾ ਨੂੰ ਪ੍ਰਗਟ ਕੀਤਾ।

ਅੱਜ, ਪ੍ਰਮੇਸ਼ਵਰ ਦੇ ਸੇਵਕਾਂ ਦੇ ਰੂਪ ਵਿੱਚ ਕਈ ਪ੍ਰਚਾਰਕ ਅਤੇ ਪਾਸਟਰ ਹਨ, ਪਰ ਉਨ੍ਹਾਂ ਸਾਰਿਆਂ ਦੇ ਵਿੱਚੋਂ, ਜਿਸਨੂੰ ਸਾਡਾ ਦਿਲ ਪਿਆਰ ਕਰਦਾ ਹੈ, ਉਹ ਹੈ ਜੋ ਸਾਨੂੰ ਇੱਕ ਪਿਤਾ ਜਾਂ ਭਰਾ ਦੀ ਤਰ੍ਹਾਂ ਪਿਆਰ ਕਰਦਾ ਹੈ ਅਤੇ ਇੱਕ ਆਦਰਸ਼ ਜੀਵਨ ਨੂੰ ਜੀਉਂਦਾ ਹੈ। ਅਣਗਿਣਤ ਸਿੱਖਿਆਵਾਂ ਤੋਂ ਜ਼ਿਆਦਾ, ਜਿਸ ਦੇ ਲਈ ਸਾਡਾ ਦਿਲ ਤਰਸਦਾ ਹੈ, ਉਹ ਹੈ ਇੱਕ ਅਜਿਹਾ ਆਗੂਆ, ਜਿਹੜਾ ਗਵਾਹੀ ਦੇ ਜੀਵਨ ਦੀ ਅਗਵਾਈ ਕਰੇ। ਇਸ ਲਈ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਮਸੀਹੀ ਨਹੀਂ ਬਲਕਿ ਚੇਲੇ ਬਣਨ ਦਾ ਹੁਕਮ ਦਿੱਤਾ। ਜਦੋਂ ਯਿਸੂ ਮਸੀਹ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਤਾਂ ਉਸਨੇ ਬਾਰਾਂ ਚੇਲਿਆਂ ਨੂੰ ਚੁਣਿਆ ਅਤੇ ਕੁਝ ਸਮੇਂ ਬਾਅਦ ਇਹ ਸੱਤਰ ਹੋ ਗਏ। ਫਿਰ ਇਹ ਗਿਣਤੀ ਵੱਧ ਕੇ ਇੱਕ ਸੋ ਵੀਹ ਹੋ ਗਈ। ਬਾਅਦ ਵਿੱਚ ਇਹ ਚੇਲੇ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਫੈਲਣ ਲੱਗੇ (ਰਸੂਲਾਂ ਦੇ ਕਰਤੱਬ 6:7)।

ਚੇਲਿਆਂ ਨੂੰ ਵਧਾਉਣ ਦੇ ਲਈ ਪਵਿੱਤਰ ਸ਼ਾਸਤਰ ਨੂੰ ਫੈਲਾਉਣਾ ਹੋਵੇਗਾ। ਚੇਲਿਆਂ ਦਾ ਨਿਰਮਾਣ ਸਿਰਫ ਪਵਿੱਤਰ ਸ਼ਾਸਤਰ ਦੇ ਆਧਾਰ ਉੱਤੇ ਆਦਰਸ਼ ਜੀਵਨ ਨੂੰ ਜੀਣ ਨਾਲ ਹੀ ਕੀਤਾ ਜਾ ਸਕਦਾ ਹੈ। ਚੇਲੇ ਇੱਕ ਅਜਿਹਾ ਮਹਿਲ ਹਨ, ਜਿਸਦੀ ਨੀਂਹ ਯਿਸੂ ਮਸੀਹ ਰੂਪੀ ਨਾਸ ਨਾ ਹੋਣ ਵਾਲੇ ਬੀਜ ਉੱਤੇ ਆਧਾਰਿਤ ਹੈ, ਅਤੇ ਸਿਰਫ ਇਹ ਹੀ ਉਹ ਜੀਵਨ ਦਾ ਸ਼ਾਸਤਰ ਹੈ, ਜਿਹੜਾ ਹਮੇਸ਼ਾ ਚੱਲੇਗਾ।

ਪੌਲੁਸ ਦੁਆਰਾ ਬਣਾਏ ਗਏ ਚੇਲਿਆਂ ਵਿੱਚੋਂ, ਰਸੂਲ, ਤਿਮੋਥਿਉਸ ਅਤੇ ਤੀਤੁਸ ਬਹੁਤ ਖ਼ਾਸ ਹਨ। ਤਿਮੋਥਿਉਸ ਨੂੰ ਲਿਖਦੇ ਸਮੇਂ, ਉਸਨੇ ਉਸਨੂੰ “ਤਿਮੋਥਿਉਸ, ਇੱਕ ਮਸੀਹੀ” ਦੇ ਰੂਪ ਵਿੱਚ ਸੰਬੋਧਿਤ ਨਹੀਂ ਕੀਤਾ, ਬਲਕਿ ਉਸਨੂੰ “ਤਿਮੋਥਿਉਸ ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ”(1 ਤਿਮੋਥਿਉਸ 1:2) ਅਜਿਹਾ ਸੰਬੋਧਿਤ ਕਰਦਾ ਹੈ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਪ੍ਰਮੇਸ਼ਵਰ ਦੇ ਲਈ ਚੇਲੇ ਬਣਾਉਂਦੇ ਹੋ, ਤਾਂ ਤੁਹਾਨੂੰ ਇਸਨੂੰ ਪਿਆਰ ਨਾਲ ਕਰਨਾ ਹੋਵੇਗਾ ਅਤੇ ਮਹਿਸੂਸ ਕਰਨਾ ਹੋਵੇਗਾ ਕਿ ਉਹ ਤੁਹਾਡੇ ਆਤਮਿਕ ਬੱਚੇ ਹਨ!

ਅਭਿਆਸ ਕਰਨ ਲਈ – “ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਂਗੇ ਤਾਂ ਸਾਰੇ ਲੋਕ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ”(ਯੂਹੰਨਾ ਦੀ ਇੰਜੀਲ 13:35)।

Article by elimchurchgospel

Leave a comment