ਅਗਸਤ 27 – ਪਰਮੇਸ਼ੁਰ ਦੇ ਮੁੱਖੜੇ ਦੀ ਚਮਕ!

“ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁਝ ਭਲਿਆਈ ਵਿਖਾਵੇਗਾ? ਹੇ ਯਹੋਵਾਹ, ਆਪਣੇ ਮੁੱਖੜੇ ਨੂੰ ਸਾਡੇ ਉੱਤੇ ਚਮਕਾ”(ਜ਼ਬੂਰਾਂ ਦੀ ਪੋਥੀ 4:6)।

ਸਾਡੇ ਕੋਲ ਇੱਕ ਅਜਿਹੇ ਪ੍ਰਮੇਸ਼ਵਰ ਹਨ ਜਿਹੜੇ ਸਾਨੂੰ ਸਾਰੀਆਂ ਚੰਗੀਆਂ ਚੀਜ਼ਾਂ ਸੰਪੂਰਨ ਰੂਪ ਨਾਲ ਦਿੰਦੇ ਹਨ। ਸਾਨੂੰ ਸੰਸਾਰਿਕ ਲੋਕਾਂ ਦੀ ਤਰ੍ਹਾ ਇਹ ਕਹਿੰਦੇ ਹੋਏ ਵਿਰਲਾਪ ਕਰਨ ਦੀ ਜ਼ਰੂਰਤ ਨਹੀਂ ਹੈ, “ਕੌਣ ਸਾਡੇ ਲਈ ਭਲਿਆਈ ਕਰੇਗਾ?”

ਪ੍ਰਮੇਸ਼ਵਰ ਤੁਹਾਡੇ ਲਈ ਇੱਕ ਚਰਵਾਹੇ ਦੇ ਰੂਪ ਵਿੱਚ ਰਹਿੰਦੇ ਹਨ। ਕਿਉਂਕਿ ਤੁਸੀਂ ਉਸਦੀ ਭੇਡ ਹੋ, ਇਸ ਲਈ ਤੁਹਾਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਹੈ। ਤੁਹਾਨੂੰ ਕਦੇ ਵੀ ਝੁਕਣਾ ਨਹੀਂ ਪਵੇਗਾ। ਯਿਰਮਿਯਾਹ ਨਬੀ ਕਹਿੰਦਾ ਹੈ, “ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ”(ਯਿਰਮਿਯਾਹ 10:10)।

ਧੰਨ ਹੈ ਉਹ, ਜਿਸਦੀ ਪਨਾਹ ਪ੍ਰਮੇਸ਼ਵਰ ਹੈ, ਉਹ ਜਿਹੜੇ ਉਸਦੇ ਪਿਆਰ ਦਾ ਸਵਾਦ ਚੱਖਦੇ ਹਨ, ਜਿਹੜੇ ਪੂਰੀ ਤਰ੍ਹਾਂ ਨਾਲ ਉਸਦੇ ਰਾਹ ਉੱਤੇ ਚੱਲਦੇ ਹਨ ਅਤੇ ਜੋ ਪ੍ਰਮੇਸ਼ਵਰ ਦੇ ਮੁੱਖੜੇ ਦੀ ਚਮਕ ਨਾਲ ਚਮਕਦੇ ਹਨ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ ਉਹ ਲੋਕਾਂ ਨੂੰ ਪਰਬਤ ਉੱਤੇ ਸੱਦਣਗੇ, ਉੱਥੇ ਉਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, ਕਿਉਂ ਜੋ ਉਹ ਸਮੁੰਦਰਾਂ ਦੀ ਬਹੁਤਾਇਤ ਤੋਂ, ਅਤੇ ਰੇਤ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਤੋਂ ਲਾਭ ਉਠਾਉਣਗੇ”(ਬਿਵਸਥਾ ਸਾਰ 33:19)।

ਪ੍ਰਮੇਸ਼ਵਰ ਜੋ ਆਪਣੇ ਬੱਚਿਆਂ ਨੂੰ ਖਵਾ ਕੇ ਸੰਤੁਸ਼ਟ ਕਰਦੇ ਹਨ, ਉਹ ਹੈ ਜਿਹੜੇ ਸਮੁੰਦਰਾਂ ਦੀ ਬਹੁਤਾਇਤ ਤੋਂ ਧਰਤੀ ਦੀਆਂ ਬਰਕਤਾਂ ਦੇ ਨਾਲ ਦੇਣਗੇ। ਉਹ ਲੋਕਾਂ ਨੂੰ ਰੇਤ ਵਿੱਚ ਲੁਕੇ ਖ਼ਜ਼ਾਨੇ ਵਿੱਚ ਹਿੱਸਾ ਵੰਡਣ ਦੀ ਆਗਿਆ ਵੀ ਦਿੰਦੇ ਹਨ। ਉਸਨੇ ਉਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਤੋ ਲੁਕਾਇਆ ਹੈ, ਪਰ ਉਹ ਆਪਣੇ ਬੱਚਿਆਂ ਨੂੰ ਕਿਰਪਾ ਨਾਲ ਦਿੰਦੇ ਹਨ।

19ਵੀ ਅਤੇ 20ਵੀ ਸਦੀ ਵਿੱਚ ਕੀਤੀਆਂ ਗਈਆਂ ਜ਼ਿਆਦਾਤਰ ਖੋਜਾਂ ਮਸੀਹੀ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਸੀ। ਉਹ ਪ੍ਰਮੇਸ਼ਵਰ ਦੇ ਲੋਕ ਸੀ ਅਤੇ ਜਦੋਂ ਉਨ੍ਹਾਂ ਨੇ ਪ੍ਰਾਰਥਨਾ ਦੇ ਨਾਲ ਪ੍ਰਮੇਸ਼ਵਰ ਤੋਂ ਸਹਾਇਤਾ ਮੰਗੀ, ਤਾਂ ਉਸਨੇ ਉਨ੍ਹਾਂ ਉੱਤੇ ਲੁਕੀਆਂ ਹੋਈਆਂ ਗੱਲਾਂ ਨੂੰ ਪ੍ਰਗਟ ਕੀਤਾ। ਜਦੋਂ ਕੋਈ ਉਸ ਉੱਤੇ ਆਪਣਾ ਵਿਸ਼ਵਾਸ ਰੱਖਦਾ ਹੈ ਅਤੇ ਜਦੋਂ ਕੋਈ ਖੁੱਲੇ ਦਿਲ ਨਾਲ ਉਸ ਤੋਂ ਮੰਗਦਾ ਹੈ, ਤਾਂ ਪ੍ਰਮੇਸ਼ਵਰ ਗਿਆਨ ਅਤੇ ਬੁੱਧੀ ਦੇ ਖ਼ਜ਼ਾਨੇ ਤੋਂ ਤੁਹਾਨੂੰ ਬੇਸ਼ੁਮਾਰ ਰੂਪ ਤੋਂ ਦੇ ਕੇ ਤੁਹਾਨੂੰ ਆਸੀਸਿਤ ਕਰਦੇ ਹਨ।

ਦੁਨੀਆਂ ਵਿੱਚ ਸਭ ਤੋ ਪਹਿਲਾਂ ਅਮਰੀਕਾ ਦੇ ਵਿਗਿਆਨੀ ਰਾਕੇਟ ਨਾਲ ਚੰਦਰਮਾ ਦੀ ਯਾਤਰਾ ਕਰਨ ਵਾਲੇ ਅਤੇ ਉੱਥੇ ਪੈਰ ਰੱਖਣ ਵਾਲੇ ਪਹਿਲੇ ਵਿਅਕਤੀ ਸੀ। ਉਹ ਪੁਲਾੜ ਯਾਤਰੀ ਬਾਈਬਲ ਨੂੰ ਆਪਣੇ ਨਾਲ ਪੁਲਾੜ ਵਿੱਚ ਲੈ ਕੇ ਜਾਣਾ ਨਹੀਂ ਭੁੱਲੇ। ਇਸ ਲਈ ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ਇਤਿਹਾਸ ਵਿੱਚ ਬੇਮਿਸਾਲ ਪ੍ਰਸਿੱਧੀ ਦਿਵਾਈ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਕੀ ਤੁਹਾਡੇ ਵਿੱਚ ਬੁੱਧੀ, ਗਿਆਨ ਅਤੇ ਅਕਲ ਦੀ ਕਮੀ ਹੈ? ਅੱਜ ਹੀ ਪ੍ਰਮੇਸ਼ਵਰ ਦੇ ਵੱਲ ਦੇਖੋ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ”(ਯਾਕੂਬ ਦੀ ਪੱਤ੍ਰੀ 1:5)।

ਅਭਿਆਸ ਕਰਨ ਲਈ – “ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ”(ਯਾਕੂਬ ਦੀ ਪੱਤ੍ਰੀ 1:4)।

Article by elimchurchgospel

Leave a comment