ਅਗਸਤ 18 – “ਅਤੇ ਭਾਲ ਕਰੋ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ”(ਅਫ਼ਸੀਆਂ 5:10)।

ਸਭ ਤੋਂ ਪਹਿਲਾਂ, ਤੁਹਾਨੂੰ ਉਨ੍ਹਾਂ ਕੰਮਾਂ ਨੂੰ ਕਰਨ ਦਾ ਸੰਕਲਪ ਲੈਣਾ ਹੋਵੇਗਾ ਜੋ ਪ੍ਰਮੇਸ਼ਵਰ ਨੂੰ ਖੁਸ਼ ਕਰਦੇ ਹਨ। ਦੂਸਰਾ, ਤੁਹਾਨੂੰ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕਰਨੀ ਹੋਵੇਗੀ ਕੀ ਉਹ ਤੁਹਾਨੂੰ ਉਹ ਹੀ ਕੰਮ ਕਰਨਾ ਸਿਖਾਏ ਜਿਹੜੇ ਉਸਨੂੰ ਖੁਸ਼ ਕਰਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ ਇਹ ਪਤਾ ਕਰਨਾ ਹੋਵੇਗਾ ਕੀ ਪ੍ਰਮੇਸ਼ਵਰ ਨੂੰ ਕੀ ਪਸੰਦ ਹੈ।

ਇੱਕ ਭੈਣ ਜੋ ਆਪਣੀ ਜਵਾਨੀ ਵਿੱਚ ਬਚਾਈ ਗਈ ਸੀ, ਉਸਨੂੰ ਪ੍ਰਮੇਸ਼ਵਰ ਨਾਲ ਬਹੁਤ ਜਿਆਦਾ ਪਿਆਰ ਸੀ। ਉਸਨੇ ਸਿਰਫ ਉਹ ਹੀ ਕੰਮ ਕਰਨ ਦੇ ਦ੍ਰਿੜ੍ਹ ਫ਼ੈਸਲੇ ਕੀਤੇ ਜਿਹੜੇ ਪ੍ਰਮੇਸ਼ਵਰ ਨੂੰ ਖੁਸ਼ ਕਰੇ। ਉਸਦੀ ਵਿਆਹ ਕਰਨ ਦੇ ਯੋਗ ਸਹੀ ਉਮਰ ਹੋਈ। ਤਦ ਉਸਦੇ ਮਾਤਾ-ਪਿਤਾ, ਜਿੰਨਾਂ ਨੇ ਮੁਕਤੀ ਨਹੀਂ ਪਾਈ ਸੀ, ਉਸਦਾ ਵਿਆਹ ਇੱਕ ਗੈਰ ਮਸੀਹੀ ਨੌਜਵਾਨ ਨਾਲ ਕਰ ਦਿੱਤਾ। ਵਿਆਹ ਦੇ ਬਾਅਦ ਦੇ ਉਨ੍ਹਾਂ ਸ਼ੁਰੂਆਤੀ ਦਿਨਾਂ ਵਿੱਚ, ਆਦਮੀ ਨੇ ਆਪਣੀ ਪਤਨੀ ਨੂੰ ਸਿਨੇਮਾ ਜਾਣ ਦੇ ਲਈ ਬੁਲਾਇਆ। ਪਰ ਉਸਨੂੰ ਇਹ ਪ੍ਰਸਤਾਵ ਬਿਲਕੁੱਲ ਵੀ ਪਸੰਦ ਨਹੀਂ ਆਇਆ। ਇਹ ਉਸਦੇ ਲਈ ਇੱਕ ਸਮੱਸਿਆ ਬਣ ਗਈ, ਜਿਸਨੇ ਸਿਰਫ ਉਹ ਹੀ ਕਰਨ ਦਾ ਫ਼ੈਸਲਾ ਲਿਆ ਸੀ ਜੋ ਪ੍ਰਮੇਸ਼ਵਰ ਨੂੰ ਖੁਸ਼ ਕਰੇਗਾ।

ਇਸ ਲਈ, ਉਹ ਇੱਕਲੀ ਇੱਕ ਕਮਰੇ ਵਿੱਚ ਦਾਖ਼ਲ ਹੋਈ ਅਤੇ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ। ਉਸਨੇ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਪ੍ਰਭੂ, ਮੈਨੂੰ ਸਿਖਾਉ ਕੀ ਤੁਹਾਨੂੰ ਕੀ ਪਸੰਦ ਹੈ” ਅਤੇ ਪ੍ਰਮੇਸ਼ਵਰ ਦੀ ਸਲਾਹ ਪ੍ਰਾਪਤ ਕੀਤੀ। ਫਿਰ, ਉਹ ਖੁਸ਼ੀ-ਖੁਸ਼ੀ ਆਪਣੇ ਪਤੀ ਦੇ ਨਾਲ ਸਿਨੇਮਾ ਦੇਖਣ ਚਲੀ ਗਈ।

ਫ਼ਿਲਮ ਸ਼ੁਰੂ ਹੋਈ। ਕੁੱਝ ਮਿੰਟਾਂ ਦੇ ਬਾਅਦ, ਆਦਮੀ ਨੇ ਆਪਣੀ ਪਤਨੀ ਦੇ ਵੱਲ ਦੇਖਿਆ ਅਤੇ ਦੇਖਿਆ ਕੀ ਉਹ ਅੱਖਾਂ ਬੰਦ ਕਰਕੇ ਬੈਠੀ ਹੈ। ਦਸ ਮਿੰਟ ਦੇ ਬਾਅਦ, ਜਦੋਂ ਉਹ ਹੌਲੀ ਜਿਹੇ ਫਿਰ ਆਪਣੀ ਪਤਨੀ ਦੇ ਵੱਲ ਮੁੜਿਆ, ਤਾਂ ਉਸਨੇ ਦੇਖਿਆ ਉਸਦੀਆਂ ਅੱਖਾਂ ਲਗਾਤਾਰ ਬੰਦ ਸੀ ਅਤੇ ਉਸਦਾ ਮੂੰਹ ਘੁਸਰ-ਮੁਸਰ ਕਰ ਰਿਹਾ ਸੀ ‘ਧੰਨਵਾਦ, ਯਿਸੂ।’ ਦਸ ਮਿੰਟ ਦੇ ਬਾਅਦ, ਉਹ ਫਿਰ ਤੋਂ ਉਸਦੇ ਵੱਲ ਮੁੜਿਆ ਅਤੇ ਉਹ ਗੈਰ ਭਾਸ਼ਾ ਵਿੱਚ ਗੱਲ ਕਰ ਰਹੀ ਸੀ। ਇੱਕ ਗੈਰ ਮਸੀਹੀ ਹੋਣ ਦੇ ਕਾਰਨ, ਉਹ ਨਹੀਂ ਜਾਣਦਾ ਸੀ ਕੀ ਉਹ ਕੀ ਕਰ ਰਹੀ ਹੈ।

ਉਹ ਡਰ ਗਿਆ ਕੀ ਉਸਨੂੰ ਕੁੱਝ ਹੋ ਗਿਆ ਹੈ ਅਤੇ ਉਹ ਉਸਨੂੰ ਥਿਏਟਰ ਤੋਂ ਬਾਹਰ ਲੈ ਗਿਆ। ਉਸਨੇ ਉਸਨੂੰ ਪੁੱਛਿਆ, “ਤੈਨੂੰ ਕੀ ਹੋ ਗਿਆ ਹੈ? ਤੂੰ ਖੁਸ਼ੀ-ਖੁਸ਼ੀ ਫ਼ਿਲਮ ਕਿਉਂ ਨਹੀਂ ਦੇਖ ਰਹੀ ਸੀ?” ਇੱਕ ਹਾਸੇ ਦੇ ਨਾਲ, ਉਸਨੇ ਆਪਣੇ ਪਤੀ ਨੂੰ ਕਿਹਾ, “ਇੱਕ ਖੁਸ਼ੀ ਹੈ ਜਿਹੜੀ ਇਹ ਫ਼ਿਲਮ ਨਹੀਂ ਦੇ ਸਕਦੀ। ਇਹ ਹੀ ਉਹ ਅਨੰਦ ਹੈ ਜਿਹੜਾ ਯਿਸੂ ਮਸੀਹ ਦਿੰਦੇ ਹਨ।” ਇਹ ਕਹਿ ਕੇ ਉਸਨੇ ਆਪਣੇ ਪਤੀ ਨੂੰ ਆਪਣੀ ਮੁਕਤੀ ਦੀ ਗਵਾਹੀ ਦਿੱਤੀ।

ਉਸਦੀ ਪਤਨੀ ਦੀ ਗਵਾਹੀ ਨੇ ਉਸ ਆਦਮੀ ਨੂੰ ਗਹਿਰਾਈ ਨਾਲ ਛੂਹਿਆ। ਉਸ ਦਿਨ ਪ੍ਰਮੇਸ਼ਵਰ ਨੇ ਉਸਦੇ ਪਤੀ ਨੂੰ ਵੀ ਮੁਕਤੀ ਦਿੱਤੀ। ਕੁੱਝ ਹੀ ਦਿਨਾਂ ਵਿੱਚ, ਉਹ ਦੋਵੇਂ ਇੱਕਠੇ ਪ੍ਰਮੇਸ਼ਵਰ ਦੇ ਸੰਪੂਰਨ ਸੇਵਕ ਬਣ ਗਏ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਕਰਨ ਦੀ ਪਹਿਲ ਕਰਦੇ ਹੋ ਜੋ ਪ੍ਰਮੇਸ਼ਵਰ ਨੂੰ ਖੁਸ਼ ਕਰਦੀਆਂ ਹਨ, ਤਾਂ ਤੁਸੀਂ ਜ਼ਰੂਰ ਹੀ ਗੈਰ ਕੌਮਾਂ ਨੂੰ ਪ੍ਰਾਪਤ ਕਰੋਂਗੇ।

ਅਭਿਆਸ ਕਰਨ ਲਈ – “ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ”(ਰੋਮੀਆਂ 12:2)।

Article by elimchurchgospel

Leave a comment