ਅਗਸਤ 04 – ਪ੍ਰਮੇਸ਼ਵਰ ਦਾ ਡਰ ਅਤੇ ਪਵਿੱਤਰਤਾ!

“…ਉਨ੍ਹਾਂ ਨੂੰ ਜਿਹੜੇ ਬੁਲਾਏ ਹੋਏ, ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਅਲੱਗ ਕੀਤੇ ਹੋਏ ਹਨ”(ਯਹੂਦਾਹ ਦੀ ਪੱਤ੍ਰੀ 1:1)।(KJV ਸੰਸਕਰਣ)

ਪ੍ਰਮੇਸ਼ਵਰ ਪਿਤਾ ਸਾਨੂੰ ਪਵਿੱਤਰ ਬਣਾਉਂਦੇ ਹਨ। ਜਦੋਂ ਵੀ ਅਸੀਂ ਪ੍ਰਮੇਸ਼ਵਰ ਦੇ ਬਾਰੇ ਸੋਚਦੇ ਹਾਂ, ਤਾਂ ਉਸਦੀ ਸਖ਼ਤੀ ਅਤੇ ਆਗਿਆਵਾਂ ਸਾਡੇ ਦਿਲਾਂ ਨੂੰ ਛੂਹ ਜਾਂਦੀਆਂ ਹਨ। ਹਾਂ, ਉਹ ਗੰਦਗੀ ਨਾਲ ਨਫ਼ਰਤ ਕਰਦੇ ਹਨ ਅਤੇ ਪਵਿੱਤਰ ਬਣੇ ਰਹਿਣ ਵਿੱਚ ਤਿਆਰ ਹਨ।

ਤੁਸੀਂ ਪ੍ਰਮੇਸ਼ਵਰ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰੋ ਅਤੇ ਇਸਦਾ ਤਜ਼ਰਬਾ ਕਰੋ। ਤੁਹਾਡੇ ਵਿੱਚ ਪਵਿੱਤਰਤਾ ਲਈ ਡਰ ਆਪਣੇ ਆਪ: ਹੀ ਵੱਧ ਜਾਵੇਗਾ। ਉਹ ਬਹੁਤ ਸਖ਼ਤ ਹਨ। ਜੇਕਰ ਤੁਸੀਂ ਕੋਸੇ ਬਣੇ ਰਹੋਂਗੇ, ਨਾ ਗਰਮ ਨਾ ਠੰਡੇ, ਤਾਂ ਉਹ ਤੁਹਾਨੂੰ ਆਪਣੇ ਮੂੰਹ ਵਿੱਚੋਂ ਉਗਲ ਦੇਣਗੇ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਉਹ ਹਰ ਦਿਨ ਪਾਪੀਆਂ ਉੱਤੇ ਕ੍ਰੋਧ ਕਰਦੇ ਹਨ।

ਉਹ ਉਨ੍ਹਾਂ ਲੋਕਾਂ ਨੂੰ ਬੇਇੱਜ਼ਤ ਕਰਦੇ ਹਨ, ਜਿਹੜੇ ਵਾਸਨਾ ਵਿੱਚ ਲਿਪਟ ਰਹਿ ਕੇ, ਗੰਦੀਆਂ ਅਤੇ ਘਿਨਾਉਣੀਆਂ ਗੱਲਾਂ ਕਰਨ ਦੇ ਬਾਅਦ ਉਸਦੇ ਸਾਹਮਣੇ ਖੜੇ ਹੁੰਦੇ ਹਨ। ਉਹ ਨਿੰਦਿਆਂ ਕਰਕੇ ਕਹਿੰਦੇ ਹਨ, “ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!” ਹਾਂ, ਉਹ ਭਸਮ ਕਰਨ ਵਾਲੀ ਅੱਗ ਦੀ ਤਰ੍ਹਾਂ ਬਣੇ ਰਹਿੰਦੇ ਹਨ।

ਜਦੋਂ ਵੀ ਤੁਸੀਂ ਪ੍ਰਮੇਸ਼ਵਰ ਦੀ ਪਵਿੱਤਰਤਾ ਬਾਰੇ ਸੋਚਦੇ ਹੋ, ਤਾਂ ਪ੍ਰਮੇਸ਼ਵਰ ਦਾ ਡਰ ਤੁਹਾਡੇ ਦਿਲ ਵਿੱਚ ਆ ਜਾਣਾ ਚਾਹੀਦਾ ਹੈ। ਉਹ ਪਵਿੱਤਰਤਾ ਵਿੱਚ ਵਡਿਆਈ ਯੋਗ ਅਤੇ ਭਿਆਨਕ ਹਨ। “ਤਦ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈਅ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ”(ਕੂਚ 20:20)।

ਅੱਜ ਕਈ ਵਿਸ਼ਵਾਸੀਆਂ ਦੇ ਪਾਪੀ ਬਣੇ ਰਹਿਣ ਦਾ ਕਾਰਨ ਉਨ੍ਹਾਂ ਵਿੱਚ ਪ੍ਰਮੇਸ਼ਵਰ ਦੇ ਡਰ ਦੀ ਕਮੀ ਹੈ। ਪ੍ਰਮੇਸ਼ਵਰ ਦੀ ਇੱਛਾ ਜਾਨਣ ਦਾ ਗਿਆਨ ਉਨ੍ਹਾਂ ਵਿੱਚ ਨਹੀਂ ਹੈ। ਉਨ੍ਹਾਂ ਦੀਆਂ ਅੱਖਾਂ ਵਿੱਚ ਇਹ ਦਰਸ਼ਨ ਨਹੀਂ ਹੈ, ਕਿ ਉਹ ਇਹ ਜਾਣੇ ਕੀ ਇੱਕ ਨਿਸ਼ਚਿਤ ਦਿਨ ਉਨ੍ਹਾਂ ਨੂੰ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਖੜਾ ਹੋਣਾ ਹੋਵੇਗਾ। ਜਿਵੇਂ-ਜਿਵੇਂ ਪ੍ਰਮੇਸ਼ਵਰ ਦਾ ਡਰ ਘੱਟ ਹੁੰਦਾ ਜਾਂਦਾ ਹੈ, ਪਾਪ ਅਤੇ ਵਾਸਨਾਵਾਂ ਮਨੁੱਖ ਦੇ ਜੀਵਨ ਵਿੱਚ ਦਾਖ਼ਲ ਹੁੰਦੀਆਂ ਹਨ ਅਤੇ ਉਸ ਉੱਤੇ ਰਾਜ ਕਰਨ ਲੱਗਦੀਆਂ ਹਨ।

ਤੁਸੀਂ ਜਿਸ ਹੱਦ ਤੱਕ ਪਿਤਾ ਪ੍ਰਮੇਸ਼ਵਰ ਦੇ ਨੇੜੇ ਰਹੋਂਗੇ, ਉਸੇ ਅਨੁਪਾਤ ਵਿੱਚ ਤੁਹਾਡੇ ਵਿੱਚ ਪ੍ਰਮੇਸ਼ਵਰ ਦਾ ਡਰ ਵਧੇਗਾ। ਯੂਸੁਫ਼ ਨੇ ਪਾਪ ਕਿਉਂ ਨਹੀਂ ਕੀਤਾ? ਉਸਦੇ ਅੰਦਰ ਮੌਜੂਦ ਪ੍ਰਮੇਸ਼ਵਰ ਦਾ ਡਰ ਹੀ ਇਸਦਾ ਕਾਰਨ ਸੀ। ਉਸ ਪ੍ਰਮੇਸ਼ਵਰ ਦੇ ਡਰ ਨੇ ਉਸਦੀ ਰੱਖਿਆ ਕੀਤੀ। ਯੂਸੁਫ਼ ਨੇ ਕਿਹਾ, “ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”(ਉਤਪਤ 39:9)।

ਕੋਈ ਵੀ ਵਿਅਕਤੀ ਜਿਹੜੇ ਇਹ ਵਿਚਾਰ ਨਹੀਂ ਕਰਦਾ ਹੈ, ਕਿ “ਪਵਿੱਤਰ ਪ੍ਰਮੇਸ਼ਵਰ ਮੈਨੂੰ ਦੇਖ ਰਹੇ ਹਨ। ਮੈਂ ਇੰਨਾਂ ਗੰਦੀਆਂ ਵਾਸਨਾਵਾਂ ਦੇ ਨਾਲ ਕਿਵੇਂ ਰਹਿ ਸਕਦਾ ਹਾਂ? ਮੈਂ ਪ੍ਰਮੇਸ਼ਵਰ ਦੇ ਕ੍ਰੋਧ ਦਾ ਸਾਹਮਣਾ ਕਿਵੇਂ ਕਰ ਸਕਦਾ ਹਾਂ? ਜੇਕਰ ਉਹ ਮੇਰਾ ਇਨਕਾਰ ਕਰੇ ਅਤੇ ਮੈਨੂੰ ਆਪਣੀ ਹਜ਼ੂਰੀ ਤੋਂ ਬਾਹਰ ਕਰ ਦੇਵੇ, ਤਾਂ ਮੇਰਾ ਕੀ ਹੋਵੇਗਾ?” ਉਹ ਪਾਪ ਕਰੇਗਾ। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਸਿਰਫ਼ ਪ੍ਰਮੇਸ਼ਵਰ ਦਾ ਡਰ ਹੀ ਤੁਹਾਨੂੰ ਪਵਿੱਤਰਤਾ ਵਿੱਚ ਸਿੱਧ ਬਣਾ ਸਕਦਾ ਹੈ। ਰਸੂਲ ਪੌਲੁਸ ਕਹਿੰਦਾ ਹੈ, “ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ”(2 ਕੁਰਿੰਥੀਆਂ 7:1)।

ਅਭਿਆਸ ਕਰਨ ਲਈ – “ਕਿਉਂ ਜੋ ਮੈਂ ਉਹੋ ਯਹੋਵਾਹ ਹਾਂ ਜਿਹੜਾ ਤੁਹਾਨੂੰ ਮਿਸਰ ਦੇਸ ਵਿੱਚੋਂ ਇਸ ਲਈ ਕੱਢ ਲਿਆਇਆ ਹਾਂ, ਤਾਂ ਜੋ ਤੁਹਾਡਾ ਪਰਮੇਸ਼ੁਰ ਠਹਿਰਾਂ, ਇਸ ਲਈ ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਪਵਿੱਤਰ ਹਾਂ”(ਲੇਵੀਆਂ ਦੀ ਪੋਥੀ 11:45)।

Article by elimchurchgospel

Leave a comment