ਅਗਸਤ 08 – ਸੁਚੇਤ ਰਹੋ!

“ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ”(ਮੱਤੀ 24:43)।

ਜਦੋਂ ਤੱਕ ਕੋਈ ਚੋਰ ਇੱਧਰ-ਉੱਧਰ ਘੁੰਮਦਾ ਰਹੇ, ਤਦ ਤੱਕ ਸੁਚੇਤ ਰਹਿਣਾ ਤੁਹਾਡੀ ਮਜ਼ਬੂਰੀ ਹੈ। ਕਿਉਂਕਿ ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵਾਂ, ਇਸ ਲਈ ਸਾਨੂੰ ਚੌਕਸ ਰਹਿਣਾ ਹੈ।

ਆਪਣੇ ਪਵਿੱਤਰ ਜੀਵਨ ਦੀ ਰੱਖਿਆ ਕਰਨ ਵਿੱਚ ਬਹੁਤ ਸੁਚੇਤ ਰਹੋ। ਸ਼ੈਤਾਨ ਤੁਹਾਡੇ ਆਤਮਿਕ ਜੀਵਨ ਵਿੱਚ ਦਾਗ ਲਗਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇੱਕ ਵਾਰ ਗਵਾਹੀ ਦੇ ਜੀਵਨ ਨੂੰ ਜਦੋਂ ਝੱਟਕਾ ਲੱਗ ਜਾਂਦਾ ਹੈ, ਤਾਂ ਉਸਨੂੰ ਠੀਕ ਕਰਨਾ ਅਸੰਭਵ ਜਿਹਾ ਹੁੰਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ”(1 ਪਤਰਸ 1:15)।

ਇੱਕ ਪਾਸਟਰ ਦੁਆਰਾ ਸਥਾਪਿਤ ਇੱਕ ਆਤਮਿਕ ਚਰਚ ਦਿਨ ਪ੍ਰਤੀ ਦਿਨ ਵੱਧ ਰਿਹਾ ਸੀ। ਬਹੁਤ ਹੀ ਘੱਟ ਸਮੇਂ ਵਿੱਚ ਇਹ ਚੰਗੀ ਤਰ੍ਹਾਂ ਵਿਕਸਿਤ ਹੋ ਗਿਆ ਅਤੇ ਪ੍ਰਸਿੱਧ ਹੋ ਗਿਆ। ਪਰ ਉਹ ਪਾਸਟਰ ਆਪਣੇ ਨਿੱਜੀ ਜੀਵਨ ਵਿੱਚ ਪਵਿੱਤਰਤਾ ਬਣਾਈ ਰੱਖਣ ਵਿੱਚ ਅਸਫ਼ਲ ਰਿਹਾ। ਅੰਤ ਵਿੱਚ ਲੋਕਾਂ ਨੇ ਉਸਨੂੰ ਪਾਸਟਰ ਦੇ ਅਹੁਦੇ ਤੋਂ ਹਟਾ ਦਿੱਤਾ। ਉਹ ਵਿਅਕਤੀ ਜਿਹੜਾ ਸਾਲਾਂ ਤੋਂ ਉਸ ਚਰਚ ਦੇ ਵਿਕਾਸ ਦੇ ਪਿੱਛੇ ਤਾਕਤ ਸੀ, ਉਸਨੂੰ ਉੱਥੇ ਪ੍ਰਚਾਰ ਕਰਨ ਦੀ ਵੀ ਆਗਿਆ ਨਹੀਂ ਸੀ। ਇਸ ਤਰ੍ਹਾਂ, ਉਹ ਇੱਕ ਤਰਸਯੋਗ ਅੰਤ ਤੱਕ ਪਹੁੰਚ ਗਿਆ।

ਤੁਹਾਨੂੰ ਆਪਣੇ ਆਤਮਿਕ ਜੀਵਨ ਵਿੱਚ ਜ਼ਰੂਰ ਹੀ ਸੁਚੇਤ ਰਹਿਣਾ ਚਾਹੀਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਸੁਚੇਤ ਹੋਵੋ, ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵਾਂ”(1ਪਤਰਸ 5:8)। ਸ਼ੈਤਾਨ ਦੀ ਮੁੱਖ ਕੋਸ਼ਿਸ਼ ਤੁਹਾਨੂੰ ਚਾਲਾਕੀ ਨਾਲ ਜਾਲ ਵਿਛਾ ਕੇ ਫਸਾਉਣਾ ਅਤੇ ਟੋਏ ਵਿੱਚ ਸੁੱਟਣਾ ਹੈ। ਸਾਨੂੰ ਸੁਚੇਤ ਰਹਿਣਾ ਹੈ ਅਤੇ ਪ੍ਰਮੇਸ਼ਵਰ ਦੀ ਮਦਦ ਨਾਲ ਸ਼ੈਤਾਨ ਦੀ ਚਾਲ ਉੱਤੇ ਕਾਬੂ ਪਾਉਣਾ ਹੈ। ਸਾਨੂੰ ਹਰ ਦਿਨ ਇਹ ਪ੍ਰਾਰਥਨਾ ਕਰਨ ਦੀ ਜਰੂਰਤ ਹੈ, ਪ੍ਰਮੇਸ਼ਵਰ, ਸਾਡੀ ਰੱਖਿਆ ਕਰੇ ਤਾਂਕਿ ਸ਼ੈਤਾਨ ਦੀ ਪਰਛਾਈ ਵੀ ਮੇਰੇ ਉੱਤੇ ਨਾ ਪਵੇ।”

ਪ੍ਰਾਰਥਨਾ ਵਿੱਚ ਵੀ ਤੁਹਾਨੂੰ ਸੁਚੇਤ ਰਹਿਣਾ ਹੋਵੇਗਾ। ਪ੍ਰਾਰਥਨਾ ਪੂਰਨ ਜੀਵਨ ਨੂੰ ਨਜ਼ਰਅੰਦਾਜ਼ ਕਦੀ ਨਾ ਕਰੋ। ਪ੍ਰਾਰਥਨਾ ਦੇ ਸਮੇਂ ਨੂੰ ਵਿਅਰਥ ਨਾ ਗਵਾਓ। ਯਿਸੂ ਮਸੀਹ ਨੇ ਕਿਹਾ, “ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ”(ਲੂਕਾ 21:36)।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸੁਚੇਤ ਜੀਵਨ ਇੱਕ ਜੇਤੂ ਜੀਵਨ ਹੈ। ਜੇਕਰ ਤੁਸੀਂ ਸੁਚੇਤ ਰਹਿੰਦੇ ਹੋ, ਤਾਂ ਸ਼ੈਤਾਨ ਤੁਹਾਡੇ ਨੇੜੇ ਨਹੀਂ ਆ ਸਕਦਾ ਹੈ। ਹਾਰ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕਦੀ। ਜੇਕਰ ਤੁਸੀਂ ਅੱਜ ਸੁਚੇਤ ਰਹਿੰਦੇ ਹੋ, ਤਾਂ ਭਵਿੱਖ ਵਿੱਚ ਤੁਸੀਂ ਲਾੜੇ ਦੇ ਆਉਣ ਦੇ ਦੌਰਾਨ ਖੁਸ਼ੀ-ਖੁਸ਼ੀ ਉਸਦੇ ਵੱਲ ਚੱਲਣ ਵਾਲੇ ਬਣੇ ਰਹੋਂਗੇ।

ਅਭਿਆਸ ਕਰਨ ਲਈ – “ਸੋ ਇਸ ਲਈ ਅਸੀਂ ਹੋਰਨਾਂ ਵਾਂਗੂੰ ਨਾ ਸੌਂਈਏ ਸਗੋਂ ਜਾਗਦੇ ਅਤੇ ਸੁਚੇਤ ਰਹੀਏ”(1 ਥੱਸਲੁਨੀਕੀਆਂ 5:6)।

Article by elimchurchgospel

Leave a comment