ਅਗਸਤ 24 – ਖੋਲ੍ਹਿਆ ਜਾਵੇਗਾ!

“ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਵਰ੍ਹਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ…”(ਬਿਵਸਥਾ ਸਾਰ 28:12)।

ਪਵਿੱਤਰ ਸ਼ਾਸਤਰ ਵਿੱਚ ਬਿਵਸਥਾ ਸਾਰ ਦੇ 28 ਵੇ ਅਧਿਆਏ ਵਿੱਚ, ਪਹਿਲੇ 14 ਵਚਨ ਬਰਕਤਾਂ ਨਾਲ ਭਰੇ ਹਨ। ਜੇਕਰ ਤੁਸੀਂ ਆਪਣੇ ਪ੍ਰਮੇਸ਼ਵਰ ਯਹੋਵਾਹ ਦੇ ਵਚਨਾਂ ਨੂੰ ਯਤਨ ਨਾਲ ਮੰਨੋਗੇ ਤਾਂ ਇਹ ਸਭ ਵਾਅਦੇ ਤੁਹਾਡੇ ਜੀਵਨ ਵਿੱਚ ਪੂਰੇ ਹੋਣਗੇ। ਪਵਿੱਤਰ ਸ਼ਾਸਤਰ ਦੇ ਇਸ ਭਾਗ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਮੁੱਖ ਬਰਕਤਾਂ ਵਿੱਚੋਂ ਇੱਕ ਹੈ “ਪ੍ਰਭੂ ਤੁਹਾਡੇ ਲਈ ਆਪਣੇ ਅਕਾਸ਼ ਦੇ ਭੰਡਾਰਾਂ ਨੂੰ ਖੋਲ੍ਹਣਗੇ।”

ਮੰਨ ਲਓ ਕੀ ਤੁਸੀਂ ਕਿਸੇ ਦਿਆਲੂ ਅਤੇ ਧਨੀ ਵਿਅਕਤੀ ਤੋਂ ਮਦਦ ਮੰਗਣ ਜਾ ਰਹੇ ਹੋ। ਉਹ ਤੁਹਾਨੂੰ ਮਦਦ ਦੇ ਰੂਪ ਵਿੱਚ ਕੁੱਝ ਚੰਗੇ ਪੈਸੇ ਦੇ ਸਕਦਾ ਹੈ। ਜੇਕਰ ਉਹ ਜ਼ਿਆਦਾ ਦਿਆਲੂ ਹੈ, ਤਾਂ ਉਹ ਤੁਹਾਨੂੰ ਸੋਨਾ ਜਾਂ ਚਾਂਦੀ ਵਰਗੀ ਕੀਮਤੀ ਵਸਤੂਆਂ ਵੀ ਦੇ ਸਕਦਾ ਹੈ।

ਪਰ ਯਿਸੂ ਮਸੀਹ, ਜਿਹੜੇ ਦੂਸਰੇ ਸਾਰੇ ਦਿਆਲੂ ਪ੍ਰਭੂਆਂ ਵਿੱਚ ਸਭ ਤੋਂ ਦਿਆਲੂ ਹਨ, ਜਿਹੜੇ ਦਯਾ ਦੇ ਧਨੀ ਹਨ ਅਤੇ ਜਿਹੜੇ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੇ ਦੂਰ ਨਹੀਂ ਕਰਦੇ ਹਨ, ਉਹ ਤੁਹਾਡੇ ਲਈ ਆਪਣਾ ਸਵਰਗ ਦਾ ਚੰਗਾ ਖ਼ਜ਼ਾਨਾ ਖੋਲ੍ਹ ਦੇਣਗੇ। ਤਦ ਤੁਹਾਡੇ ਦੇਸ਼ ਵਿੱਚ ਉਚਿੱਤ ਸਮੇਂ ਤੇ ਮੀਂਹ ਪਵੇਗਾ।

ਜੇਕਰ ਤੁਸੀਂ ਚਾਹੁੰਦੇ ਹੋ ਕੀ ਪ੍ਰਮੇਸ਼ਵਰ ਤੁਹਾਡੇ ਲਈ ਸਵਰਗ ਖੋਲ੍ਹ ਦੇਣ, ਤਾਂ ਤੁਹਾਨੂੰ ਵੀ ਆਪਣਾ ਦਿਲ ਖੋਲ੍ਹਣਾ ਹੋਵੇਗਾ ਜਦੋਂ ਗਰੀਬ ਮਦਦ ਦੇ ਲਈ ਚੀਕੇਗਾ। ਤੁਹਾਨੂੰ ਉਨ੍ਹਾਂ ਲੋਕਾਂ ਦੀ ਦਿਆਲਤਾ ਨਾਲ ਮਦਦ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਬੇਸਹਾਰਾ ਹਨ ਅਤੇ ਜਿਹੜੇ ਗਰੀਬੀ ਵਿੱਚ ਪੀੜਿਤ ਹਨ। ਜੇਕਰ ਤੁਸੀਂ ਗਰੀਬਾਂ ਦੁਆਰਾ ਕੀਤੀ ਗਈ ਸਹਾਇਤਾ ਦੀ ਪੁਕਾਰ ਦੇ ਲਈ ਆਪਣੇ ਕੰਨ ਬੰਦ ਕਰ ਲੈਂਦੇ ਹੋ, ਤਾਂ ਪ੍ਰਮੇਸ਼ਵਰ ਵੀ ਆਪਣੇ ਕੰਨ ਬੰਦ ਕਰ ਲੈਣਗੇ, ਜਦੋਂ ਤੁਸੀਂ ਉਸਨੂੰ ਪੁਕਾਰੋਂਗੇ।

ਪ੍ਰਮੇਸ਼ਵਰ ਦੇ ਇੱਕ ਸੇਵਕ ਨੂੰ ਕਿਡਨੀ ਦੀ ਸਮੱਸਿਆ ਨਾਲ ਪੀੜਿਤ ਹੋਣ ਤੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਸਮੇਂ, “ਪ੍ਰਾਰਥਨਾ ਪ੍ਰੋਗਰਾਮ” ਚੱਲ ਰਿਹਾ ਸੀ ਅਤੇ ਰੋਗੀ ਨੂੰ ਪ੍ਰਾਰਥਨਾ ਦੇ ਲਈ ਪ੍ਰੋਗਰਾਮ ਸਥਾਨ ਉੱਤੇ ਲਿਆਇਆ ਗਿਆ ਸੀ। ਪਰ, ਉੱਥੇ ਪਹੁੰਚਣ ਤੇ ਉਸਦੀ ਹਾਲਤ ਹੋਰ ਖ਼ਰਾਬ ਹੋ ਗਈ ਅਤੇ ਉਸਨੂੰ ਤੁਰੰਤ ਵਾਪਸ ਹਸਪਤਾਲ ਲੈ ਕੇ ਜਾਣਾ ਪਿਆ। ਤੁਰੰਤ ਵਾਹਨ ਦੇ ਲਈ ਇੱਕ ਕਾਰ ਦੀ ਜ਼ਰੂਰਤ ਸੀ ਅਤੇ ਉਸਦੇ ਰਿਸ਼ਤੇਦਾਰ ਮਦਦ ਦੇ ਲਈ ਇੱਧਰ-ਉੱਧਰ ਭੱਜ ਰਹੇ ਸੀ। ਜਦੋਂ ਉਨ੍ਹਾਂ ਨੇ ਇੱਕ ਅਮੀਰ ਵਿਅਕਤੀ ਤੋਂ ਮਦਦ ਮੰਗੀ ਤਾਂ ਉਸਨੇ ਝਿਜਕ ਨਾਲ ਆਪਣੀ ਕਾਰ ਦੇਣ ਦੀ ਆਗਿਆ ਦਿੱਤੀ। ਪਰ ਅਮੀਰ ਆਦਮੀ ਦੀ ਪਤਨੀ ਆਪਣੇ ਪਤੀ ਉੱਤੇ ਚੀਕਣ ਲੱਗੀ ਅਤੇ ਕਾਰ ਦੇਣ ਤੋਂ ਇਨਕਾਰ ਕਰ ਦਿੱਤਾ।

ਜਦੋਂ ਪਤਨੀ ਦਾ ਦਿਲ ਨਹੀਂ ਮੰਨਿਆ, ਤਾਂ ਪਤੀ ਦੀ ਇੱਛਾ ਵੀ ਖ਼ਤਮ ਹੋ ਗਈ। ਕਾਰ ਦੇ ਦਰਵਾਜ਼ੇ ਵੀ ਬੰਦ ਹੋ ਗਏ। ਅਜਿਹੇ ਲੋਕਾਂ ਦੇ ਲਈ ਪ੍ਰਮੇਸ਼ਵਰ ਸਵਰਗ ਦੀਆਂ ਖਿੜਕੀਆਂ ਕਿਵੇਂ ਖੋਲ੍ਹਣਗੇ? ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਦਿਓਂਗੇ ਤਾਂ ਤੁਹਾਨੂੰ ਵੀ ਦਿੱਤਾ ਜਾਵੇਗਾ।

ਅਭਿਆਸ ਕਰਨ ਲਈ – “ਇਸ ਲਈ ਇਸ ਨੇਮ ਦੀਆਂ ਗੱਲਾਂ ਨੂੰ ਪੂਰਾ ਕਰਕੇ ਪਾਲਨਾ ਕਰੋ ਤਾਂ ਜੋ ਤੁਸੀਂ ਆਪਣੇ ਸਭ ਕੰਮਾਂ ਵਿੱਚ ਸਫ਼ਲ ਹੋਵੋ”(ਬਿਵਸਥਾ ਸਾਰ 29:9)।

Article by elimchurchgospel

Leave a comment