ਅਗਸਤ 20 – ਹਨੋਕ ਜਿਸਨੇ ਪਰਮੇਸ਼ੁਰ ਨੂੰ ਪ੍ਰਸੰਨ ਕੀਤਾ!

“ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਤਾਹਾਂ ਉਠਾ ਲਿਆ, ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਗਵਾਹੀ ਦਿੱਤੀ ਗਈ ਸੀ ਕਿ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ”(ਇਬਰਾਨੀਆਂ 11:5)।

ਹਨੋਕ ਨੇ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨਾ ਹੀ, ਆਪਣੇ ਜੀਵਨ ਦਾ ਮਕਸਦ ਚੁਣਿਆ। ਇਸ ਲਈ ਉਸਦੇ ਅੰਦਰ ਇਹ ਪ੍ਰਸ਼ਨ ਸੀ। “ਪ੍ਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਪ੍ਰਮੇਸ਼ਵਰ ਨੂੰ ਕਿਵੇਂ ਖੁਸ਼ ਕਰ ਸਕਦਾ ਹਾਂ? ਮੈਨੂੰ ਕਿਵੇਂ ਜੀਉਣਾ ਚਾਹੀਦਾ ਹੈ ਤਾਂਕਿ ਮੇਰਾ ਜੀਵਨ ਪ੍ਰਮੇਸ਼ਵਰ ਨੂੰ ਪ੍ਰਸੰਨ ਕਰੇ?”

ਵਿਸ਼ਵਾਸ ਉਹ ਰਾਹ ਸੀ ਜਿਸਦਾ ਅਨੁਸਰਣ ਹਨੋਕ ਨੇ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨ ਦੇ ਲਈ ਕੀਤਾ। ਇਸ ਲਈ ਦਿੱਤੇ ਗਏ ਵਚਨ ਵਿੱਚ “ਵਿਸ਼ਵਾਸ ਨਾਲ ਹਨੋਕ” ਅਜਿਹਾ ਲਿਖਿਆ ਗਿਆ ਹੈ (ਇਬਰਾਨੀਆਂ 11:5)। ਇੱਕ ਦਿਨ ਹਨੋਕ ਨੇ ਵਿਸ਼ਵਾਸ ਦੇ ਨਾਲ ਪ੍ਰਮੇਸ਼ਵਰ ਦਾ ਹੱਥ ਫੜ ਲਿਆ। ਇਹ ਹੀ ਉਹ ਪ੍ਰਮੇਸ਼ਵਰ ਹੈ, “ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ”(ਇਬਰਾਨੀਆਂ 12:2)।

ਇਸ ਲਈ ਹਨੋਕ ਦੇ ਅੰਦਰ ਇੱਕ ਮਜ਼ਬੂਤ ਵਿਸ਼ਵਾਸ ਪੈਦਾ ਹੋਇਆ, ਜਿਸਨੇ ਵਿਸ਼ਵਾਸ ਦੇ ਨਾਲ ਪ੍ਰਮੇਸ਼ਵਰ ਦਾ ਹੱਥ ਫੜ ਰੱਖਿਆ ਸੀ। “ਇਹ ਪ੍ਰਮੇਸ਼ਵਰ ਹਮੇਸ਼ਾਂ ਅਤੇ ਹਮੇਸ਼ਾਂ ਦੇ ਲਈ ਮੇਰੇ ਪ੍ਰਮੇਸ਼ਵਰ ਹਨ। ਉਹ ਮੈਨੂੰ, ਮੇਰੀ ਮੌਤ ਦੇਖਣ ਤੋਂ ਪਹਿਲਾਂ ਹੀ ਉਠਾ ਲੈਣਗੇ” ਇਹ ਉਸਦਾ ਵਿਸ਼ਵਾਸ ਸੀ। ਇਹ ਹਨੋਕ ਦਾ ਵਿਸ਼ਵਾਸ ਹੀ ਸੀ, ਜਿਹੜਾ ਉਸਦੀ ਉੱਨਤੀ ਦਾ ਕਾਰਨ ਬਣਿਆ ਰਿਹਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜਿੱਤ ਇਹ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ”(1 ਯੂਹੰਨਾ 5:4)। “ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ”(ਰੋਮੀਆਂ 1:17)। ਇਹ ਵਿਸ਼ਵਾਸ ਹੀ ਹੈ ਜਿਹੜਾ ਇੱਕ ਵਿਅਕਤੀ ਨੂੰ ਮੁਕਤੀ ਦੇ ਵੱਲ ਲੈ ਜਾਂਦਾ ਹੈ (ਮੱਤੀ 9:22, 10:22)।

ਹਨੋਕ ਆਪਣੇ ਵਿਸ਼ਵਾਸ ਦੇ ਕਾਰਨ ਪ੍ਰਮੇਸ਼ਵਰ ਦੇ ਨਾਲ ਰਿਹਾ। ਇਹ ਉਮੀਦ ਰੱਖਣੀ ਕਿ ‘ਪ੍ਰਮੇਸ਼ਵਰ ਜਿਸਨੇ ਬ੍ਰਹਿਮੰਡ ਦਾ ਨਿਰਮਾਣ ਕੀਤਾ ਹੈ, ਇੱਕ ਆਮ ਮਨੁੱਖ ਦੇ ਨਾਲ ਚੱਲਣਗੇ ਅਤੇ ਉਹ ਮਨੁੱਖਾਂ ਦੇ ਵਿਚਕਾਰ ਵਾਸ ਕਰਨਗੇ’ ਆਪਣੇ ਆਪ ਵਿੱਚ ਇੱਕ ਮਹਾਨ ਵਿਸ਼ਵਾਸ ਹੈ। ਕੀ ਅਜਿਹਾ ਨਹੀਂ ਹੈ? ਇਸੇ ਤਰ੍ਹਾਂ ਨਾਲ ਪ੍ਰਮੇਸ਼ਵਰ ਦੇ ਨਾਲ ਰਹਿਣ ਵਾਲੇ ਹਨੋਕ ਨੇ ਉਸੇ ਦੇ ਦੁਆਰਾ ਪ੍ਰਮੇਸ਼ਵਰ ਦਾ ਪਿਆਰ ਅਤੇ ਕਿਰਪਾ ਪ੍ਰਾਪਤ ਕੀਤੀ।

ਜਿਵੇਂ-ਜਿਵੇਂ ਉਹ ਪ੍ਰਮੇਸ਼ਵਰ ਦੇ ਨਾਲ ਚੱਲਦਾ ਗਿਆ, ਉਸਦੇ ਅੰਦਰ ਦਾ ਵਿਸ਼ਵਾਸ ਹੋਰ ਵੀ ਵੱਧਦਾ ਗਿਆ। ਪ੍ਰਮੇਸ਼ਵਰ ਨਾਲ ਆਹਮੋ-ਸਾਹਮਣੇ ਮਿਲਣਾ ਅਤੇ ਉਸ ਨਾਲ ਗੱਲ ਕਰਨਾ ਕਿਸੇ ਦੇ ਲਈ ਕਿੰਨਾਂ ਸ਼ਾਨਦਾਰ ਤਜ਼ਰਬਾ ਹੈ! ਉਸੇ ਵਿਸ਼ਵਾਸ ਦੇ ਕਾਰਨ, ਹਨੋਕ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲਾ ਦੇਖਿਆ ਗਿਆ ਅਤੇ ਅੱਗੇ, ਉਹ ਉਠਾ ਲਿਆ ਗਿਆ ਤਾਂਕਿ ਉਹ ਮੌਤ ਨੂੰ ਨਾ ਦੇਖੇ।

ਜੇਕਰ ਤੁਸੀਂ ਪ੍ਰਮੇਸ਼ਵਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋ, ਤਾਂ ਤੁਸੀਂ ਜ਼ਰੂਰ ਹੀ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੇ ਹੋਵੋਂਗੇ। ਪ੍ਰਮੇਸ਼ਵਰ ਵੀ ਤੁਹਾਡੀ ਗਵਾਹੀ ਦੇਣਗੇ। “ਉਹ ਮੇਰੇ ਸਾਰੇ ਘਰ ਵਿੱਚ ਵਿਸ਼ਵਾਸਯੋਗ ਹੈ”(ਗਿਣਤੀ 12:7)। ਇਹ ਮੂਸਾ ਦੇ ਬਾਰੇ ਪ੍ਰਮੇਸ਼ਵਰ ਦੀ ਗਵਾਹੀ ਸੀ, ਦਾਊਦ ਦੇ ਬਾਰੇ ਕਹਿੰਦੇ ਹਨ, “ਮੈਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ”(ਰਸੂਲਾਂ ਦੇ ਕਰਤੱਬ 13:22), ਨਥਾਨਿਏਲ ਦੇ ਬਾਰੇ ਦੇਖੋ “ਉਹ ਇੱਕ ਸੱਚਾ ਇਸਰਾਏਲੀ ਹੈ ਉਸ ਵਿੱਚ ਕੋਈ ਛੱਲ ਨਹੀਂ ਹੈ”(ਯੂਹੰਨਾ ਦੀ ਇੰਜੀਲ 1:47) ਅਤੇ ਅੱਯੂਬ ਦੇ ਬਾਰੇ ਕਹਿੰਦੇ ਹਨ “ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ”(ਅੱਯੂਬ 1:8)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਨੂੰ ਤੁਹਾਡੇ ਬਾਰੇ ਵੀ ਉਸੇ ਤਰ੍ਹਾਂ ਗਵਾਹੀ ਦੇਣੀ ਚਾਹੀਦੀ ਹੈ। ਕੀ ਅਜਿਹਾ ਨਹੀਂ ਹੈ?

ਅਭਿਆਸ ਕਰਨ ਲਈ – “ਵੇਖੋ, ਮੇਰਾ ਦਾਸ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ”(ਯਸਾਯਾਹ 42:1)।

Article by elimchurchgospel

Leave a comment