ਅਗਸਤ 06 – ਲਹੂ ਦੇ ਦੁਆਰਾ ਪਵਿੱਤਰਤਾ!

“ਇਸ ਲਈ ਯਿਸੂ ਨੇ ਵੀ ਫਾਟਕੋਂ ਬਾਹਰ ਦੁੱਖ ਝੱਲਿਆ ਕਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ”(ਇਬਰਾਨੀਆਂ 13:12)।

“ਲੋਕਾ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ” ਸ਼ਬਦ ਉੱਤੇ ਥੋੜਾ ਵਿਚਾਰ ਕਰੋ। ਪ੍ਰਮੇਸ਼ਵਰ, ਜਿਹੜੇ ਤੁਹਾਡੀ ਪਵਿੱਤਰਤਾ ਵਿੱਚ ਗਹਿਰੀ ਦਿਲਚਸਪੀ ਰੱਖਦੇ ਹਨ ਅਤੇ ਚਾਹੁੰਦੇ ਹਨ, ਉਸਨੇ ਆਪਣਾ ਲਹੂ ਵਹਾ ਕੇ ਤੁਹਾਨੂੰ ਪਵਿੱਤਰ ਬਣਾਉਣ ਦੀ ਇੱਛਾ ਕੀਤੀ। ਤੁਹਾਡੀ ਪਵਿੱਤਰਤਾ ਦੇ ਲਈ ਆਪਣੇ ਇੱਕਲੌਤੇ ਪੁੱਤਰ ਨੂੰ ਸਮਰਪਣ ਕਰਨਾ, ਪ੍ਰਭੂ ਦੇ ਲਈ ਕਿੰਨਾਂ ਹੀ ਮਹਾਨ ਬਲੀਦਾਨ ਹੈ!

ਉਹ ਹਜ਼ਾਰਾਂ ਸਵਰਗ ਦੂਤਾਂ ਦਾ ਬਲੀਦਾਨ ਕਰਨ ਦੇ ਲਈ ਅੱਗੇ ਆ ਸਕਦੇ ਸੀ। ਉਹ ਕਰੂਬਾਂ ਅਤੇ ਸ਼ਰਾਫੀਮ ਨੂੰ ਹੋਮਬਲੀ ਦੇ ਰੂਪ ਵਿੱਚ ਸਮਰਪਿਤ ਕਰ ਸਕਦੇ ਸੀ। ਉਹ ਦੁਨੀਆਂ ਦੇ ਹਜ਼ਾਰਾਂ ਜਾਨਵਰਾਂ ਅਤੇ ਪੰਛੀਆਂ ਨੂੰ ਬਲੀਦਾਨ ਦੇ ਰੂਪ ਵਿੱਚ ਦੇ ਸਕਦੇ ਸੀ। ਪਰ, ਉਸਨੇ ਆਪਣੇ ਇੱਕਲੌਤੇ ਪੁੱਤਰ ਨੂੰ ਬਲੀਦਾਨ ਦੇ ਰੂਪ ਵਿੱਚ ਦੇ ਦਿੱਤਾ। ਪਵਿੱਤਰ ਸ਼ਾਸਤਰ ਕਹਿੰਦਾ ਹੈ, “…ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ”(1ਯੂਹੰਨਾ 1:7)।

ਪਵਿੱਤਰ ਜੀਵਨ ਜੀਣ ਦੇ ਲਈ ਹਰ ਦਿਨ ਕਲਵਰੀ ਦੇ ਸਲੀਬ ਦੇ ਵੱਲ ਦੇਖੋਂ। ਵਾਰ-ਵਾਰ ਕਹੋ, “ਯਿਸੂ ਦੇ ਲਹੂ ਵਿੱਚ ਜਿੱਤ ਹੈ।” ਇਹ ਕਹਿੰਦੇ ਹੋਏ ਪ੍ਰਚਾਰ ਕਰੋ, “ਮੈਂ ਲੇਲੇ ਦੇ ਲਹੂ ਦੇ ਦੁਆਰਾ ਛੁਡਾਇਆ ਗਿਆ ਹਾਂ।” ਉਸ ਖ਼ੂਨ ਨਾਲ ਮਜ਼ਬੂਤੀ ਪਾ ਕੇ ਅਤੇ ਖੁਸ਼ੀ ਅਤੇ ਅਨੰਦ ਨਾਲ ਭਰ ਕੇ ਅੱਗੇ ਵੱਧੋ।

ਇੱਕ ਵਾਰ, ਸ਼ੈਤਾਨ ਨੇ ਮਾਰਟਿਨ ਲੂਥਰ ਨੂੰ ਇਹ ਕਹਿੰਦੇ ਹੋਏ ਪਰਖਿਆ, “ਆਪਣੇ ਆਪ ਨੂੰ ਪਵਿੱਤਰ ਬੰਦਾ ਨਾ ਕਹਿ। ਤੂੰ ਜਿਹੜੇ ਵੱਡੇ ਪਾਪ ਕੀਤੇ ਹਨ, ਉਨ੍ਹਾਂ ਨੂੰ ਦੇਖ।” ਅਜਿਹਾ ਕਹਿ ਕੇ ਉਸਨੇ ਪਾਪਾਂ ਦੀ ਇੱਕ ਸੂਚੀ ਦਿਖਾਈ। ਦਰਅਸਲ, ਉਹ ਪਾਪ ਮਾਰਟਿਨ ਲੂਥਰ ਦੁਆਰਾ ਹੀ ਕੀਤੇ ਗਏ ਸੀ। ਸੂਚੀ ਲੰਬੀ ਸੀ ਜਿਸ ਵਿੱਚ ਛੋਟੇ ਅਤੇ ਵੱਡੇ ਦੋਨਾਂ ਤਰ੍ਹਾਂ ਦੇ ਪਾਪ ਸੀ। ਮਾਰਟਿਨ ਲੂਥਰ ਨੇ ਸ਼ੈਤਾਨ ਤੋਂ ਪੁੱਛਿਆ ਕਿ ਕੀ ਇਹ ਆਖ਼ਰੀ ਸੂਚੀ ਹੈ ਜਾਂ ਉਸਦੇ ਕੋਲ ਹੋਰ ਵੀ ਕੁੱਝ ਹੈ। ਸ਼ੈਤਾਨ ਪਾਪਾਂ ਦੀ ਇੱਕ ਹੋਰ ਸੂਚੀ ਲੈ ਕੇ ਆਇਆ।

ਮਾਰਟਿਨ ਲੂਥਰ ਨੇ ਆਪਣੇ ਮੇਜ਼ ਤੋਂ ਲਾਲ ਛਾਈ ਦੀ ਇੱਕ ਬੋਤਲ ਉਠਾਈ ਅਤੇ ਉਸਨੂੰ ਸ਼ੈਤਾਨ ਦੁਆਰਾ ਲਿਆਈ ਗਈ ਸੂਚੀ ਉੱਤੇ ਸੁੱਟ ਦਿੱਤਾ। ਸ਼ੈਤਾਨ ਦੁਆਰਾ ਤਿਆਰ ਪਾਪਾਂ ਦੀ ਸੂਚੀ ਵਿੱਚ ਲਾਲ ਛਾਈ ਖ਼ੂਨ ਦੀ ਤਰ੍ਹਾਂ ਫੈਲ ਗਈ। ਉਸਦੇ ਨਾਲ, ਮਾਰਟਿਨ ਲੂਥਰ ਨੇ ਜੇਤੂ ਰੂਪ ਨਾਲ ਘੋਸ਼ਣਾ ਕੀਤੀ, “ਸ਼ੈਤਾਨ, ਮੈਂ ਸਵੀਕਾਰ ਕਰਦਾ ਹਾਂ ਕੀ ਸੂਚੀ ਵਿੱਚ ਦਿੱਤੇ ਸਾਰੇ ਪਾਪ ਮੈਂ ਕੀਤੇ ਹਨ। ਪਰ ਮੇਰੇ ਲਈ ਕਲਵਰੀ ਦੇ ਸਲੀਬ ਉੱਤੇ ਯਿਸੂ ਮਸੀਹ ਦੁਆਰਾ ਜਿਹੜਾ ਖ਼ੂਨ ਵਹਾਇਆ ਗਿਆ, ਉਸ ਨੇ ਮੇਰੇ ਸਾਰੇ ਪਾਪਾਂ ਨੂੰ ਧੋ ਦਿੱਤਾ ਹੈ। ਉਸ ਤੋਂ ਮੈਨੂੰ ਛੁਟਕਾਰਾ ਮਿਲ ਗਿਆ ਹੈ।” ਇਸ ਤਰ੍ਹਾਂ, ਸ਼ੈਤਾਨ ਸ਼ਰਮਿੰਦਾ ਹੋ ਕੇ ਭੱਜ ਗਿਆ।

ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਜਦੋਂ ਪ੍ਰਮੇਸ਼ਵਰ ਨੇ ਆਪਣਾ ਲਹੂ ਵਹਾਉਂਦੇ ਹੋਏ ਤੁਹਾਨੂੰ ਧੋਇਆ ਅਤੇ ਸ਼ੁੱਧ ਕੀਤਾ ਹੈ, ਤਾਂ ਕੌਣ ਤੁਹਾਨੂੰ ਦੋਸ਼ੀ ਠਹਿਰਾ ਕੇ ਤੁਹਾਡਾ ਨਿਆਂ ਕਰ ਸਕਦਾ ਹੈ? ਕਿਹੜਾ ਆਦਮੀ ਤੁਹਾਨੂੰ ਪਾਪੀ ਦੇ ਰੂਪ ਵਿੱਚ ਨਿਆਂ ਕਰ ਸਕਦਾ ਹੈ? ਤੁਹਾਡਾ ਵਿਵੇਕ ਵੀ ਤੁਹਾਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਹੈ।

ਅਭਿਆਸ ਕਰਨ ਲਈ – “ਜਿਸ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ, ਸਾਨੂੰ ਛੁਟਕਾਰਾ ਅਤੇ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ”(ਅਫ਼ਸੀਆਂ 1:7)।

Article by elimchurchgospel

Leave a comment