ਅਗਸਤ 22 – ਤੂੰ ਆਪਣੇ ਇਸੇ ਬਲ ਨਾਲ ਜਾ!

“ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਕਿਹਾ, “ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇਂਗਾ! ਭਲਾ, ਮੈਂ ਤੈਨੂੰ ਨਹੀਂ ਭੇਜਿਆ?”(ਨਿਆਂਈਆਂ ਦੀ ਪੋਥੀ 6:14)।

ਪ੍ਰਭੂਆਂ ਦੇ ਪ੍ਰਭੂ, ਸੈਨਾਵਾਂ ਦੇ ਯਹੋਵਾਹ ਅਤੇ ਇਸਰਾਏਲ ਦੇ ਬਲ ਦੇ ਦੁਆਰਾ ਦਿੱਤਾ ਗਿਆ ਵਾਅਦਾ ਕੀ ਹੈ? ਇਹ ਹੋਰ ਕੁੱਝ ਨਹੀਂ ਬਲਕਿ “ਤਸੀਂ ਆਪਣੇ ਇਸੇ ਬਲ ਨਾਲ ਜਾਓ।” ਹਾਂ। ਕੂਚ ਕਰੋ ਅਤੇ ਯਿਸੂ ਮਸੀਹ ਦੇ ਨਾਮ ਨਾਲ ਜਾਓ। ਪ੍ਰਮੇਸ਼ਵਰ ਤੁਹਾਡਾ ਸਾਥ ਦਿੰਦੇ ਹਨ ਉਸਦੀ ਹਜ਼ੂਰੀ ਅਤੇ ਸਮਰੱਥ ਤੁਹਾਡੇ ਨਾਲ ਆਉਂਦੀ ਹੈ। ਤੁਹਾਡੇ ਇੰਤਜ਼ਾਰ ਦੇ ਦਿਨ ਖ਼ਤਮ ਹੋਣ ਵਾਲੇ ਹਨ। ਅੱਜ ਬਹੁਤ ਸਾਰੇ ਲੋਕ ਨਿਰਾਸ਼ਾ ਵਿੱਚ ਹਨ।

ਇੱਕ ਦਿਨ ਗਿਦਾਊਨ ਵੀ ਇੰਨੀ ਨਿਰਾਸ਼ਾ ਵਿੱਚ ਬੈਠਾ ਸੀ। ਇਸਦਾ ਕਾਰਨ ਇਹ ਹੈ ਕਿ ਮਿਦਯਾਨੀ, ਉਨ੍ਹਾਂ ਦੇ ਦੁਸ਼ਮਣ, ਉਨ੍ਹਾਂ ਉੱਤੇ ਰਾਜ ਕਰ ਰਹੇ ਸੀ। ਉਨ੍ਹਾਂ ਨੂੰ ਜੋ ਕੁੱਝ ਵੀ ਕਰਨਾ ਹੁੰਦਾ ਸੀ, ਹਮੇਸ਼ਾਂ ਆਪਣੇ ਦੁਸ਼ਮਣਾਂ ਦੇ ਡਰ ਦੇ ਅਧੀਨ ਕਰਨਾ ਪੈਂਦਾ ਸੀ। ਗਿਦਾਊਨ ਇਸ ਵਿਚਾਰ ਨਾਲ ਨਿਰਾਸ਼ ਸੀ, “ਜੇਕਰ ਪ੍ਰਮੇਸ਼ਵਰ ਸਾਡੇ ਨਾਲ ਹੈ, ਤਾਂ ਅਸੀਂ ਅਜਿਹੀ ਸਥਿਤੀ ਵਿੱਚ ਕਿਉਂ ਹਾਂ? ਸਾਡੇ ਪੁਰਖਿਆਂ ਦੁਆਰਾ ਦੱਸਿਆ ਗਿਆ ਪ੍ਰਮੇਸ਼ਵਰ ਕਿੱਥੇ ਹੈ?”

ਤੁਹਾਡੇ ਜੀਵਨ ਵਿੱਚ ਵੀ ਪਰੇਸ਼ਾਨੀਆਂ ਅਤੇ ਥਕਾਵਟ ਆਵੇਗੀ। ਜ਼ਰੂਰ ਹੀ ਇਸ ਸੰਸਾਰ ਵਿੱਚ ਤੁਹਾਨੂੰ ਕਲੇਸ਼ ਹਨ। ਪ੍ਰਮੇਸ਼ਵਰ ਤੁਹਾਨੂੰ ਹਮੇਸ਼ਾਂ ਦੇ ਲਈ ਕਲੇਸ਼ਾ ਵਿੱਚ ਧੱਕਣ ਵਾਲੇ ਨਹੀਂ ਹਨ। ਭਾਵੇਂ ਹੀ ਉਹ ਇੱਕ ਸਮੇਂ ਦੇ ਲਈ ਛੱਡ ਵੀ ਦੇਣ, ਉਹ ਆਪਣੀ ਦਯਾ ਨਾਲ ਫਿਰ ਤੋਂ ਮਿਲਾਉਣਗੇ। ਜਦੋਂ ਗਿਦਾਊਨ ਡਰ ਵਿੱਚ ਸੀ, ਤਦ ਪ੍ਰਮੇਸ਼ਵਰ ਨੇ ਉਸਨੂੰ “ਹੇ ਸੂਰਬੀਰ ਸੂਰਮਾ” ਕਹਿ ਕੇ ਉਸਨੂੰ ਮਜ਼ਬੂਤ ਕੀਤਾ। ਜਦੋਂ ਗਿਦਾਊਨ ਸਮਰੱਥ ਅਤੇ ਸ਼ਕਤੀ ਦੀ ਕਮੀ ਦੇ ਬਾਰੇ ਚਿੰਤਾ ਵਿੱਚ ਸੀ, ਤਾਂ ਪ੍ਰਮੇਸ਼ਵਰ ਨੇ ਉਸਨੂੰ ਕਿਹਾ, “ਤੂੰ ਆਪਣੇ ਇਸੇ ਬਲ ਨਾਲ ਜਾ।”

ਸ਼ੈਤਾਨ ਦੀ ਸਭ ਤੋਂ ਵੱਡੀ ਚਾਲ ਵਿੱਚੋਂ ਇੱਕ ਹੈ, ਲੋਕਾਂ ਨੂੰ ਡਰ ਦੀ ਭਾਵਨਾ ਨਾਲ ਬੰਨਣਾ। ਸਥਿਤੀਆਂ ਦੇ ਬਾਰੇ ਡਰ, ਸਮੱਸਿਆਵਾਂ ਦੇ ਬਾਰੇ ਡਰ, ਭਵਿੱਖ ਦੇ ਬਾਰੇ ਡਰ। ਅੱਗੇ, ਵਾਰ-ਵਾਰ ਧਮਕੀ ਦੇ ਕੇ, ਉਹ ਪ੍ਰਮੇਸ਼ਵਰ ਦੇ ਲੋਕਾਂ ਨੂੰ ਆਲਸੀ ਬਣਾ ਦਿੰਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ”(2 ਤਿਮੋਥਿਉਸ 1:7)।

ਆਪਣੀਆਂ ਕਮਜ਼ੋਰੀਆਂ ਤੋਂ ਥੱਕੋ ਨਾ। ਆਪਣੀਆਂ ਕਮੀਆਂ ਉੱਤੇ ਵਿਚਾਰ ਕਰਕੇ ਕਦੇ ਵੀ ਬੇਕਾਰ ਭਾਵਨਾ ਨੂੰ ਜਗ੍ਹਾ ਨਾ ਦਿਓ। ਪ੍ਰਮੇਸ਼ਵਰ ਦੇ ਵੱਲ ਦੇਖੋ। ਉਹ ਕਿੰਨੇ ਮਜ਼ਬੂਤ ਹਨ! ਉਹ ਤੁਹਾਡੇ ਨਾਲ ਪਿਆਰ ਕਰਦੇ ਹਨ। ਹਾਂ। “ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ”(ਰਸੂਲਾਂ ਦੇ ਕਰਤੱਬ 1:8)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਦਾ ਵਚਨ, ਜਿਹੜਾ ਆਤਮਾ ਅਤੇ ਜੀਵਨ ਹੈ, ਜ਼ਰੂਰ ਹੀ ਤੁਹਾਡੇ ਮਨ, ਆਤਮਾ ਅਤੇ ਸਰੀਰ ਨੂੰ ਮਜ਼ਬੂਤ ਕਰੇਗਾ। ਰਸੂਲ ਪੌਲੁਸ ਨੇ ਕਿਹਾ, “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ”(ਫਿਲਿੱਪੀਆਂ 4:13)। ਕੀ ਅਜਿਹਾ ਨਹੀਂ ਹੈ?

ਅਭਿਆਸ ਕਰਨ ਲਈ – “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ, ਜਿਹੜਾ ਕਿਸੇ ਤੋਂ ਬੰਦ ਨਹੀਂ ਹੋ ਸਕਦਾ, ਕਿਉਂਕਿ ਭਾਵੇਂ ਤੇਰੀ ਸਮਰੱਥਾ ਥੋੜੀ ਹੈ ਪਰ ਤੂੰ ਮੇਰੇ ਬਚਨ ਦੀ ਪਾਲਨਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ”(ਪ੍ਰਕਾਸ਼ ਦੀ ਪੋਥੀ 3:8)।

Article by elimchurchgospel

Leave a comment