ਅਗਸਤ 21 – ਆਓ ਅਸੀਂ ਦੇਸ਼ ਨੂੰ ਆਪਣਾ ਕਰ ਲਈਏ!

“ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ”(ਗਿਣਤੀ 13:30)।

ਗਿਣਤੀ ਦੀ ਕਿਤਾਬ ਦੇ, ਅਸੀਂ 13 ਵੇਂ ਅਧਿਆਏ ਵਿੱਚ ਪੜਦੇ ਹਾਂ, ਕੀ ਮੂਸਾ ਨੇ ਬਾਰਾਂ ਵਿਅਕਤੀਆਂ ਨੂੰ ਭੇਦ ਲੈਣ ਦੇ ਲਈ ਭੇਜਿਆ ਸੀ। ਉਹ ਜਿਹੜਾ ਸਮਾਚਾਰ ਲਿਆਏ ਸੀ, ਉਹ ਉਸੇ ਤਰ੍ਹਾਂ ਦਾ ਹੀ ਹੈ, ਜਿਵੇਂ ਦਾ ਅੱਜ ਅਸੀਂ ਆਤਮਿਕ ਸੰਸਾਰ ਵਿੱਚ ਪ੍ਰਾਪਤ ਕਰਦੇ ਹਾਂ। ਭੇਜੇ ਗਏ ਬਾਰਾਂ ਵਿੱਚੋਂ ਦਸ ਲੋਕ ਨਕਾਰਾਤਮਕ ਸੰਦੇਸ਼ ਦੇ ਨਾਲ ਵਾਪਸ ਆਏ ਕੀ ਕਨਾਨ ਦੇ ਵਾਅਦੇ ਦੀ ਭੂਮੀ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ। ਅੱਜ ਵੀ, ਇਸ ਆਤਮਿਕ ਦੁਨੀਆਂ ਵਿੱਚ, ਬਹੁਤ ਸਾਰੇ ਲੋਕ ਕਹਿੰਦੇ ਹਨ ਕੀ ਦੇਸ਼ ਵਿੱਚ ਪੁਨਰਜਾਗਰਣ ਲਿਆਉਣਾ ਸੰਭਵ ਨਹੀਂ ਹੈ ਅਤੇ ਉਹ ਇਹ ਵੀ ਕਹਿੰਦੇ ਹਨ ਕੀ ਚਰਚ ਵਿੱਚ ਛੁਟਕਾਰਾ ਨਹੀਂ ਲਿਆ ਸਕਦੇ ਹਾਂ। ਇਸ ਤਰ੍ਹਾਂ, ਉਹ ਵਿਸ਼ਵਾਸ ਦੀ ਕਮੀ ਦੀ ਵਜਾ ਨਾਲ ਠੋਕਰ ਖਾ ਰਹੇ ਹਨ।

ਉਹ ਹੀ, ਪਵਿੱਤਰ ਸ਼ਾਸਤਰ ਵਿੱਚ ਹੋਰ ਦੋ ਬੰਦੇ, ਕਾਲੇਬ ਅਤੇ ਯਹੋਸ਼ੁਆ ਦੇ ਬਾਰੇ ਪੜੋ। ਇਹ ਉਹ ਹੀ ਹਨ ਜਿਹੜੇ ਪ੍ਰਮੇਸ਼ਵਰ ਦੇ ਆਤਮਾ ਨਾਲ ਭਰੇ ਹੋਏ ਹਨ। ਪ੍ਰਮੇਸ਼ਵਰ ਦੀ ਸਮਰੱਥ ਉੱਤੇ ਭਰੋਸਾ ਕਰਨ ਵਾਲਿਆਂ ਦੇ ਲਈ ਕੁੱਝ ਵੀ ਅਸੰਭਵ ਨਹੀਂ ਹੈ। ਕੀ ਤੁਸੀਂ ਜਾਣਦੇ ਹੋ ਉਨ੍ਹਾਂ ਨੇ ਕੀ ਕਿਹਾ? “ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ”(ਗਿਣਤੀ 13:30)।

ਅੱਜ ਪ੍ਰਮੇਸ਼ਵਰ ਨੇ ਤੁਹਾਨੂੰ ਭਾਰਤ ਵਿੱਚ ਖੜਾ ਕੀਤਾ ਹੈ। ਤੁਹਾਡਾ ਵਿਸ਼ਵਾਸ ਕਿਵੇਂ ਦਾ ਹੈ? ਕੀ ਅਜਿਹਾ ਹੈ, ਜੋ ਕਹਿੰਦਾ ਹੈ ‘ਸੰਭਵ’ ਹੈ, ਜਾਂ ਸਿਰਫ ‘ਅਸੰਭਵ’ ਕਹਿੰਦਾ ਹੈ? ਕੀ ਤੁਸੀਂ ਉਨ੍ਹਾਂ ਦਸ ਲੋਕਾਂ ਦੇ ਨਾਲ ਖੜੇ ਹੋ ਜਿਹੜੇ ਨਕਾਰਾਤਮਕ ਸਮਾਚਾਰ ਲਿਆਏ ਸੀ, ਜਾਂ ਕਾਲੇਬ ਅਤੇ ਯਹੋਸ਼ੁਆ ਦੇ ਨਾਲ?

ਜਦੋਂ ਪ੍ਰਮੇਸ਼ਵਰ ਨੇ ਪਵਿੱਤਰ ਆਤਮਾ ਦਾ ਵਾਅਦਾ ਕੀਤਾ, ਤਾਂ ਉਸਨੇ ਸਿਰਫ ਯਰੂਸ਼ਲਮ ਅਤੇ ਯਹੂਦੀਆਂ ਦੇ ਲਈ ਹੀ ਵਾਅਦਾ ਨਹੀਂ ਕੀਤਾ। ਉਸਨੇ ਕਿਹਾ, “ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਂਗੇ”(ਰਸੂਲਾਂ ਦੇ ਕਰਤੱਬ 1:8)। ਜਦੋਂ ਵਚਨ ਕਹਿੰਦਾ ਹੈ “ਧਰਤੀ ਦੇ ਅੰਤ ਤੱਕ” ਤਾਂ ਇਸ ਵਿੱਚ ਭਾਰਤ ਵੀ ਸ਼ਾਮਿਲ ਹੈ। ਕੀ ਅਜਿਹਾ ਨਹੀਂ ਹੈ?

ਯਿਸੂ ਮਸੀਹ ਦੇ ਨਾਲ ਨਗਰਾਂ ਅਤੇ ਪਿੰਡਾਂ ਵਿੱਚ ਘੁੰਮੋ। ਪੂਰੀ ਤਾਕਤ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰੋ। ਯਿਸੂ ਮਸੀਹ ਤੁਹਾਡੇ ਦੁਆਰਾ ਦੇਸ਼ਾਂ ਨਾਲ ਮਿਲਣਾ ਚਾਹੁੰਦੇ ਹਨ। ਰਸੂਲ ਪੌਲੁਸ ਕਹਿੰਦਾ ਹੈ, “ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਨਹੀਂ ਕਰਦੇ ਹਾਂ ਪਰ ਸਾਨੂੰ ਆਸ ਹੈ ਕਿ ਜਿਵੇਂ-ਜਿਵੇਂ ਤੁਹਾਡਾ ਵਿਸ਼ਵਾਸ ਵੱਧਦਾ ਜਾਵੇ, ਤਿਵੇਂ-ਤਿਵੇਂ ਅਸੀਂ ਆਪਣੇ ਖੇਤਰਾਂ ਦੇ ਵਿੱਚ ਵਧਾਏ ਜਾਂਵਾਂਗੇ। ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਦੇਸਾਂ ਵਿੱਚ ਖੁਸ਼ਖਬਰੀ ਸੁਣਾਈਏ ਅਤੇ ਹੋਰਨਾਂ ਦੇ ਖੇਤਰਾਂ ਵਿੱਚ ਉਨ੍ਹਾਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਮਾਣ ਨਾ ਕਰੀਏ”(2 ਕੁਰਿੰਥੀਆਂ 10:15,16)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਾਡਾ ਦੇਸ਼ ਕਦੋਂ ਤੱਕ ਅੰਧਕਾਰ ਵਿੱਚ ਡੁੱਬਿਆ ਰਹੇਗਾ? ਸਾਡੇ ਲੋਕ ਕਦੋਂ ਤੱਕ ਹਨੇਰੇ ਦੇ ਗ਼ੁਲਾਮ ਅਤੇ ਪੀੜਿਤ ਰਹਿ ਸਕਦੇ ਹਨ? ਸਾਡੇ ਲੋਕ ਕਦੋਂ ਤੱਕ ਇਹ ਜਾਣੇ ਬਿਨਾਂ ਰਹਿਣਗੇ, ਕੀ ਯਿਸੂ ਮਸੀਹ ਸਾਡਾ ਚਰਵਾਹਾ ਅਤੇ ਮੁਕਤੀਦਾਤਾ ਹੈ? ਕੀ ਸਾਨੂੰ ਆਤਮਾਵਾਂ ਨੂੰ ਨਹੀਂ ਛੁਡਾਉਣਾ ਚਾਹੀਦਾ ਹੈ? ਕੀ ਪ੍ਰਮੇਸ਼ਵਰ ਇਸ ਦੇਸ਼ ਵਿੱਚ ਰਾਜ ਕਰੇ, ਇਸ ਲਈ ਪਹਿਲ ਕਰਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ?

ਅਭਿਆਸ ਕਰਨ ਲਈ – “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸਕਦਾ ਹਾਂ”(ਫਿਲਿੱਪੀਆਂ 4:13)।

Article by elimchurchgospel

Leave a comment