ਅਗਸਤ 11 – ਚਮਤਕਾਰਾਂ ਦੇ ਕਾਰਨ ਖੁਸ਼ੀ!

“ਕਿਉਂਕਿ ਅਸ਼ੁੱਧ ਆਤਮਾਵਾਂ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੀਆਂ ਹੋਈਆਂ ਸਨ, ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਨਿੱਕਲ ਗਈਆਂ ਅਤੇ ਅਧਰੰਗੀ ਅਤੇ ਲੰਗੜੇ ਬਥੇਰੇ ਚੰਗੇ ਕੀਤੇ ਗਏ। ਅਤੇ ਉਸ ਨਗਰ ਵਿੱਚ ਵੱਡਾ ਆਨੰਦ ਹੋਇਆ”(ਰਸੂਲਾਂ ਦੇ ਕਰਤੱਬ 8:7,8)।

ਉਸ ਸ਼ਹਿਰ ਵਿੱਚ “ਮਹਾਨ ਅਨੰਦ” ਹੋਣ ਦੇ ਪਿੱਛੇ ਕੀ ਕਾਰਨ ਸੀ? ਬਿਮਾਰਾਂ ਦਾ ਚੰਗਾ ਹੋਣਾ, ਅਸ਼ੁੱਧ ਆਤਮਾਵਾਂ ਦਾ ਬਾਹਰ ਨਿੱਕਲਣਾ ਅਤੇ ਅਪਾਹਿਜਾਂ ਦਾ ਚੱਲਣ ਵਿੱਚ ਯੋਗ ਹੋਣਾ ਉਸ ਮਹਾਨ ਅਨੰਦ ਦੇ ਕਾਰਨ ਸਨ। ਤੁਹਾਨੂੰ ਪਵਿੱਤਰ ਆਤਮਾ ਦੇ ਦੁਆਰਾ ਖੁਸ਼ੀ ਨੂੰ ਪ੍ਰਾਪਤ ਕਰਨਾ ਬੰਦ ਨਹੀਂ ਕਰਨਾ ਚਾਹੀਦਾ ਹੈ ਬਲਕਿ ਪਵਿੱਤਰ ਆਤਮਾ ਦੇ ਦੁਆਰਾ ਆਤਮਾ ਦੇ ਦਾਨ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਆਤਮਾ ਦੇ ਇਹ ਦਾਨ ਤੁਹਾਡੇ ਅੰਦਰ ਸਵਰਗੀ ਸਮਰੱਥ ਲਿਆਉਂਦੇ ਹਨ। ਤੁਸੀਂ ਅਧਿਕਾਰ ਨੂੰ ਪ੍ਰਾਪਤ ਕਰਦੇ ਹੋ ਅਤੇ ਇਸਦੇ ਦੁਆਰਾ ਰਾਜ ਕਰਦੇ ਹੋ।

ਬਹੁਤ ਸਾਰੇ ਲੋਕਾਂ ਵਿੱਚ ਖੁਸ਼ੀਆਂ ਦੀ ਕਮੀ ਦਾ ਕਾਰਨ ਕੀ ਹੈ? ਬਿਮਾਰੀ ਅਤੇ ਕਮਜ਼ੋਰੀ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਪ੍ਰਮੇਸ਼ਵਰ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਤੋਂ ਰੋਕਦੀ ਹੈ। ਜ਼ਿਆਦਾਤਰ ਸਮਾਂ ਇਹ ਲੋਕ ਆਪਣੇ ਬਿਸਤਰੇ ਉੱਤੇ ਹੀ ਲੇਟੇ ਰਹਿੰਦੇ ਹਨ। ਉਨ੍ਹਾਂ ਦਾ ਜੀਵਨ ਸੁੱਖ ਤੋਂ ਬਿਨਾਂ ਹੈ।

ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਏ, ਤਾਂ ਉਸਦੇ ਦੁਆਰਾ ਕੀਤੇ ਗਏ ਚਮਤਕਾਰ ਅਣਗਿਣਤ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ”(ਰਸੂਲਾਂ ਦੇ ਕਰਤੱਬ 10:38)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜੇਕਰ ਯਿਸੂ ਮਸੀਹ ਤੁਹਾਡੇ ਜੀਵਨ ਵਿੱਚ ਆਉਂਦੇ ਹਨ, ਤਾਂ ਤੁਹਾਡੇ ਵਿੱਚ ਜਿਹੜੇ ਰੋਗ ਅਤੇ ਕਮਜ਼ੋਰੀਆਂ ਹਨ ਉਹ ਨਿਸ਼ਚਿਤ ਰੂਪ ਨਾਲ ਤੁਹਾਡੇ ਤੋਂ ਦੂਰ ਹੋ ਜਾਣਗੇ। ਦੁਸ਼ਮਣ ਦਾ ਸੰਘਰਸ਼ ਨਹੀਂ ਦਿਖਾਈ ਦੇਵੇਗਾ। ਸ਼ੈਤਾਨ ਚੋਰੀ ਕਰਨ, ਮਾਰਨ ਅਤੇ ਨਸ਼ਟ ਕਰਨ ਦੇ ਇਲਾਵਾ ਕਿਸੇ ਹੋਰ ਗੱਲ ਦੇ ਲਈ ਨਹੀਂ ਆਉਂਦਾ। ਪਰ, ਪ੍ਰਮੇਸ਼ਵਰ ਤੁਹਾਨੂੰ ਜੀਵਨ ਪਾਉਣ ਵਿੱਚ ਅਤੇ ਤੁਹਾਡੇ ਲਈ ਬਹੁਤਾਤ ਨਾਲ ਜੀਵਨ ਪਾਉਣ ਵਿੱਚ ਮਦਦ ਕਰਦੇ ਹਨ। ਤੁਹਾਡੀ ਬਿਮਾਰੀ ਦੇ ਲਈ, ਉਸਨੇ ਆਪਣੇ ਸਰੀਰ ਉੱਤੇ ਕੋੜਿਆਂ ਦੇ ਜ਼ਖਮਾਂ ਨੂੰ ਸਵੀਕਾਰ ਕੀਤਾ। ਇਹ ਕਿੰਨੀ ਵੱਡੀ ਖੁਸ਼ੀ ਦੀ ਗੱਲ ਹੈ!

ਇੱਕ ਵਾਰ, ਦਮੇ ਨਾਲ ਗੰਭੀਰ ਰੂਪ ਤੋਂ ਪੀੜਿਤ ਇੱਕ ਭੈਣ ਇੱਕ ਖੁਸ਼ਖਬਰੀ ਸਭਾ ਵਿੱਚ ਭਾਗ ਲੈਣ ਦੇ ਲਈ ਆਈ। ਸਭਾ ਦੇ ਆਖ਼ਰੀ ਦਿਨ ਉਹ ਮੰਚ ਉੱਤੇ ਪ੍ਰਾਰਥਨਾ ਕਰਵਾਉਣ ਦੇ ਲਈ ਆਈ। ਜਦੋਂ ਮੰਚ ਉੱਤੇ ਮੌਜ਼ੂਦ ਪਾਸਟਰ ਨੇ ਉਸਦੇ ਸਿਰ ਉੱਤੇ ਹੱਥ ਰੱਖਿਆ ਅਤੇ ਦਯਾ ਦੇ ਨਾਲ ਪ੍ਰਾਰਥਨਾ ਕੀਤੀ, ਤਾਂ ਬਿਮਾਰੀ ਗਾਇਬ ਹੋ ਗਈ। ਉਹ ਛੁਟਕਾਰਾ ਪੱਕਾ ਸੀ। ਪ੍ਰਮੇਸ਼ਵਰ ਜਿਹੜੀ ਵੀ ਚੰਗਿਆਈ ਦਿੰਦੇ ਹਨ, ਉਹ ਹਮੇਸ਼ਾਂ ਦੇ ਲਈ ਹੁੰਦੀ ਹੈ।

ਜਿਵੇਂ ਹੀ ਪ੍ਰਮੇਸ਼ਵਰ ਨੇ ਇਹ ਚਮਤਕਾਰ ਕੀਤਾ, ਔਰਤ ਅਤੇ ਪਾਸਟਰ ਦੋਨਾਂ ਦੇ ਲਈ ਖੁਸ਼ੀ ਦੀ ਗੱਲ ਸੀ। ਉਸ ਭੈਣ ਦੇ ਪੂਰੇ ਪਰਿਵਾਰ ਵਿੱਚ ਵੱਡੀ ਖੁਸ਼ੀ ਦਾ ਮਾਹੌਲ ਸੀ। ਇਸ ਲਈ ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਉਸ ਨਗਰ ਵਿੱਚ ਵੱਡਾ ਆਨੰਦ ਹੋਇਆ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਪ੍ਰਮੇਸ਼ਵਰ ਤੁਹਾਡੇ ਦੁਆਰਾ ਤੁਹਾਡੇ ਸ਼ਹਿਰ ਵਿੱਚ ਬਹੁਤ ਅਨੰਦ ਨੂੰ ਲਿਆਉਣਾ ਚਾਹੁੰਦੇ ਹਨ।

ਅਭਿਆਸ ਕਰਨ ਲਈ – “ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੋ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ”(ਰੋਮੀਆਂ 8:11)।

Article by elimchurchgospel

Leave a comment